ਮੁੰਬਈ (ਭਾਸ਼ਾ) - ਏਸ਼ੀਆਈ ਬਾਜ਼ਾਰਾਂ ਦੇ ਕਮਜ਼ੋਰ ਰੁਖ ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਦੇ ਵਿਚਕਾਰ ਮੰਗਲਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹੇ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 216.73 ਅੰਕ ਡਿੱਗ ਕੇ 64,741.96 ਅੰਕ 'ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 63.05 ਅੰਕਾਂ ਦੀ ਗਿਰਾਵਟ ਨਾਲ 19,348.70 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਦੀਆਂ ਕੰਪਨੀਆਂ ਵਿੱਚ ਆਈਸੀਆਈਸੀਆਈ ਬੈਂਕ, ਪਾਵਰਗ੍ਰਿਡ, ਐੱਚਡੀਐੱਫਸੀ ਬੈਂਕ, ਭਾਰਤੀ ਏਅਰਟੈੱਲ, ਏਸ਼ੀਅਨ ਪੇਂਟਸ ਅਤੇ ਐੱਲਐਂਡਟੀ ਵਿੱਚ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ - ਧਨਤੇਰਸ ਤੋਂ ਪਹਿਲਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਭਾਅ
ਇਸ ਦੌਰਾਨ ਬਜਾਜ ਫਿਨਸਰਵ, ਇੰਡਸਇੰਡ ਬੈਂਕ, ਬਜਾਜ ਫਾਈਨਾਂਸ ਅਤੇ ਸਨ ਫਾਰਮਾ ਦੇ ਸ਼ੇਅਰ ਮੁਨਾਫੇ ਵਿੱਚ ਸਨ। ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਗਿਰਾਵਟ 'ਚ ਰਿਹਾ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਮਾਮੂਲੀ ਵਾਧੇ ਨਾਲ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.49 ਫ਼ੀਸਦੀ ਘੱਟ ਕੇ 84.76 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ 549.37 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ।
ਇਹ ਵੀ ਪੜ੍ਹੋ - ਭਾਰਤੀਆਂ ਨੂੰ ਸਵੇਰੇ ਉੱਠਣ ਸਾਰ ਲੱਗੇਗਾ ਝਟਕਾ, ਚਾਹ ਦੀ ਚੁਸਕੀ ਪੈ ਸਕਦੀ ਮਹਿੰਗੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ 5 ਪੈਸੇ ਡਿੱਗ ਖੁੱਲ੍ਹਿਆ
NEXT STORY