ਨਵੀਂ ਦਿੱਲੀ— ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਇਕਵਿਟੀ ਬਾਜ਼ਾਰਾਂ 'ਚ ਨਵੰਬਰ ਮਹੀਨੇ 'ਚ ਹੁਣ ਤੱਕ ਕਰੀਬ 19,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਜਿਸ ਦੇ ਪਿੱਛੇ ਅਮਰੀਕਾ 'ਚ ਮੁਦਰਾਸਫੀਤੀ ਨਰਮ ਪੈਣ ਅਤੇ ਡਾਲਰ ਦੀ ਮਜ਼ਬੂਤੀ ਘੱਟ ਹੋਣ ਦਾ ਹੱਥ ਰਿਹਾ ਹੈ। ਡਿਪਾਜ਼ਟਰੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਨਵੰਬਰ 'ਚ ਵਿਦੇਸ਼ੀ ਨਿਵੇਸ਼ਕਾਂ ਲਈ ਅਨੁਕੂਲ ਰੁੱਖ ਰਹਿਣ ਤੋਂ ਪਹਿਲਾਂ ਲਗਾਤਾਰ ਦੋ ਮਹੀਨੇ ਨਿਕਾਸੀ ਦਾ ਦੌਰ ਦੇਖਿਆ ਗਿਆ ਸੀ।
ਸਤੰਬਰ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰਾਂ 'ਚੋਂ 7,624 ਕਰੋੜ ਰੁਪਏ ਅਤੇ ਅਕਤੂਬਰ 'ਚ ਅੱਠ ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। ਉਸ ਤੋਂ ਪਹਿਲਾਂ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ 51,200 ਕਰੋੜ ਰੁਪਏ ਅਤੇ ਜੁਲਾਈ 'ਚ ਲਗਭਗ 5,000 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ ਸੀ। ਹਾਲਾਂਕਿ, ਇਸ ਤੋਂ ਪਹਿਲਾਂ, ਅਕਤੂਬਰ 2021 ਤੋਂ ਲੈ ਕੇ ਜੂਨ 2022 ਤੱਕ, ਵਿਦੇਸ਼ੀ ਨਿਵੇਸ਼ਕ ਲਗਾਤਾਰ ਨੌਂ ਮਹੀਨਿਆਂ ਤੱਕ ਸ਼ੁੱਧ ਬਿਕਵਾਲ ਬਣੇ ਹੋਏ ਸਨ।
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਐੱਫ.ਪੀ.ਆਈਜ ਆਪਣੀ ਖਰੀਦਦਾਰੀ ਜਾਰੀ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ 'ਚ ਮਹਿੰਗਾਈ ਦੇ ਅੰਕੜਿਆਂ 'ਚ ਨਰਮੀ ਦਾ ਰੁੱਖ ਰਹਿਣ ਅਤੇ ਡਾਲਰ ਅਤੇ ਬਾਂਡ ਦੀ ਪੈਦਾਵਾਰ 'ਚ ਗਿਰਾਵਟ ਕਾਰਨ ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰਾਂ 'ਚ ਦਿਲਚਸਪੀ ਦਿਖਾ ਸਕਦੇ ਹਨ। ਅੰਕੜੇ ਦੱਸਦੇ ਹਨ ਕਿ ਵਿਦੇਸ਼ੀ ਨਿਵੇਸ਼ਕਾਂ ਨੇ 1 ਨਵੰਬਰ ਤੋਂ 11 ਨਵੰਬਰ ਤੱਕ ਲੈ ਕੇ 11 ਨਵੰਬਰ ਦੇ ਦੌਰਾਨ ਕੁੱਲ 18,979 ਕਰੋੜ ਰੁਪਏ ਦਾ ਨਿਵੇਸ਼ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਕੀਤਾ ਹੈ। ਸਾਲ 2022 'ਚ ਹੁਣ ਤੱਕ ਵਿਦੇਸ਼ੀ ਨਿਵੇਸ਼ਕਾਂ ਦੀ ਭਾਰਤੀ ਬਾਜ਼ਾਰ 'ਚੋਂ ਨਿਕਾਸੀ 1.5 ਲੱਖ ਕਰੋੜ ਰੁਪਏ ਰਹੀ ਹੈ।
ਲਿਵਰਪੂਲ ਫੁੱਟਬਾਲ ਟੀਮ ਨੂੰ ਖ਼ਰੀਦਣ ਦੀ ਦੌੜ 'ਚ ਸ਼ਾਮਲ ਹੋਏ ਮੁਕੇਸ਼ ਅੰਬਾਨੀ
NEXT STORY