ਨਵੀਂ ਦਿੱਲੀ- ਕੇਂਦਰੀ ਸਟੀਲ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਵਿੱਤ ਮੰਤਰਾਲੇ ਨੂੰ ਸਟੀਲ ਦਰਾਮਦ 'ਤੇ ਡਿਊਟੀ ਮੌਜੂਦਾ 7.5 ਫੀਸਦੀ ਤੋਂ ਵਧਾ ਕੇ 10-12 ਫੀਸਦੀ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ। ਮੰਤਰੀ ਨੇ ਚੀਨ ਵੱਲੋਂ ਭਾਰਤ ’ਚ ਸਟੀਲ ਨੂੰ ਡੰਪ ਕਰਨ ਦੇ ਤਰੀਕੇ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਦੋ ਮਹੀਨਿਆਂ ’ਚ ਸਟੀਲ ਉਦਯੋਗ ਨਾਲ ਜੁੜੇ ਕਈ ਲੋਕਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਸਟੀਲ ਉਦਯੋਗ ਦੇ ਵਿਕਾਸ ’ਚ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਭਾਰਤੀ ਸਟੀਲ ਵੱਲੋਂ ਆਯੋਜਿਤ ਪੰਜਵੇਂ ਸਟੀਲ ਸੰਮੇਲਨ 'ਚ ਕਿਹਾ, ''ਚੀਨ ਕਾਰਨ ਤੁਹਾਨੂੰ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਲਈ ਮੈਂ ਵਿੱਤ ਮੰਤਰਾਲੇ ਨੂੰ ਸਟੀਲ ਦੀ ਦਰਾਮਦ 'ਤੇ ਡਿਊਟੀ 7.5 ਫੀਸਦੀ ਤੋਂ ਵਧਾ ਕੇ 10-12 ਫੀਸਦੀ ਕਰਨ ’ਤੇ ਵਿਚਾਰ ਕਰੇ।’’ ਮੰਤਰੀ ਨੇ ਵਿਸ਼ਵ ਪੱਧਰੀ ਮੰਗ ’ਚ ਮੰਦੀ ਖਾਸ ਕਰ ਕੇ ਚੀਨ ’ਚ ਮੰਗ ’ਚ ਕਮੀ ਦੇ ਪ੍ਰਭਾਵ ਵਰਗੀਆਂ ਚੁਣੌਤੀਆਂ ਦੇ ਪ੍ਰਤੀ ਚੌਕਸ ਰਹਿਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਨੇ ਕਿਹਾ, “ਸਟੀਲ ਮੰਤਰਾਲਾ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਟੀਲ ਸੈਕਟਰ ’ਚ ਸਵੈ-ਨਿਰਭਰ ਭਾਰਤ ਦੀ ਯਾਤਰਾ ਨਿਰਵਿਘਨ ਬਣੀ ਰਹੇ। ਕੁਮਾਰਸਵਾਮੀ ਨੇ ਕਿਹਾ ਕਿ ਭਾਰਤੀ ਸਟੀਲ ਉਦਯੋਗ ਨਵੀਆਂ ਉਚਾਈਆਂ 'ਤੇ ਪਹੁੰਚਣ ਦੀ ਕੰਢੇ 'ਤੇ ਹੈ। "ਅਸੀਂ ਪਿਛਲੇ ਤਿੰਨ ਸਾਲਾਂ ’ਚ ਮੰਗ ’ਚ 2 ਅੰਕਾਂ ’ਚ ਵਾਧਾ ਦੇਖਿਆ ਹੈ ਅਤੇ ਇਹ ਇਸ ਸਾਲ ਵੀ ਜਾਰੀ ਹੈ," ਉਸਨੇ ਕਿਹਾ। ਇਸਪਾਤ ਮੰਤਰਾਲਾ ਭਾਰਤੀ ਸਟੀਲ ਦੀ ਵਿਕਾਸ ਕਹਾਣੀ ਨੂੰ ਲੈ ਕੇ ਪੂਰਾ ਭਰੋਸਾ ਰੱਖਦਾ ਹੈ। ਹਾਲਾਂਕਿ, ਮੈਂ ਭਵਿੱਖ ’ਚ ਪੇਸ਼ ਹੋਣ ਵਾਲੀਆਂ ਚੁਣੌਤੀਆਂ ਨੂੰ ਵੀ ਸਮਝਦਾ ਹਾਂ। ਮੰਤਰੀ ਨੇ ਕਿਹਾ ਕਿ ਨਵੀਆਂ ਤਕਨੀਕਾਂ ’ਚ ਨਿਵੇਸ਼ ਕਰ ਕੇ ਅਤੇ ਪ੍ਰਕਿਰਿਆਵਾਂ ਨੂੰ ਅਨੁਕੂਲ ਬਣਾ ਕੇ ਕਾਰਬਨ ਦੇ ਨਿਕਾਸ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ। ਉਸ ਨੇ ਕਿਹਾ, “ਹਾਈਡ੍ਰੋਜਨ ’ਚ ਸਟੀਲ ਉਤਪਾਦਨ ਲਈ ਇੱਕ ਸਾਫ਼ ਈਂਧਨ ਦੇ ਰੂਪ ’ਚ ਅਪਾਰ ਸਮਰੱਥਾ ਹੈ। "ਹਾਲਾਂਕਿ, ਇਸ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ ... ਸਾਨੂੰ ਇਸਦੇ ਵਪਾਰੀਕਰਨ ਨੂੰ ਤੇਜ਼ ਕਰਨ ਲਈ ਖੋਜ ਅਤੇ ਵਿਕਾਸ ’ਚ ਨਿਵੇਸ਼ ਕਰਨਾ ਹੋਵੇਗਾ।"
ਸਰਕਾਰ ਭਾਰਤ ’ਚ ਹਵਾਈ ਜਹਾਜ਼ਾਂ ਦੇ ਨਿਰਮਾਣ ਲਈ ਵਿਸ਼ੇਸ਼ ਵਾਹਨ ਸਥਾਪਤ ਕਰਨ ਦੀ ਯੋਜਨਾ
NEXT STORY