ਹੈਦਰਾਬਾਦ— ਡਾ. ਰੈਡੀਜ਼ ਲੈਬੋਰੇਟਰੀਜ਼ ਲਿਮਟਿਡ ਨੂੰ ਕੋਵਿਡ-19 ਦੇ ਰੂਸ 'ਚ ਬਣੇ ਟੀਕੇ ਸਪੂਤਨਿਕ-ਵੀ ਦਾ ਭਾਰਤ 'ਚ ਦੂਜੇ ਅਤੇ ਤੀਜੇ ਦੌਰ ਦਾ ਮਨੁੱਖੀ ਪ੍ਰੀਖਣ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਕੰਪਨੀ ਨੇ ਇਕ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ।
ਕੰਪਨੀ ਨੇ ਦੱਸਿਆ ਕਿ ਉਸ ਨੂੰ ਅਤੇ ਰੂਸੀ ਡਾਇਰੈਕਟਰ ਇਨਵੈਸਟਮੈਂਟ ਫੰਡ (ਆਰ. ਡੀ. ਆਈ. ਐੱਫ.) ਨੂੰ ਭਾਰਤੀ ਡਰੱਗ ਕੰਟਰੋਲਰ ਜਨਰਲ (ਡੀ. ਜੀ. ਸੀ. ਆਈ.) ਤੋਂ ਇਹ ਮਨਜ਼ੂਰੀ ਪ੍ਰਾਪਤ ਹੋਈ ਹੈ।
ਕੰਪਨੀ ਨੇ ਕਿਹਾ ਕਿ ਇਹ ਇਕ ਨਿਯੰਤਰਿਤ ਅਧਿਐਨ ਹੋਵੇਗਾ, ਜਿਸ ਨੂੰ ਕਈ ਕੇਂਦਰਾਂ 'ਤੇ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਤੰਬਰ 2020 'ਚ ਡਾ. ਰੈਡੀਜ਼ ਅਤੇ ਆਰ. ਡੀ. ਆਈ. ਐੱਫ. ਨੇ ਸਪੂਤਨਿਕ-ਵੀ ਟੀਕੇ ਦੇ ਪ੍ਰੀਖਣ ਅਤੇ ਭਾਰਤ 'ਚ ਇਸ ਦੀ ਵੰਡ ਲਈ ਸਾਂਝੇਦਾਰੀ ਕੀਤੀ ਸੀ। ਸਾਂਝੇਦਾਰੀ ਤਹਿਤ ਆਰ. ਡੀ. ਆਈ. ਐੱਫ. ਭਾਰਤ 'ਚ ਰੈਗੂਲੇਟਰੀ ਮਨਜ਼ੂਰੀ ਮਿਲਣ 'ਤੇ ਡਾ. ਰੈਡੀਜ਼ ਨੂੰ ਟੀਕੇ ਦੀਆਂ 10 ਕਰੋੜ ਖੁਰਾਕਾਂ ਦੀ ਸਪਲਾਈ ਕਰੇਗਾ। ਕੰਪਨੀ ਦੇ ਸਹਿ-ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਜੀ ਵੀ ਪ੍ਰਸਾਦ ਨੇ ਕਿਹਾ, “ਇਹ ਇਕ ਮਹੱਤਵਪੂਰਣ ਖ਼ਬਰ ਹੈ, ਜਿਸ ਨਾਲ ਸਾਨੂੰ ਭਾਰਤ 'ਚ ਕਲੀਨਿਕਲ ਅਜ਼ਮਾਇਸ਼ਾਂ ਸ਼ੁਰੂ ਹੋਣ ਦੀ ਆਗਿਆ ਮਿਲਦੀ ਹੈ। ਅਸੀਂ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਇਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਟੀਕਾ ਲਿਆਉਣ ਲਈ ਵਚਨਬੱਧ ਹਾਂ।''
ਹੁਣ ਘਰ ਬੈਠੇ ਵੇਖ ਸਕੋਗੇ ਦੁਰਗਾ ਪੂਜਾ, Mi ਨੇ ਸ਼ੁਰੂ ਕੀਤੀ ਇਹ ਸੁਵਿਧਾ
NEXT STORY