ਨਵੀਂ ਦਿੱਲੀ -ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 9 ਨਵੰਬਰ ਨੂੰ ਖ਼ਤਮ ਹਫ਼ਤੇ ਵਿਚ 12.12 ਕਰੋੜ ਡਾਲਰ ਘਟ ਕੇ 393.01 ਅਰਬ ਡਾਲਰ ’ਤੇ ਆ ਗਿਆ। ਇਸ ਤੋਂ ਪਹਿਲਾਂ 2 ਨਵੰਬਰ ਨੂੰ ਖ਼ਤਮ ਹਫ਼ਤੇ ਵਿਚ ਇਹ ਲਗਾਤਾਰ 5ਵੀਂ ਹਫ਼ਤਾਵਾਰੀ ਗਿਰਾਵਟ ਤੋਂ ਉਭਰਦਾ ਹੋਇਆ 1.05 ਅਰਬ ਡਾਲਰ ਵਧ ਕੇ 393.13 ਅਰਬ ਡਾਲਰ ਰਿਹਾ ਸੀ।
ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਜਾਰੀ ਅੰਕੜਿਆਂ ਅਨੁਸਾਰ 9 ਨਵੰਬਰ ਨੂੰ ਖ਼ਤਮ ਹਫ਼ਤੇ ਵਿਚ ਵਿਦੇਸ਼ੀ ਕਰੰਸੀ ਭੰਡਾਰ ਦਾ ਸਭ ਤੋਂ ਵੱਡਾ ਸਰੋਤ ਵਿਦੇਸ਼ੀ ਕਰੰਸੀ ਜਾਇਦਾਦ 10.32 ਕਰੋੜ ਡਾਲਰ ਘਟ ਕੇ 368.03 ਅਰਬ ਡਾਲਰ ਹੋ ਗਿਆ। ਸੋਨਾ ਭੰਡਾਰ 20.89 ਅਰਬ ਡਾਲਰ ’ਤੇ ਸਥਿਰ ਰਿਹਾ।
ਬੀਤੇ ਹਫ਼ਤੇ ਇੰਟਰਨੈਸ਼ਨਲ ਮੋਨੇਟਰੀ ਫੰਡ ਦੇ ਕੋਲ ਰਾਖਵੀਂ ਪੂੰਜੀ 1.16 ਕਰੋੜ ਡਾਲਰ ਘਟ ਕੇ 2.62 ਅਰਬ ਡਾਲਰ ਰਹਿ ਗਈ। ਇਸ ਦੌਰਾਨ ਵਿਸ਼ੇਸ਼ ਨਿਕਾਸੀ ਹੱਕ 64 ਲੱਖ ਡਾਲਰ ਦੀ ਗਿਰਾਵਟ ਨਾਲ 1.46 ਅਰਬ ਡਾਲਰ ਹੋ ਗਿਆ।
18 ਫ਼ੀਸਦੀ ਪਿੱਛੇ ਚੱਲ ਰਹੀ ਹੈ ਦਾਲਾਂ ਦੀ ਬਿਜਾਈ
NEXT STORY