ਨਵੀਂ ਦਿੱਲੀ : ਕਿਸਾਨਾਂ ਦੀ ਆਰਥਿਕ ਦਸ਼ਾ ਸੁਧਾਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਟਰੇਨ ਚਲਾਉਣ ਦਾ ਵਾਅਦਾ ਕੀਤਾ ਸੀ ਅਤੇ ਕਿਸਾਨ ਟਰੇਨ ਦੀ ਸਫ਼ਲਤਾ ਪਿੱਛੋਂ ਹੁਣ ਸਰਕਾਰ ਜਲਦ ਹੀ ਖੇਤੀਬਾੜੀ ਉਪਜ ਨੂੰ ਖੰਭ ਲਗਾਉਣ ਜਾ ਰਹੀ ਹੈ ਯਾਨੀ 'ਕਿਸਾਨ ਉਡਾਣ' ਸ਼ੁਰੂ ਕਰਨ ਦੀ ਤਿਆਰੀ ਵਿਚ ਹੈ। ਇਸ ਸਾਲ ਸੀਮਤ ਸਮੇਂ ਵਿਚ ਹੀ ਤਾਜ਼ਾ ਫ਼ਲ, ਫੁੱਲ ਅਤੇ ਸਬਜ਼ੀਆਂ ਨੂੰ ਵੱਡੇ ਸ਼ਹਿਰਾਂ ਤੱਕ ਪਹੁੰਚਾਉਣ ਵਿਚ ਸਫ਼ਲਤਾ ਮਿਲੇਗੀ। ਕਾਸ਼ਤਕਾਰੀ ਜਿਨਸਾਂ ਦੀ ਬਰਾਮਦ ਵਿਚ ਹੀ ਤੇਜ਼ੀ ਆਵੇਗੀ।
ਇਹ ਵੀ ਪੜ੍ਹੋ: ਬ੍ਰਿਟੇਨ 'ਚ ਇਸ ਭਾਰਤੀ ਨੇ ਕਰਾਈ ਬੱਲੇ-ਬੱਲੇ, ਦੂਜੀ ਵਾਰ ਚੁਣੇ ਗਏ ਉਪ ਮੇਅਰ
ਕਿਸਾਨ ਟਰੇਨ ਦੀ ਸ਼ੁਰੂਆਤ 7 ਅਗਸਤ ਨੂੰ ਮਹਾਰਾਸ਼ਰ ਅਤੇ ਬਿਹਾਰ ਵਿਚ ਹੋਈ ਸੀ। ਇਸ ਦੇ ਨਤੀਜੇ ਉਤਸ਼ਾਹਜਨਕ ਹੋਣ ਤੋਂ ਬਾਅਦ ਭਾਰਤੀ ਰੇਲਵੇ ਅਤੇ ਖੇਤੀਬਾੜੀ ਮੰਤਰਾਲੇ ਦੇ ਸਾਂਝੇ ਯਤਨਾਂ ਨਾਲ ਬੁੱਧਵਾਰ ਨੂੰ ਦੂਜੀ ਕਿਸਾਨ ਟਰੇਨ ਨੂੰ ਹਰੀ ਝੰਡੀ ਦਿਖਾਈ ਗਈ। ਇਹ ਟਰੇਨ ਆਂਧਰਾ ਪ੍ਰਦੇਸ਼ ਦੇ ਅੰਨਤਪੁਰ ਤੋਂ ਦਿੱਲੀ ਤੱਕ ਚੱਲੇਗੀ। ਲਗਭਗ 2500 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੀ ਟਰੇਨ ਦੇ ਰਸਤੇ ਵਿਚ ਜਿੰਨੇ ਵੀ ਕਾਸ਼ਤਕਾਰੀ ਉਤਪਾਦ ਵਾਲੇ ਸੂਬੇ ਅਤੇ ਸਥਾਨ ਹੋਣਗੇ ਇਸ ਦਾ ਉਨ੍ਹਾਂ ਨੂੰ ਲਾਭ ਹੋਵੇਗਾ। ਪਹਿਲੀ ਕਿਸਾਨ ਟਰੇਨ ਪੱਛਮ ਨਾਲ ਪੂਰਬ ਨੂੰ ਜੋੜ ਰਹੀ ਹੈ ਤਾਂ ਦੂਜੀ ਟਰੇਨ ਦੱਖਣ ਨਾਲ ਉਤਰ ਨੂੰ ਜੋੜੇਗੀ।
ਇਹ ਵੀ ਪੜ੍ਹੋ: ਜਨਤਾ ਲਈ ਰਾਹਤ ਦੀ ਖ਼ਬਰ, 6 ਮਹੀਨੇ ਬਾਅਦ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ
ਹਵਾਈ ਮਾਰਗ ਤੋਂ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ਨੂੰ ਜੋੜਨ ਲਈ ਖੇਤਰੀ ਸੰਪਰਕ ਤਹਿਤ ਉਡਾਣ ਯੋਜਨਾ ਚੱਲ ਰਹੀ ਹੈ। ਇਸ ਵਿਚ ਹੁਣ ਤੱਕ 2500 ਤੋਂ ਜ਼ਿਆਦਾ ਛੋਟੇ ਸ਼ਹਿਰਾਂ ਨੂੰ ਉਡਾਣ ਯੋਜਨਾ ਨਾਲ ਜੋੜ ਦਿੱਤਾ ਗਿਆ ਹੈ। ਇਨ੍ਹਾਂ ਵਿਚਾਲੇ ਹਵਾਈ ਜਹਾਜ਼ ਸੰਚਾਲਿਤ ਕਰਨ ਦੀ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ। ਕਈ ਮਾਰਗਾਂ 'ਤੇ ਹਵਾਈ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਵੀ ਹੋ ਗਈ ਹੈ। ਹਵਾਈ ਅੱਡਿਆਂ ਤੋਂ ਹੁਣ ਕਿਸਾਨ ਉਡਾਣ ਤਹਿਤ ਮਾਲਵਾਹ ਜਹਾਜ਼ ਵੀ ਚਲਾਏ ਜਾ ਸਕਦੇ ਹਨ। ਸਾਲ 2020-21 ਦੇ ਆਮ ਬਜਟ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਸਾਨ ਉਡਾਣ ਯੋਜਨਾ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਖੇਤੀਬਾੜੀ ਉਡਾਣ ਤਹਿਤ ਸੰਪੂਰਨ ਭਾਰਤ ਵਿਚ ਕਿਸਾਨ ਆਪਣੀਆਂ ਫ਼ਸਲਾਂ ਦੀ ਆਸਾਨੀ ਨਾਲ ਢੋਆ-ਢੁਆਈ ਦੇ ਸਿੱਟੇ ਵਜੋਂ ਇਸ ਦਾ ਸਹੀ ਮੁੱਲ ਪ੍ਰਾਪਤ ਕਰ ਸਕਣਗੇ।
ਜਨਤਾ ਲਈ ਰਾਹਤ ਦੀ ਖ਼ਬਰ, 6 ਮਹੀਨੇ ਬਾਅਦ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ
NEXT STORY