ਨਵੀਂ ਦਿੱਲੀ - ਜੇਕਰ ਤੁਸੀਂ ਵੀ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਨਵੇਂ ਸਾਲ ਤੋਂ ਆਨਲਾਈਨ ਕਾਰਡ ਪੇਮੈਂਟ ਦੇ ਨਿਯਮ ਬਦਲਣ ਜਾ ਰਹੇ ਹਨ। ਇਹ ਬਦਲਾਅ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਕੀਤੇ ਜਾ ਰਹੇ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਇਸ ਨਿਯਮ ਨੂੰ 1 ਜਨਵਰੀ 2022 ਤੋਂ ਲਾਗੂ ਕਰਨ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਲੋਕ ਸਭਾ 'ਚ ਬਿੱਲ ਪਾਸ, ਵੋਟਰ ਕਾਰਡ ਨਾਲ ਜੋੜਿਆ ਜਾਵੇਗਾ ਆਧਾਰ ਕਾਰਡ
ਆਨਲਾਈਨ ਭੁਗਤਾਨਾਂ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ, ਆਰਬੀਆਈ ਨੇ ਸਾਰੀਆਂ ਵੈਬਸਾਈਟਾਂ ਅਤੇ ਭੁਗਤਾਨ ਗੇਟਵੇ ਨੂੰ ਉਹਨਾਂ ਦੁਆਰਾ ਸਟੋਰ ਕੀਤੇ ਗਾਹਕ ਡੇਟਾ ਨੂੰ ਮਿਟਾਉਣ ਅਤੇ ਇਸਦੀ ਬਜਾਏ ਲੈਣ-ਦੇਣ ਲਈ ਐਨਕ੍ਰਿਪਟਡ ਟੋਕਨਾਂ ਦੀ ਵਰਤੋਂ ਕਰਨ ਲਈ ਕਿਹਾ ਹੈ।
ਜਾਣੋ ਕੀ ਹਨ ਨਵੇਂ ਨਿਯਮ?
ਨਵੇਂ ਨਿਯਮ ਮੁਤਾਬਕ ਵਪਾਰੀ ਆਪਣੀ ਵੈੱਬਸਾਈਟ 'ਤੇ ਕਾਰਡ ਦੀ ਜਾਣਕਾਰੀ ਸਟੋਰ ਨਹੀਂ ਕਰ ਸਕਣਗੇ। ਆਰਬੀਆਈ ਨੇ ਦੇਸ਼ ਦੀਆਂ ਸਾਰੀਆਂ ਕੰਪਨੀਆਂ ਨੂੰ 1 ਜਨਵਰੀ, 2022 ਤੱਕ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਨਾਲ ਸਬੰਧਤ ਸੁਰੱਖਿਅਤ ਜਾਣਕਾਰੀ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : Apple ਨੇ ਆਪਣੇ 'ਤੇ ਲੱਗੇ ਦੋਸ਼ਾਂ ਸਬੰਧੀ ਦਿੱਤੀ ਸਫ਼ਾਈ, ਭਾਰਤ ਸਰਕਾਰ ਨੂੰ ਕੀਤੀ ਇਹ ਅਪੀਲ
ਬੈਂਕਾਂ ਨੇ ਆਪਣੇ ਗਾਹਕਾਂ ਨੂੰ ਸੰਦੇਸ਼ ਭੇਜੇ
ਕੁਝ ਬੈਂਕਾਂ ਨੇ ਤਾਂ ਆਪਣੇ ਗਾਹਕਾਂ ਨੂੰ ਨਵੇਂ ਨਿਯਮਾਂ ਬਾਰੇ ਸੁਚੇਤ ਕਰਨਾ ਸ਼ੁਰੂ ਕਰ ਦਿੱਤਾ ਹੈ। HDFC ਬੈਂਕ ਨੇ ਆਪਣੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਵਪਾਰੀ ਦੀ ਵੈੱਬਸਾਈਟ/ਐਪ 'ਤੇ ਸੁਰੱਖਿਅਤ ਕੀਤੇ ਤੁਹਾਡੇ HDFC ਬੈਂਕ ਕਾਰਡ ਦੇ ਵੇਰਵਿਆਂ ਨੂੰ ਬਿਹਤਰ ਕਾਰਡ ਸੁਰੱਖਿਆ ਲਈ RBI ਦੇ ਨਵੇਂ ਆਦੇਸ਼ ਅਨੁਸਾਰ 1 ਜਨਵਰੀ 2022 ਤੋਂ ਵਪਾਰੀ ਦੁਆਰਾ ਮਿਟਾ ਦਿੱਤਾ ਜਾਵੇਗਾ। ਹਰ ਵਾਰ ਭੁਗਤਾਨ ਲਈ, ਗਾਹਕ ਨੂੰ ਜਾਂ ਤਾਂ ਕਾਰਡ ਦੇ ਪੂਰੇ ਵੇਰਵੇ ਦਾਖਲ ਕਰਨੇ ਪੈਣਗੇ ਜਾਂ ਟੋਕਨਾਈਜ਼ੇਸ਼ਨ ਪ੍ਰਣਾਲੀ ਦੀ ਪਾਲਣਾ ਕਰਨੀ ਪਵੇਗੀ।
ਇਹ ਵੀ ਪੜ੍ਹੋ : ਮਹਿੰਗਾਈ ’ਤੇ ਕਾਬੂ ਪਾਉਣ ਲਈ ਸਰਕਾਰ ਨੇ ਕੱਸੀ ਕਮਰ, ਘਟਣਗੀਆਂ ਖ਼ੁਰਾਕੀ ਤੇਲਾਂ ਦੀਆਂ ਕੀਮਤਾਂ!
ਟੋਕਨਾਈਜ਼ੇਸ਼ਨ ਕੀ ਹੈ?
ਹੁਣ ਤੱਕ ਸਾਨੂੰ ਲੈਣ-ਦੇਣ ਦੇ ਸਮੇਂ 16 ਅੰਕਾਂ ਦਾ ਕਾਰਡ ਨੰਬਰ, ਕਾਰਡ ਦੀ ਮਿਆਦ ਪੁੱਗਣ ਦੀ ਮਿਤੀ, CVV ਅਤੇ OTP ਦਰਜ ਕਰਨਾ ਪੈਂਦਾ ਹੈ। ਲੈਣ-ਦੇਣ ਦਾ ਪਿੰਨ ਵੀ ਪ੍ਰਦਾਨ ਕਰਨਾ ਜ਼ਰੂਰੀ ਹੁੰਦਾ ਹੈ। ਹੁਣ ਇਹ ਸਾਰੀ ਜਾਣਕਾਰੀ ਨਹੀਂ ਦੇਣੀ ਪਵੇਗੀ। ਹੁਣ ਕਾਰਡ ਦੇ ਵੇਰਵਿਆਂ ਲਈ ਕਾਰਡ ਨੈੱਟਵਰਕ ਤੋਂ ਇੱਕ ਕੋਡ ਪ੍ਰਾਪਤ ਹੋਵੇਗਾ, ਜਿਸ ਨੂੰ ਟੋਕਨ ਕਿਹਾ ਜਾਵੇਗਾ। ਇਹ ਟੋਕਨ ਹਰੇਕ ਕਾਰਡ ਲਈ ਵਿਲੱਖਣ ਹੋਵੇਗਾ। ਇਸ ਟੋਕਨ ਰਾਹੀਂ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਆਲੂਆਂ ਦੀ ਘਾਟ ਕਾਰਨ ਜਾਪਾਨ 'ਚ ਖੜ੍ਹਾ ਹੋਇਆ ਨਵਾਂ ਸੰਕਟ, McDonald ਨੂੰ ਲੈਣਾ ਪਿਆ ਇਹ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤੀ ਰੇਲਵੇ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਇਤਿਹਾਸ ’ਚ ਪਹਿਲੀ ਵਾਰ ਰੇਲਵੇ ਨੂੰ ਪਿਆ 26 ਹਜ਼ਾਰ ਕਰੋੜ ਦਾ ਘਾਟਾ
NEXT STORY