ਨਵੀਂ ਦਿੱਲੀ– ਡਿਜੀਟਲ ਵਾਲੇਟ ਕੰਪਨੀ ਮੋਬੀਕਵਿਕ ਨੇ ਕਾਰਡ ਕੰਪਨੀ ਅਮਰੀਕਨ ਐਕਸਪ੍ਰੈੱਸ ਨਾਲ ਮਿਲ ਕੇ ਆਪਣਾ ਪਹਿਲਾ 'ਮੋਬੀਕਵਿਕ ਬਲੂ ਅਮਰੀਕਨ ਐਕਸਪ੍ਰੈੱਸ' ਕਾਰਡ ਪੇਸ਼ ਕੀਤਾ ਹੈ। ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਇਕ ਡਿਜੀਟਲ ਪ੍ਰੀਪੇਡ ਕਾਰਡ ਹੋਵੇਗਾ।
ਮੋਬੀਕਵਿਕ ’ਚ ਅਮਰੀਕਨ ਐਕਸਪ੍ਰੈੱਸ ਦੀ ਰਣਨੀਤਿਕ ਨਿਵੇਸ਼ ਇਕਾਈ ਅਮੈਕਸ ਵੈਂਚਰਸ ਦਾ ਨਿਵੇਸ਼ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਸ ਕਾਰਡ ਨੂੰ ਵਾਲੇਟ ਨਾਲ ਜੋੜਿਆ ਗਿਆ ਹੈ।
ਮੋਬੀਕਵਿਕ ਦੀ ਸਹਿ-ਸੰਸਥਾਪਕ ਅਤੇ ਮੁੱਖ ਸੰਚਾਲਨ ਅਧਿਕਾਰੀ ਉਪਾਸਨਾ ਟਾਕੂ ਨੇ ਕਿਹਾ, "ਮੋਬੀਕਵਿਕ ਬਲੂ ਕਾਰਡ ਦੀ ਪੇਸ਼ਕਸ਼ ਇਕ ਸੰਪੂਰਣ ਵਿੱਤੀ ਤਕਨਾਲੌਜੀ ਕੰਪਨੀ ਬਣਨ ਦੀ ਦਿਸ਼ਾ ’ਚ ਅਹਿਮ ਕਦਮ ਹੈ।" ਅਮਰੀਕਨ ਐਕਸਪ੍ਰੈੱਸ ਦੀ ਉਪ ਪ੍ਰਧਾਨ ਅਤੇ ਭਾਰਤ ਅਤੇ ਦੱਖਣੀ ਏਸ਼ੀਆ ਲਈ ਗਲੋਬਲ ਨੈੱਟਵਰਕ ਸਰਵਿਸਿਜ਼ ਦੀ ਮੁਖੀ ਦਿਵਿਆ ਜੈਨ ਨੇ ਕਿਹਾ ਕਿ ਅਮਰੀਕਨ ਐਕਸਪ੍ਰੈੱਸ ’ਚ ਸਾਡਾ ਲਗਾਤਾਰ ਯਤਨ ਨਵੀਂ ਹਿੱਸੇਦਾਰੀ ਦਾ ਨਿਰਮਾਣ ਕਰਨਾ ਹੈ ਅਤੇ ਸਾਡੇ ਮੌਜੂਦਾ ਗਾਹਕਾਂ ਨੂੰ ਸਭ ਤੋਂ ਵੱਧ ਆਕਰਸ਼ਕ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਾਨ ਕਰਨਾ ਹੈ।
ਸਰਕਾਰ ਨੇ 14 ਸੂਬਿਆਂ ਨੂੰ ਜਾਰੀ ਕੀਤੇ 6,000 ਕਰੋੜ ਤੋਂ ਵੱਧ ਰੁਪਏ
NEXT STORY