ਨਵੀਂ ਦਿੱਲੀ—ਸਰਕਾਰੀ ਖੋਜ ਸੰਸਥਾਨ ਨੀਤੀ ਆਯੋਗ ਸ਼ੁੱਕਰਵਾਰ ਨੂੰ ਜਨਸੰਖਿਆ ਦੇ ਸਥਿਰੀਕਰਨ 'ਤੇ ਵਿਚਾਰ ਲਈ ਇਕ ਬੈਠਕ ਦਾ ਆਯੋਜਨ ਕਰੇਗਾ। ਆਯੋਗ ਦੇਸ਼ ਦੇ ਪਰਿਵਾਰ ਨਿਯੋਜਨ ਪ੍ਰੋਗਰਾਮ 'ਚ ਖਾਮੀਆਂ ਨੂੰ ਦੂਰ ਕਰਨ ਲਈ ਇਕ ਤਕਨੀਕੀ ਪਰਚਾ ਪੇਸ਼ ਕਰਨ ਵਾਲਾ ਹੈ। ਨੀਤੀ ਆਯੋਗ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਨੇ ਕਿਹਾ ਕਿ ਇਹ ਸਿਰਫ ਵਿਚਾਰ-ਵਟਾਂਦਰਾ ਹੈ। ਨੀਤੀ ਆਯੋਗ ਆਪਣੇ ਦ੍ਰਿਸ਼ਟੀਕੋਣ 2035 ਦੇ ਤਹਿਤ ਇਥੇ ਪਰਚਾ ਤਿਆਰ ਕਰ ਰਿਹਾ ਹੈ।
ਆਯੋਗ ਨੇ ਵੀਰਵਾਰ ਨੂੰ ਬਿਆਨ 'ਚ ਕਿਹਾ ਕਿ ਇਸ ਬੈਠਕ 'ਚ ਗਰਭਨਿਵਾਰਣ ਲਈ ਅਪਣਾਏ ਜਾਣ ਵਾਲੇ ਵਿਕਲਪਾਂ ਦੀ ਚੋਣ ਕਰਨ ਦੇ ਬਾਰੇ 'ਚ ਵੀ ਸੁਝਾਅ ਉਭਰ ਸਕਦੇ ਹਨ। ਇਸ ਬੈਠਕ ਦਾ ਆਯੋਜਨ ਪਾਪੁਲੇਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਨਾਲ ਹਿੱਸੇਦਾਰੀ 'ਚ ਕੀਤਾ ਜਾ ਰਿਹਾ ਹੈ। ਬੈਠਕ 'ਚ ਦੇਸ਼ ਦੀ ਜਨਸੰਖਿਆ ਨੀਤੀ ਅਤੇ ਪਰਿਵਾਰ ਨਿਯੋਜਨ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਦੇ ਤੌਰ ਤਰੀਕਿਆਂ 'ਤੇ ਵਿਚਾਰ ਹੋਵੇਗਾ।
ਆਯੋਗ ਨੇ ਕਿਹਾ ਕਿ ਭਾਰਤ ਇਕ ਅਜਿਹੇ ਪੜ੍ਹਾਅ 'ਚ ਹੈ ਜਿਥੇ ਜਨਮ ਦਰ ਘੱਟ ਹੋ ਰਹੀ ਹੈ ਪਰ ਇਸ ਦੇ ਬਾਵਜੂਦ ਆਬਾਦੀ ਵਧ ਰਹੀ ਹੈ। ਇਸ ਦੀ ਵਜ੍ਹਾ ਇਹ ਹੈ ਕਿ 30 ਫੀਸਦੀ ਤੋਂ ਜ਼ਿਆਦਾ ਆਬਾਦੀ ਜਵਾਨ ਹੈ। ਭਾਰਤ ਦੀ ਆਬਾਦੀ ਇਸ ਸਮੇਂ 1.37 ਅਰਬ ਹੈ। ਇਹ ਦੁਨੀਆ ਦਾ ਦੂਜਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ। ਆਯੋਗ ਨੇ ਕਿਹਾ ਕਿ ਦੇਸ਼ ਆਪਣੇ ਵਿਕਾਸ ਟੀਚੇ ਅਤੇ ਆਰਥਿਕ ਅੰਦਾਜ਼ੇ ਨੂੰ ਹਾਸਲ ਕਰ ਸਕੇ, ਇਸ ਲਈ ਜ਼ਰੂਰੀ ਹੈ ਕਿ ਲੋਕਾਂ ਦੇ ਕੋਲ ਪਰਿਵਾਰ ਨਿਯੋਜਨ ਦੇ ਉਪਾਵਾਂ ਅਤੇ ਗੁਣਵੱਤਾ ਵਾਲੀ ਪਰਿਵਾਰ ਨਿਯੋਜਨ ਸੇਵਾਵਾਂ ਦੀ ਪੂਰੀ ਜਾਣਕਾਰੀ ਹੋਵੇ।
ਉਪਭੋਕਤਾਵਾਂ ਨੂੰ GST ਰੇਟ 'ਚ ਕਟੌਤੀ ਦਾ ਫਾਇਦਾ ਨਹੀਂ ਦਿੰਦੀਆਂ ਬ੍ਰਾਂਡੇਡ ਕੰਪਨੀਆਂ: ਸਰਵੇ
NEXT STORY