ਨਵੀਂ ਦਿੱਲੀ : ਫਿਚ ਰੇਟਿੰਗ ਦਾ ਅਨੁਮਾਨ ਹੈ ਕਿ 2019 ਦੇ ਅੰਤ ਤੱਕ ਰੁਪਿਆ ਟੁੱਟ ਕੇ 75 ਰੁਪਏ ਪ੍ਰਤੀ ਡਾਲਰ ਤੱਕ ਕਮਜ਼ੋਰ ਹੋ ਜਾਵੇਗਾ। ਫਿਰ ਨੇ ਕਿਹਾ ਕਿ ਚਾਲੂ ਖਾਤੇ ਦਾ ਘਾਟਾ ਵਧਣ ਅਤੇ ਸੰਸਾਰਕ ਵਿੱਤ ਮਹਿੰਗਾ ਹੋਣ ਨਾਲ ਰੁਪਏ 'ਚ ਗਿਰਾਵਟ ਆਵੇਗੀ। ਇਸ ਸਮੇਂ ਰੁਪਿਆ 71 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਚੱਲ ਰਿਹਾ ਹੈ। ਫਿਚ ਨੇ ਕਿਹਾ ਕਿ ਉਸ ਦਾ ਅਨੁਮਾਨ ਹੈ ਕਿ ਅਗਲੇ ਮਹੀਨਿਆਂ 'ਚ ਖਾਦ ਵਸਤੂਆਂ ਦੀ ਕੀਮਤ ਸਥਿਰ ਹੋਣ ਨਾਲ ਮੁਦਰਾਸਫੀਤੀ 'ਚ ਕੁਝ ਵਾਧਾ ਹੋਵੇਗਾ। ਇਸ ਤੋਂ ਇਲਾਵਾ ਰੁਪਏ 'ਚ ਗਿਰਾਵਟ ਨਾਲ ਆਯਾਤ ਦਾ ਮੁੱਲ ਵਧੇਗਾ। ਫਿਚ ਨੇ ਕਿਹਾ ਕਿ ਚਾਲੂ ਖਾਤੇ ਦਾ ਘਾਟਾ ਵਧਣ ਅਤੇ ਸੰਸਾਰਕ ਪੱਧਰ 'ਤੇ ਸਥਿਤ ਸਖਤ ਹੋਣ ਨਾਲ ਰੁਪਏ ਦੇ ਹੇਠਾਂ ਆਉਣ ਦਾ ਦਬਾਅ ਰਹੇਗਾ। ਸਾਡਾ ਅਨੁਮਾਨ ਹੈ ਕਿ 2019 ਦੇ ਅੰਤ ਤੱਕ ਰੁਪਿਆ 75 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਹੋਵੇਗਾ। ਏਸ਼ੀਆ 'ਚ ਇਸ ਸਮੇਂ ਰੁਪਿਆ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਮੁਦਰਾ ਹੈ। ਅਕਤੂਬਰ 'ਚ ਰੁਪਿਆ 74 ਪ੍ਰਤੀ ਡਾਲਰ ਦੇ ਹੇਠਲੇ ਪੱਧਰ ਤੱਕ ਗਿਆ ਸੀ। 9 ਅਕਤੂਬਰ ਨੂੰ ਰੁਪਏ ਨੇ ਆਪਣਾ ਸਰਵਕਾਲਿਕ ਹੇਠਲਾਂ ਪੱਧਰ 74.39 ਰੁਪਏ ਪ੍ਰਤੀ ਛੂਹਿਆ ਸੀ।
ਅਰਬਿੰਦੋ 'ਤੇ ਅਮਰੀਕਾ 'ਚ ਮੁਕੱਦਮਾ ਦਾਇਰ, 16 ਲੱਖ ਸ਼ੀਸ਼ੀਆਂ ਵਾਪਸ
NEXT STORY