ਨਵੀਂ ਦਿੱਲੀ — ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰ 'ਚ ਇਸ ਮਹੀਨੇ ਹੁਣ ਤੱਕ 1,800 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਜਦੋਂਕਿ ਇਸ ਤੋਂ ਪਿਛਲੇ ਹਫਤੇ ਉਨ੍ਹਾਂ ਨੇ ਭਾਰੀ ਨਿਕਾਸੀ ਕੀਤੀ ਸੀ। ਅਪ੍ਰੈਲ ਤੋਂ ਜੂਨ ਵਿਚਕਾਰ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰ ਤੋਂ 20,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਸੀ।
ਡਿਪਾਜ਼ਟਰੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ(ਐੱਫ.ਪੀ.ਆਈ.) ਨੇ 2 ਤੋਂ 27 ਜੁਲਾਈ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ 'ਚ ਕੁੱਲ 1,848 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਮਿਆਦ 'ਚ ਉਨ੍ਹਾਂ ਨੇ ਕਰਜ਼ਾ ਬਾਜ਼ਾਰ ਤੋਂ 482 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ।
ਮਾਰਨਿੰਗਸਟਾਰ 'ਚ ਸੀਨੀਅਰ ਖੋਜ ਵਿਸ਼ਲੇਸ਼ਕ ਹਿਮਾਂਸ਼ੂ ਨੇ ਕਿਹਾ ਕਿ ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਨਿਵੇਸ਼ਕਾਂ ਦਾ ਰੁਖ ਭਾਰਤੀ ਸ਼ੇਅਰ ਬਾਜ਼ਾਰ ਨੂੰ ਲੈ ਕੇ ਵਚਨਬੱਧ ਨਹੀਂ ਦਿਖ ਰਿਹਾ। ਹਾਲ ਹੀ ਵਿਚ ਕੀਤਾ ਗਿਆ ਉਨ੍ਹਾਂ ਦਾ ਨਿਵੇਸ਼ ਛੋਟੀ ਮਿਆਦ ਦੀ ਰਣਨੀਤੀ ਵੀ ਹੋ ਸਕਦਾ ਹੈ।' ਉਨ੍ਹਾਂ ਨੇ ਕਿਹਾ ਕਿ ਉੱਚ ਰਿਟੇਲ ਮਹਿੰਗਾਈ, ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ, ਰੁਪਏ 'ਚ ਗਿਰਾਵਟ ਅਤੇ ਗਲੋਬਰ ਵਪਾਰ 'ਚ ਯੁੱਧ ਦੀਆਂ ਸਥਿਤੀਆਂ ਆਦਿ ਨਿਵੇਸ਼ਕਾਂ ਲਈ ਚਿੰਤਾ ਦਾ ਵਿਸ਼ਾ ਹਨ। ਇਸ ਸਾਲ ਹੁਣ ਤੱਕ ਐੱਫ.ਪੀ.ਆਈ. ਨੇ ਦੇਸ਼ ਦੇ ਸ਼ੇਅਰ ਬਾਜ਼ਾਰ 'ਚੋਂ 4,600 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ ਜਦੋਂਕਿ 42,000 ਕਰੋੜ ਰੁਪਏ ਕਰਜ਼ਾ ਬਾਜ਼ਾਰ 'ਚ ਕੱਢੇ ਹਨ।
ਆਰਟੀਫੀਸ਼ੀਅਲ ਤਕਨੀਕ ਦੇ ਖੇਤਰ 'ਚ ਭਾਰਤ ਅਤੇ UAE ਕਰਨਗੇ ਸਹਿਯੋਗ
NEXT STORY