ਨਵੀਂ ਦਿੱਲੀ— ਉਦਯੋਗ ਜਗਤ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਭਾਰਤ 'ਚ ਡੀਜ਼ਲ ਦੀ ਮੰਗ 'ਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਹੋਈ। ਮਾਹਰਾਂ ਮੁਤਾਬਕ ਮੰਗ 'ਚ ਇਹ ਗਿਰਾਵਟ ਮਾਨਸੂਨ ਕਾਰਨ ਆਈ ਹੈ। ਮਾਨਸੂਨ ਕਾਰਨ ਖੇਤੀਬਾੜੀ ਵਰਗੇ ਪ੍ਰਮੁੱਖ ਖੇਤਰਾਂ 'ਚ ਈਂਧਨ ਦੀ ਖਪਤ ਕਾਫ਼ੀ ਘੱਟ ਹੋ ਗਈ ਹੈ। ਪੈਟਰੋਲ ਅਤੇ ਡੀਜ਼ਲ ਦੀ ਮੰਗ ਜੁਲਾਈ 'ਚ ਮਹੀਨਾਵਾਰ ਆਧਾਰ 'ਤੇ ਘਟੀ ਹੈ। ਦੂਜੇ ਪਾਸੇ ਅਗਸਤ ਦੀ ਪਹਿਲੀ ਛਿਮਾਹੀ 'ਚ ਪੈਟਰੋਲ ਦੀ ਖਪਤ ਲਗਭਗ ਸਥਿਰ ਰਹੀ ਹੈ ਅਤੇ ਡੀਜ਼ਲ ਦੀ ਮੰਗ 11.2 ਫੀਸਦੀ ਘਟ ਕੇ 2.82 ਕਰੋੜ ਟਨ ਰਹਿ ਗਈ। ਪਿਛਲੇ ਮਹੀਨੇ ਦੀ ਸਮਾਨ ਮਿਆਦ 'ਚ ਡੀਜ਼ਲ ਦੀ ਖਪਤ 31.7 ਲੱਖ ਟਨ ਸੀ। ਮਾਨਸੂਨ ਦੀ ਆਗਮਨ ਅਤੇ ਤੇਜ਼ੀ ਫੜਣ ਨਾਲ ਦੇਸ਼ 'ਚ ਡੀਜ਼ਲ ਦੀ ਮੰਗ 'ਤੇ ਭਾਰੀ ਅਸਰ ਪੈਂਦਾ ਹੈ। ਅਜਿਹੇ 'ਚ ਰਵਾਇਤੀ ਤੌਰ 'ਤੇ ਅਪ੍ਰੈਲ-ਜੂਨ ਦੇ ਮੁਕਾਬਲੇ ਜੁਲਾਈ-ਸਤੰਬਰ 'ਚ ਖਪਤ ਘੱਟ ਹੁੰਦੀ ਹੈ।
ਖੇਤੀਬਾੜੀ ਖੇਤਰ 'ਚ ਸਿੰਚਾਈ ਪੰਪਾਂ ਅਤੇ ਟਰੱਕਾਂ 'ਚ ਡੀਜ਼ਲ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਮੰਗ ਬਾਰਿਸ਼ ਸ਼ੁਰੂਆਤ ਘੱਟ ਜਾਂਦੀ ਹੈ। ਹਾਲਾਂਕਿ ਡੀਜ਼ਲ ਦੀ ਮੰਗ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ ਦੇ ਮੁਕਾਬਲੇ 32.8 ਫੀਸਦੀ ਵੱਧ ਹੈ। ਅਜਿਹਾ ਘੱਟ ਆਧਾਰ ਪ੍ਰਭਾਵ ਅਤੇ ਆਰਥਿਕ ਗਤੀਵਿਧੀਆਂ 'ਚ ਤੇਜ਼ੀ ਦੇ ਚੱਲਦੇ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2020 'ਚ 1-15 ਅਗਸਤ ਦੌਰਾਨ ਡੀਜ਼ਲ ਦੀ ਖਪਤ 1.78 ਲੱਖ ਟਨ ਸੀ ਅਤੇ ਇਸ ਦੇ ਮੁਕਾਬਲੇ ਸਮੀਖਿਆ ਅਧੀਨ ਮਿਆਦ 'ਚ ਇਹ ਅੰਕੜਾ 58.2 ਪ੍ਰਤੀਸ਼ਤ ਜ਼ਿਆਦਾ ਹੈ। ਇਹ ਅੰਕੜਾ ਅਗਸਤ 2019 ਦੇ ਮੁਕਾਬਲੇ 23 ਫੀਸਦੀ ਜ਼ਿਆਦਾ ਹੈ। ਅਗਸਤ ਦੇ ਪਹਿਲੇ ਪਖਵਾੜੇ 'ਚ ਪੈਟਰੋਲ ਦੀ ਵਿਕਰੀ 0.8 ਫੀਸਦੀ ਵਧ ਕੇ 1.29 ਮਿਲੀਅਨ ਟਨ ਹੋ ਗਈ, ਜਦਕਿ ਇਸ ਤੋਂ ਪਿਛਲੇ ਮਹੀਨੇ ਦੀ ਸਮਾਨ ਮਿਆਦ 'ਚ ਇਹ ਅੰਕੜਾ 1.28 ਮਿਲੀਅਨ ਟਨ ਸੀ।
ਹਾਈਕੋਰਟ ਦੀ ਰੈਸਟੋਰੈਂਟ ਨੂੰ ਫਟਕਾਰ : ਵਾਧੂ ਸਰਵਿਸ ਟੈਕਸ ਲੈਣ ਦੀ ਕੀ ਲੋੜ
NEXT STORY