ਨਵੀਂ ਦਿੱਲੀ—ਵਿਦੇਸ਼ੀ ਨਿਵੇਸ਼ਕਾਂ ਨੇ ਦਸੰਬਰ ਮਹੀਨੇ 'ਚ ਹੁਣ ਤੱਕ ਭਾਰਤੀ ਪੂੰਜੀ ਬਾਜ਼ਾਰ 'ਚ ਕਰੀਬ 4,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਰੁਪਏ 'ਚ ਮਜ਼ਬੂਤ ਅਤੇ ਕੇਚ ਤੇਲ ਦੀਆਂ ਕੀਮਤਾਂ 'ਚ ਕਮੀ ਇਸ ਦੇ ਕਾਰਨ ਰਹੀ। ਇਸ ਤੋਂ ਪਹਿਲਾਂ ਨਵੰਬਰ 'ਚ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਸ਼ੁੱਧ ਰੂਪ ਨਾਲ ਪੂੰਜੀ ਬਾਜ਼ਾਰ (ਸ਼ੇਅਰ ਅਤੇ ਕਰਜ਼) 'ਚ 12,266 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਹ ਦਸ ਮਹੀਨੇ ਦਾ ਉੱਚਤਮ ਪੱਧਰ ਹੈ। ਡਿਪਾਜ਼ਿਟਰੀ ਦੇ ਤਾਜ਼ਾ ਅੰਕੜਿਆਂ ਮੁਤਾਬਕ 3 ਤੋਂ 21 ਦਸੰਬਰ ਦੇ ਦੌਰਾਨ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ 'ਚ ਸ਼ੁੱਧ ਰੂਪ ਨਾਲ 1,332 ਕਰੋੜ ਰੁਪਏ ਪਾਏ ਅਤੇ ਕਰਜ਼ ਬਾਜ਼ਾਰ 'ਚ 2,552 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤਰ੍ਹਾਂ ਪੂੰਜੀ ਬਾਜ਼ਾਰ 'ਚ ਕੁੱਲ 3,884 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਨਿਵੇਸ਼ ਦੇ ਕਾਰਨ ਮੁੱਖਅਤ ਕੱਚੇ ਤੇਲ ਦੀ ਕੀਮਤ ਲਗਾਤਾਰ ਗਿਰਾਵਟ ਅਤੇ ਡਾਲਰ ਦੇ ਮੁਕਾਬਲੇ ਰੁਪਏ 'ਚ ਮਜ਼ਬੂਤੀ ਰਹੀ। ਕੱਚਾ ਤੇਲ ਡਿੱਗ ਕੇ 15 ਮਹੀਨੇ ਦੇ ਸਭ ਤੋਂ ਘੱਟ ਪੱਧਰ 'ਤੇ ਆ ਗਿਆ ਹੈ। ਹਾਲਾਂਕਿ ਸੱਤ ਦਸੰਬਰ ਤੱਕ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ ਤੋਂ 383 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ ਜਦੋਂ ਕਿ ਇਸ ਦੌਰਾਨ ਕਰਜ਼ ਬਾਜ਼ਾਰ 'ਚ 2,744 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਮਾਰਨਿੰਗਸਟਾਰ ਇੰਨਵੈਸਟਮੈਂਟ ਐਡਵਾਈਜ਼ਰ ਇੰਡੀਆ ਦੇ ਸੀਨੀਅਰ ਵਿਸ਼ਲੇਸ਼ਕ ਪ੍ਰਬੰਧਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਛੇ ਦਸੰਬਰ ਨੂੰ ਭਾਰੀ ਬਿਕਵਾਲੀ ਦਾ ਦੌਰ ਦਿਸਿਆ, ਜਦੋਂ ਵਿਦੇਸ਼ੀ ਨਿਵੇਸ਼ਕ 361 ਕਰੋੜ ਰੁਪਏ ਦੇ ਸ਼ੁੱਧ ਬਿਕਵਾਲ ਰਹੇ।
ਉੱਚ ਦਸ 'ਚੋਂ ਛੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 89,531 ਕਰੋੜ ਰੁਪਏ ਘਟਿਆ
NEXT STORY