ਨਵੀਂ ਦਿੱਲੀ- ਘਰੇਲੂ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਮਜ਼ਬੂਤੀ ਦੇ ਨਾਲ ਖੁੱਲ੍ਹੇ। ਸ਼ੁਰੂਆਤੀ ਕਾਰੋਬਾਰ 'ਚ ਸਵੇਰੇ ਨੌ ਵੱਜ ਕੇ 20 ਮਿੰਟ 'ਤੇ ਸੈਂਸੈਕਸ 134.75 ਅੰਕਾਂ ਦੇ ਵਾਧੇ ਨਾਲ 61,319.90 ਅੰਕਾਂ 'ਤੇ ਕਾਰੋਬਾਰ ਕਰਦਾ ਦਿਖ ਰਿਹਾ ਹੈ। ਉਧਰ ਦੂਜੇ ਪਾਸੇ ਨਿਫਟੀ ਇੰਡੈਕਸ 55.20 ਅੰਕਾਂ ਦੀ ਮਜ਼ਬੂਤੀ ਦੇ ਨਾਲ 18258.00 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ।
ਅਮਰੀਕਾ 'ਚ ਮਿਡ ਟਰਮ ਚੋਣਾਂ ਦੇ ਵਿਚਾਲੇ ਸ਼ੇਅਰ ਬਾਜ਼ਾਰ 'ਚ ਤੇਜ਼ੀ ਦਿਖ ਰਹੀ ਹੈ। ਦੋ ਦਿਨਾਂ 'ਚ ਡਾਓ 750 ਅੰਕ ਅਤੇ ਨੈਸਡੈਕ ਕਰੀਬ 150 ਅੰਕਾਂ ਤੱਕ ਉਛਲਿਆ ਹੈ। ਉਧਰ ਦੂਜੇ ਪਾਸੇ ਐੱਸ.ਜੀ.ਐਕਸ ਉਛਲ ਕੇ 18400 ਦੇ ਕੋਲ ਕਾਰੋਬਾਰ ਕਰ ਰਿਹਾ ਹੈ। ਡਾਓ ਫਿਊਚਰਸ 'ਚ 50 ਅੰਕਾਂ ਦੀ ਕਮਜ਼ੋਰੀ ਹੈ।
ਉਧਰ ਦੂਜੇ ਪਾਸੇ ਐੱਸ.ਜੀ.ਐਕਸ ਨਿਫਟੀ ਵੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਤੇਜ਼ੀ ਨਾਲ ਬੰਦ ਹੋਏ ਸਨ। ਉਸ ਦੌਰਾਨ ਸੈਂਸੈਕਸ 'ਚ 235 ਅੰਕਾਂ ਦੀ ਤੇਜ਼ੀ ਦਿਖੀ ਸੀ ਅਤੇ ਇਹ 61185 ਅੰਕਾਂ ਦੇ ਪੱਧਰ 'ਤੇ ਅਤੇ ਨਿਫਟੀ 18202 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਮੰਗਲਵਾਰ ਨੂੰ ਗੁਰੂ ਨਾਨਕ ਜਯੰਤੀ ਦੇ ਮੌਕੇ ਬਾਜ਼ਾਰ ਬੰਦ ਸਨ।
ਫੇਸਬੁੱਕ 'ਚ ਅੱਜ ਤੋਂ ਸ਼ੁਰੂ ਹੋਵੇਗੀ ਕਰਮਚਾਰੀਆਂ ਦੀ ਛਾਂਟੀ, ਜ਼ੁਕਰਬਰਗ ਨੇ ਲਈ ਕੰਪਨੀ ਦੀ ਬਦਹਾਲੀ ਦੀ ਜ਼ਿੰਮੇਵਾਰੀ
NEXT STORY