ਨਵੀਂ ਦਿੱਲੀ (ਭਾਸ਼ਾ) - ਈ-ਕਾਮਰਸ ਖੇਤਰ ਦੀ ਪ੍ਰਮੁੱਖ ਕੰਪਨੀ ਫਲਿਪਕਾਰਟ ਨੇ ਕਿਹਾ ਕਿ ਉਸ ਨੇ ਆਉਣ ਵਾਲੇ ਤਿਓਹਾਰਾਂ ਦੇ ਮੱਦੇਨਜ਼ਰ ਸਪਲਾਈ ਲੜੀ, ਲਾਜਿਸਟਿਕ ਅਤੇ ਆਖਰੀ ਕੋਨੇ ਤੱਕ ਸਪਲਾਈ ਦੇ ਖੇਤਰ ’ਚ 2.2 ਲੱਖ ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਹਨ। ਕੰਪਨੀ ਦੇ ਬਿਆਨ ਅਨੁਸਾਰ, ਫਲਿਪਕਾਰਟ ਇਸ ਤੋਂ ਇਲਾਵਾ ਛੋਟੇ ਅਤੇ ਦਰਮਿਆਨੇ ਸ਼ਹਿਰਾਂ ’ਚ 650 ਨਵੇਂ ਤਿਓਹਾਰੀ ਸਪਲਾਈ ਕੇਂਦਰ ਵੀ ਖੋਲ੍ਹੇਗੀ।
ਬਿਆਨ ’ਚ ਕਿਹਾ ਗਿਆ, ‘‘ਤਿਓਹਾਰਾਂ ਤੋਂ ਪਹਿਲਾਂ, ਫਲਿਪਕਾਰਟ 28 ਸੂਬਿਆਂ ’ਚ ਰੋਜ਼ਗਾਰ ਦੇ ਮੌਕੇ ਦੇ ਰਹੀ ਹੈ ਅਤੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰ ਰਹੀ ਹੈ। 2.2 ਲੱਖ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ, ਆਖਰੀ ਕੋਨੇ ਤੱਕ ਪਹੁੰਚ ਅਤੇ ਛੋਟੇ ਤੇ ਦਰਮਿਆਨੇ ਸ਼ਹਿਰਾਂ ’ਚ ਭਰਤੀਆਂ ਨਾਲ ਫਲਿਪਕਾਰਟ ਦਾ ਟੀਚਾ ਆਉਣ ਵਾਲੇ ਤਿਓਹਾਰੀ ਸੀਜ਼ਨ ’ਚ ਵੱਡੇ ਪੱਧਰ ’ਤੇ ਵਿਸਥਾਰ ਕਰਨਾ ਹੈ।’’
ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, 15 ਦਿਨ ਬੈਂਕ ਰਹਿਣਗੇ ਬੰਦ!
NEXT STORY