ਨਵੀਂ ਦਿੱਲੀ– ਸਰਕਾਰ ਨੇ ਕਿਹਾ ਕਿ ਉਸ ਦਾ ਇਕ ਪ੍ਰਮੁੱਖ ਪ੍ਰੋਗਰਾਮ ਮੇਕ ਇਨ ਇੰਡੀਆ ਭਾਰਤ ਦੀ ਅਰਥਵਿਵਸਥਾ ਦੀ ਕਾਇਆ ਕਲਪ ਕਰਦੇ ਹੋਏ ਇਸ ਨੂੰ ਦੁਨੀਆ ਦੇ ਇਕ ਪ੍ਰਮੁੱਖ ਨਿਰਮਾਣ ਕੇਂਦਰ ਅਤੇ ਨਿਵੇਸ਼ ਸਥਾਨ ਦੇ ਰੂਪ ’ਚ ਵਿਕਸਿਤ ਕਰ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਨਾਲ ਦੇਸ਼ ’ਚ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਵਧਿਆ ਹੈ ਅਤੇ ਇਹ ਚਾਲੂ ਵਿੱਤੀ ਸਾਲ ’ਚ 100 ਅਰਬ ਡਲਾਰ ਤੱਕ ਪਹੁੰਚ ਜਾਵੇਗਾ। ਇਹ ਪ੍ਰੋਗਰਾਮ ਭਾਰਤ ’ਚ ਨਿਵੇਸ਼ ਨੂੰ ਸੌਖਾਲਾ ਬਣਾਉਣ, ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਨ, ਹੁਨਰ ਵਿਕਾਸ ਅਤੇ ਵਿਸ਼ਵ ਪੱਧਰੀ ਨਿਰਮਾਣ ਸਹੂਲਤਾਂ ਦੇ ਵਿਸਤਾਰ ਲਈ ਮੋਦੀ ਸਰਕਾਰ ਵਲੋਂ 2014 ਵਿਚ ਸ਼ੁਰੂ ਕੀਤਾ ਸੀ। ਮੇਕ ਇਨ ਇੰਡੀਆ ਦੇ 25 ਸਤੰਬਰ 2022 ਨੂੰ 8 ਸਾਲ ਪੂਰੇ ਹੋ ਰਹੇ ਹਨ।
ਇਸ ਮੌਕੇ ’ਤੇ ਵਪਾਰ ਅਤੇ ਉਦਯੋਗ ਮੰਤਰਾਲਾ ਵਲੋਂ ਜਾਰੀ ਇਕ ਪ੍ਰੈੱਸ ’ਚ ਕਿਹਾ ਗਿਆ ਹੈ ਕਿ ਇਨ੍ਹਾਂ 8 ਸਾਲਾਂ ’ਚ ਭਾਰਤ ’ਚ ਸਾਲਾਨਾ ਐੱਫ. ਡੀ. ਆਈ. ਦੁੱਗਣਾ ਹੋ ਕੇ 83 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਮੰਤਰਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ’ਚ ਸੈਮੀਕੰਡਕਟਰ ਵਰਗੇ ਅਹਿਮ ਖੇਤਰਾਂ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ ਤਾਂ ਕਿ ਪ੍ਰਧਾਨ ਮੰਤਰੀ ਮੋਦੀ ਦੇ ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕੇ।
ਭਾਰਤ ’ਚ ਕਾਰੋਬਾਰ ਕਰਨਾ ਹੋਇਆ ਸੌਖਾਲਾ
ਬਿਆਨ ’ਚ ਕਿਹਾ ਗਿਆ ਹੈ ਕਿ ਇਕਾਈਆਂ ’ਤੇ ਨਿਯਮਾਂ ਦੀ ਪਾਲਣਾ ਦਾ ਬੋਝ ਹਲਕਾ ਹੋਣ ਨਾਲ ਲਾਗਤ ਘੱਟਹੋਈ ਹੈ ਅਤੇ ਭਾਰਤ ’ਚ ਕਾਰੋਬਾਰ ਕਰਨਾ ਸੌਖਾਲਾ ਹੋਇਆ ਹੈ। ਸਰਕਾਰ ਵਲੋਂ ਸ਼ੁਰੂ ਕੀਤੀ ਗਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀ. ਐੱਲ. ਆਈ.) ਤੋਂ ਹੁਣ ਤੱਕ ਮਨਜ਼ੂਰ ਸਾਰੇ 14 ਖੇਤਰਾਂ ’ਚ ਅਗਸਤ ਦਰਮਿਆਨ ਭਾਰਤ ਤੋਂ ਖਿਡੌਣਿਆਂ ਦੀ ਐਕਸਪੋਰਟ 2013 ਦੀ ਇਸੇ ਮਿਆਦ ਦੀ ਤੁਲਨਾ ’ਚ 636 ਫੀਸਦੀ ਉੱਚੀ ਰਹੀ।
ਬਿਆਨ ’ਚ ਇਸ ਗੱਲ ਦਾ ਜ਼ਿਕਰ ਹੈ ਕਿ ਸਾਲ 2014-15 ’ਚ ਐੱਫ. ਡੀ. ਆਈ. 45.15 ਅਰਬ ਡਾਲਰ ਦੇ ਬਰਾਬਰ ਸੀ ਜੋ ਵਿੱਤੀ ਸਾਲ 2021-2022 ’ਚ 83.6 ਅਰਬ ਡਾਲਰ ਤੱਕ ਪਹੁੰਚ ਗਿਆ। ਭਾਰਤ ’ਚ 31 ਸੂਬੇ ਅਤੇ ਕੇਂਦਰ ਸ਼ਾਸਿਤ ਖੇਤਰਾਂ ’ਚ 57 ਤਰ੍ਹਾਂ ਦੇ ਉਦਯੋਗ ਧੰਦਿਆਂ ’ਚ ਐੱਫ. ਡੀ. ਆਈ. ਹੋਇਆ ਹੈ। ਦੁਨੀਆ ਦੇ 101 ਦੇਸ਼ਾਂ ਦੀਆਂ ਕੰਪਨੀਆਂ ਭਾਰਤ ’ਚ ਸਿੱਧਾ ਨਿਵੇਸ਼ ਕਰ ਰਹੀਆਂ ਹਨ। ਮੰਤਰਾਲਾ ਦਾ ਦਾਅਵਾ ਹੈ ਕਿ ਚਾਲੂ ਵਿੱਤੀ ਸਾਲ ’ਚ ਭਾਰਤ ’ਚ ਸਿੱਧਾ ਵਿਦੇਸ਼ੀ ਨਿਵੇਸ਼ 100 ਅਰਬ ਡਾਲਰ ਤੱਕ ਪਹੁੰਚ ਜਾਵੇਗਾ।
ਤਿਓਹਾਰੀ ਸੀਜ਼ਨ ’ਚ ਸੋਨੇ ਦਾ ਰੇਟ ਵਧਣ ਦੇ ਆਸਾਰ, MCX ’ਚ ਵੱਡੀ ਛਾਲ ਮਾਰ ਸਕਦੇ ਹਨ ਅਕਤੂਬਰ ਫਿਊਚਰਸ ਦਾ ਰੇਟ
NEXT STORY