ਆਟੋ ਡੈਸਕ- ਅੱਜ-ਕੱਲ ਹਰ ਪਾਸੇ ਆਈਪੀਐੱਲ ਦੀ ਧੂਮ ਮਚੀ ਹੋਈ ਹੈ। ਇਸ ਵਿਚਕਾਰ ਨਿਸਾਨ ਆਪਣੀ ਪ੍ਰਸਿੱਧ ਐੱਸ.ਯੂ.ਵੀ. 'ਤੇ ਸ਼ਾਨਦਾਰ ਆਫਰ ਲੈ ਕੇ ਆਈ ਹੈ, ਜਿਸਦਾ ਨਾਂ "Magnite hattrick carnival" ਹੈ। ਇਸ ਆਫਰ 'ਚ ਗਾਹਕਾਂ ਨੂੰ ਇਸ ਗੱਡੀ 'ਤੇ 55,000 ਰੁਪਏ ਤਕ ਦੇ ਫਾਇਦੇ ਮਿਲ ਸਕਦੇ ਹਨ। ਇੰਨਾ ਹੀ ਨਹੀਂ 10,000 ਰੁਪਏ ਦਾ ਵਾਧੂ ਬੈਨੀਫਿਟ ਵੀ ਦਿੱਤਾ ਜਾ ਰਿਹਾ ਹੈ। ਸਭ ਤੋਂ ਮਜ਼ੇਦਾਰ ਗੱਲ ਤਾਂ ਇਹ ਹੈ ਕਿ ਇਸ ਗੱਡੀ ਦੇ ਨਾਲ ਇਕ ਸੋਨੇ ਦਾ ਸਿੱਕਾ ਵੀ ਮੁਫ਼ਤ ਮਿਲੇਗਾ। ਜੇਕਰ ਤੁਸੀਂ ਇਸ ਆਫਰ ਦਾ ਫਾਇਦਾ ਚੁੱਕਣਾ ਚਾਹੁੰਦੇ ਹੋ ਤਾਂ ਜਲਦੀ ਹੀ ਆਪਣੇ ਨੇੜੇ ਦੇ ਨਿਸਾਨ ਡੀਲਰਸ਼ਿਪ 'ਤੇ ਜਾ ਕੇ ਗੱਲ ਕਰ ਸਕਦੇ ਹੋ। ਧਿਆਨ ਰਹੇ ਕਿ ਇਹ ਆਫਰ ਥੋੜੇ ਹੀ ਸਮੇਂ ਲਈ ਹੈ।
Nissan Magnite ਦੀ ਕੀਮਤ 6.14 ਲੱਖ ਰੁਪਏ ਐਕਸ-ਸ਼ੋਅਰੂਮ ਤੋਂ ਸ਼ੁਰੂ ਹੁੰਦੀ ਹੈ। ਇਹ ਗੱਡੀ Tata Punch ਅਤੇ Hyundai Exter ਨੂੰ ਟੱਕਰ ਦਿੰਦੀ ਹੈ।
ਫੀਚਰਜ਼
ਇਸ ਗੱਡੀ 'ਚ 7 ਇੰਚ ਦਾ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ, ਜਿਸ ਵਿਚ ਨਵੇਂ ਗ੍ਰਾਫਿਕਸ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਨਵੀਂ ਮੈਗਨਾਈਟ 'ਚ ਇਕ ਸਿੰਗਲ-ਪੈਨ ਇਲੈਕਟ੍ਰਿਕ ਸਨਰੂਫ ਅਤੇ ਨਵੀਂ ਸਮਾਰਟ ਕੀਅ ਵੀ ਮਿਲਦੀ ਹੈ, ਜੋ ਆਟੋ ਲੌਕ, ਅਪ੍ਰੋਚ ਅਨਲੌਕ ਅਤੇ ਰਿਮੋਟ ਸਟਾਰਟ ਨੂੰ ਐਕਟਿਵ ਕਰਦੀ ਹੈ। ਉਥੇ ਹੀ ਸੇਫਟੀ ਫੀਚਰਜ਼ ਦੀ ਗੱਲ ਕਰੀਏ ਤਾਂ 6 ਏਅਰਬੈਗਸ, ਹਾਈ ਸਪੀਡ ਅਲਰਟ ਸਿਸਟਮ, ਚਾਈਲਡ ਸੀਟ ਮਾਊਂਟ, ਐਮਰਜੈਂਸੀ ਸਟਾਪ ਸਿਗਨਲ, ਐਂਟੀ ਲੌਕ ਬ੍ਰੇਕਿੰਗ ਸਿਸਟਮ ਦੇ ਨਾਲ ਈਬੀਡੀ, ਟ੍ਰੈਕਸ਼ਨ ਕੰਟਰੋਲ, ਹਿੱਲ ਸਟਾਰਟ ਅਸਿਸਟ, ਵ੍ਹੀਕਲ ਡਾਇਨਾਮਿਕ ਕੰਟਰੋਲ, ਹਾਈਡ੍ਰੋਲਿਕ ਬ੍ਰੇਕ ਅਸਿਸਟ ਅਤੇ ਅਲੌਏ ਵ੍ਹੀਲ ਦਿੱਤੇ ਗਏ ਹਨ।
ਇੰਜਣ
Nissan Magnite 'ਚ ਦੋ ਪੈਟਰੋਲ ਇੰਜਣ ਆਪਸ਼ਨ- 1.0 ਲੀਟਰ ਟਰਬੋ ਪੈਟਰੋਲ ਇੰਜਣ ਅਤੇ 1.0 ਲੀਟਰ ਮੈਚੁਰਲੀ ਐਸਪਿਰੇਟਿਡ ਪੈਟਰੋਲ ਇੰਜਣ ਮਿਲਦੇ ਹਨ। ਇਨ੍ਹਾਂ ਇੰਜਣਾਂ ਦੇ ਨਾਲ 6-ਸਪੀਡ ਮੈਨੁਅਲ ਟ੍ਰਾਂਸਮਿਸ਼ਨ (MT) ਜਾਂ ਸੀਵੀਟੀ ਗਿਅਰਬਾਕਸ (CVT) ਦਾ ਆਪਸ਼ਨ ਮਿਲਦਾ ਹੈ। ਨਵੀਂ ਮੈਗਨਾਈਟ 20 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ।
WhatsApp ਵਾਲੇ ਸਾਵਧਾਨ! ਹੋ ਸਕਦਾ ਵੱਡਾ ਨੁਕਸਾਨ
NEXT STORY