ਸੰਯੁਕਤ ਰਾਸ਼ਟਰ– ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਕਾਰਣ ਭਾਰਤੀ ਅਰਥਵਿਵਸਥਾ ’ਚ 2020 ਦੌਰਾਨ 5.9 ਫੀਸਦੀ ਦੀ ਕਮੀ ਆਉਣ ਦਾ ਅਨੁਮਾਨ ਹੈ ਅਤੇ ਚਿਤਾਵਨੀ ਦਿੱਤੀ ਗਈ ਕਿ ਵਾਧਾ ਅਗਲੇ ਸਾਲ ਵੀ ਪਟੜੀ ’ਤੇ ਪਰਤ ਸਕਦਾ ਹੈ ਪਰ ਕਾਂਟ੍ਰੈਕਸ਼ਨ ਕਾਰਣ ਸਥਾਈ ਰੂੁਪ ਨਾਲ ਆਮਦਨ ’ਚ ਕਮੀ ਹੋਣ ਦਾ ਖਦਸ਼ਾ ਹੈ।
ਅੰਕਟਾਡ ਦੀ ‘ਵਪਾਰ ਅਤੇ ਵਿਕਾਸ ਰਿਪੋਰਟ 2020’ ਵਿਚ ਮੰਗਲਵਾਰ ਨੂੰ ਕਿਹਾ ਗਿਆ ਕਿ ਸੰਸਾਰਿਕ ਅਰਥਵਿਵਸਥਾ ਡੂੰਘੀ ਮੰਦੀ ਦਾ ਸਾਹਮਣਾ ਕਰ ਰਹੀ ਹੈ ਅਤੇ ਮਹਾਮਾਰੀ ’ਤੇ ਹਾਲੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਵਪਾਰ ਅਤੇ ਵਿਕਾਸ ’ਤੇ ਸੰਯੁਕਤ ਰਾਸ਼ਟਰ ਸੰਮੇਲਨ (ਅੰਕਟਾਡ) ਦੀ ਇਸ ਰਿਪੋਰਟ ’ਚ ਅਨੁਮਾਨ ਜਤਾਇਆ ਗਿਆ ਹੈ ਕਿ ਇਸ ਸਾਲ ਸੰਸਾਰਿਕ ਅਰਥਵਿਵਸਥਾ ’ਚ 4.3 ਫੀਸਦੀ ਦੀ ਕਮੀ ਹੋਵੇਗੀ।
ਅੰਕਟਾਡ ਦਾ ਅਨੁਮਾਨ ਹੈ ਕਿ 2020 ਦੌਰਾਨ ਦੱਖਣੀ ਏਸ਼ੀਆ ਦੀ ਅਰਥਵਿਵਸਥਾ ’ਚ 4.8 ਫੀਸਦੀ ਦੀ ਕਮੀ ਆਵੇਗੀ ਅਤੇ ਅਗਲੇ ਸਾਲ ਇਹ 3.9 ਫੀਸਦੀ ਰਹਿ ਸਕਦੀ ਹੈ। ਇਸ ਤਰ੍ਹਾਂ 2020 ਦੇ ਦੌਰਾਨ ਭਾਰਤ ਦੀ ਜੀ. ਡੀ. ਪੀ. ’ਚ 5.9 ਫੀਸਦੀ ਦੀ ਕਮੀ ਦਾ ਅਨੁਮਾਨ ਜਤਾਇਆ ਗਿਆ ਹੈ, ਜਦੋਂ ਕਿ ਅਗਲੇ ਸਾਲ ਇਹ 3.9 ਫੀਸਦੀ ਰਹਿ ਸਕਦੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਖਤ ਲਾਕਡਾਊਨ ਕਾਰਣ ਭਾਰਤ 2020 ’ਚ ਮੰਦੀ ਦੀ ਲਪੇਟ ’ਚ ਰਹੇਗਾ, ਹਾਲਾਂਕਿ 2021 ਦੇ ਦੌਰਾਨ ਇਸ ’ਚ ਸੁਧਾਰ ਹੋਣ ਦੀ ਉਮੀਦ ਹੈ।
ਸੈਂਸੈਕਸ 'ਚ 1,115 ਅੰਕ ਦੀ ਭਾਰੀ ਗਿਰਾਵਟ, ਨਿਵੇਸ਼ਕਾਂ ਦੇ 4 ਲੱਖ ਕਰੋੜ ਡੁੱਬੇ
NEXT STORY