ਮੁੰਬਈ—ਇਕ ਦੌਰ ਸੀ ਜਦੋਂ ਕਰੋੜਾਂ ਦੀ ਕਮਾਈ ਲਈ ਅਮਰੀਕਾ ਜਾਂ ਯੂਰਪ ਤੋਂ ਬਿਹਤਰ ਕੋਈ ਜਗ੍ਹਾ ਨਹੀਂ ਸੀ। ਸਦੀ ਦੇ ਨਾਲ ਹਾਲਾਤ ਵੀ ਬਦਲੇ ਹਨ ਅਤੇ ਪੂਰਬ ਦੇ ਦੇਸ਼ (ਏਸ਼ੀਆਈ ਦੇਸ਼) ਮੋਟੀ ਤਨਖਾਹ ਦਾ ਕੇਂਦਰ ਬਣ ਰਹੇ ਹਨ। ਭਾਰਤ ਦੀ ਆਰਥਿਕ, ਵਪਾਰਕ ਅਤੇ ਮਨੋਰੰਜਨ ਰਾਜਧਾਨੀ ਮੁੰਬਈ ਵਿਦੇਸ਼ੀਆਂ ਨੂੰ ਮਿਲਣ ਵਾਲੀ ਤਨਖਾਹ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਹੈ। ਐੱਚ.ਐੱਸ.ਬੀ.ਸੀ. ਬੈਂਕ ਮਨੋਰੰਜਨ ਲਿਮਿਟੇਡ ਦੇ ਸਰਵੇ ਦੇ ਮੁਤਾਬਕ, ਮੁੰਬਈ 'ਚ ਕੰਮ ਕਰਨ ਦੇ ਲਈ ਆਉਣ ਵਾਲੇ ਵਿਦੇਸ਼ੀਆਂ ਨੂੰ ਮੋਟੀ ਤਨਖਾਹ ਮਿਲਦੀ ਹੈ।
ਐੱਚ.ਐੱਸ.ਬੀ.ਸੀ. ਐਕਸਪੈਟ ਸਰਵੇ ਦੱਸਦਾ ਹੈ ਕਿ ਮੁੰਬਈ, 'ਚ ਕੰਮ ਕਰਨ ਵਾਲੇ ਵਿਦੇਸ਼ੀਆਂ ਨੂੰ ਔਸਤਨ ਸਾਲਾਨਾ 2.17 ਲੱਖ ਡਾਲਰ (1.40 ਕਰੋੜ ਰੁਪਏ) ਸੈਲਰੀ ਮਿਲਦੀ ਹੈ। ਇੱਥੇ ਅੰਕੜਾ ਗਲੋਬਲ ਐਕਸਪੈਟ ਐਵਰੇਜ ਦਾ ਦੁੱਗਣਾ ਹੈ। ਸਰਵੇ 'ਚ ਟਾਪ 10 ਐਕਸਪੈਟ ਸ਼ਹਿਰਾਂ 'ਚ ਸ਼ੰਘਾਈ , ਜਕਾਰਤਾ ਅਤੇ ਹਾਂਗਕਾਂਗ ਵਰਗੇ ਕਈ ਏਸ਼ੀਆਈ ਦੇਸ਼ ਸ਼ਾਮਲ ਹਨ।
UIDAI ਨੇ ਜਾਰੀ ਕੀਤਾ ' ਬਾਲ ਆਧਾਰ' ਜਾਣੋ ਕਿਵੇ ਹੋਵੇਗਾ ਜਾਰੀ
NEXT STORY