ਨਵੀਂ ਦਿੱਲੀ- ਗਲੋਬਲ ਮਹਾਮਾਰੀ ਦੌਰਾਨ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਟੀਕਾਕਰਨ ਸ਼ੁਰੂ ਹੋਣ ਜਾ ਰਿਹਾ ਹੈ। 1 ਮਈ ਤੋਂ ਨਿੱਜੀ ਕੇਂਦਰਾਂ ਵਿਚ ਟੀਕਾ ਲਵਾਉਣ ਦਾ ਸਮਾਂ ਲੈਣ ਸਮੇਂ ਤੁਸੀਂ ਆਪਣੀ ਪਸੰਦ ਦਾ ਕੋਰੋਨਾ ਵਾਇਰਸ ਖਿਲਾਫ਼ ਇਮਿਊਨਿਟੀ ਵਧਾਉਣ ਵਾਲਾ ਟੀਕਾ ਚੁਣ ਸਕੋਗੇ। ਸਿਹਤ ਮੰਤਰਾਲਾ ਨੇ ਨਿਰਦੇਸ਼ ਦਿੱਤਾ ਹੈ ਕਿ ਸਾਰੇ ਨਿੱਜੀ ਟੀਕਾਕਰਨ ਕੇਂਦਰਾਂ ਨੂੰ ਕੋਵਿਨ ਪਲੇਟਫਾਰਮ 'ਤੇ ਇਹ ਜਾਣਕਾਰੀ ਦੇਣੀ ਹੋਵੇਗੀ ਕਿ ਕਿਹੜਾ ਟੀਕਾ ਲਾਇਆ ਜਾਵੇਗਾ, ਸਟਾਕ ਕਿੰਨਾ ਹੈ ਅਤੇ ਕੀਮਤ ਕਿੰਨੀ ਵਸੂਲ ਕੀਤੀ ਜਾਵੇਗੀ।
ਕੋਵਿਡ-19 ਟੀਕਾ ਲਵਾਉਣ ਲਈ 18 ਤੋਂ 45 ਸਾਲ ਦੀ ਉਮਰ ਵਿਚਕਾਰ ਵਾਲਿਆਂ ਲਈ ਕੋਵਿਨ (COWIN) ਪਲੇਟਫਾਰਮ 'ਤੇ ਰਜਿਸਟ੍ਰੇਸ਼ਨ ਲਾਜ਼ਮੀ ਹੈ। ਉੱਥੇ ਹੀ, 45 ਸਾਲ ਤੋਂ ਉਪਰ ਦੇ ਲੋਕਾਂ ਲਈ ਫਿਲਹਾਲ ਟੀਕਾ ਲਵਾਉਣ ਸਮੇਂ ਰਜਿਸਟ੍ਰੇਸ਼ਨ ਦੀ ਮੌਜੂਦਾ ਸਹੂਲਤ ਉਪਲਬਧ ਰਹੇਗੀ।
ਇਹ ਵੀ ਪੜ੍ਹੋ- ਸੈਂਸੈਕਸ 'ਚ 660 ਅੰਕ ਦਾ ਉਛਾਲ, ਨਿਫਟੀ 'ਚ ਤੇਜ਼ੀ, ਇਨ੍ਹਾਂ ਸ਼ੇਅਰਾਂ 'ਚ ਕਮਾਈ
18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਰਜਿਸਟ੍ਰੇਸ਼ਨ 28 ਅਪ੍ਰੈਲ ਤੋਂ ਕੋਵਿਨ ਪਲੇਟਫਾਰਮ ਅਤੇ ਅਰੋਗਿਆ ਸੇਤੂ ਐਪ 'ਤੇ ਸ਼ੁਰੂ ਹੋਵੇਗਾ। ਹੁਣ ਸੂਬਾ ਸਰਕਾਰਾਂ ਤੇ ਨਿੱਜੀ ਹਸਪਤਾਲ ਵੀ ਸਿੱਧੇ ਨਿਰਮਾਤਾਵਾਂ ਤੋਂ ਟੀਕੇ ਖ਼ਰੀਦ ਸਕਣਗੇ। ਗੌਰਤਲਬ ਹੈ ਕਿ ਸੀਰਮ ਨੇ ਕੋਵੀਸ਼ੀਲਡ ਅਤੇ ਭਾਰਤ ਬਾਇਓਟੈਕ ਨੇ ਕੋਵੈਕਸੀਨ ਖੁਰਾਕਾਂ ਦੀ ਕੀਮਤ ਨਿਰਧਾਰਤ ਕਰ ਦਿੱਤੀ ਹੈ। 'ਕੋਵੀਸ਼ੀਲਡ' ਦੀ ਕੀਮਤ ਸੂਬਾ ਸਰਕਾਰਾਂ ਲਈ 400 ਰੁਪਏ ਪ੍ਰਤੀ ਖੁਰਾਕ, ਜਦੋਂ ਕਿ ਨਿੱਜੀ ਹਸਪਤਾਲਾਂ ਲਈ 600 ਰੁਪਏ ਪ੍ਰਤੀ ਖੁਰਾਕ ਹੋਵੇਗੀ। ਕੋਵੈਕਸੀਨ ਨਿੱਜੀ ਹਸਪਤਾਲਾਂ ਨੂੰ 1,200 ਰੁਪਏ ਅਤੇ ਸੂਬਾ ਸਰਕਾਰਾਂ ਨੂੰ 600 ਰੁਪਏ ਪ੍ਰਤੀ ਖੁਰਾਕ ਦੀ ਕੀਮਤ 'ਤੇ ਮਿਲੇਗੀ। ਹਾਲਾਂਕਿ, ਸਰਕਾਰੀ ਹਸਪਤਾਲਾਂ ਵਿਚ ਟੀਕਾਕਰਨ ਮੁਫ਼ਤ ਹੋ ਸਕਦਾ ਹੈ ਕਿਉਂਕਿ ਕੁਝ ਸੂਬਾ ਸਰਕਾਰਾਂ ਨੇ ਖ਼ੁਦ ਇਸ ਦਾ ਖ਼ਰਚ ਚੁੱਕਣ ਦਾ ਵੀ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ- USA ਦੀ ਫਲਾਈਟ ਲੈਣੀ ਹੋਈ ਮਹਿੰਗੀ, ਉਡਾਣਾਂ ਦੇ ਕਿਰਾਏ 'ਚ ਇੰਨਾ ਭਾਰੀ ਵਾਧਾ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਕੋਰੋਨਾ ਖ਼ੌਫ਼ ਕਾਰਨ ਹਾਲਾਤ ਚਿੰਤਾਜਨਕ, ਕੋਲਾ ਮੰਤਰਾਲੇ ਨੇ ਮੁਸ਼ਕਲ ਦੀ ਘੜੀ 'ਚ ਫੜ੍ਹੀ ਆਪਣੇ ਮੁਲਾਜ਼ਮਾਂ ਦੀ ਬਾਂਹ
NEXT STORY