ਨਵੀਂ ਦਿੱਲੀ (ਭਾਸ਼ਾ)-ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਨੇ ਵਪਾਰੀਆਂ ਲਈ ਕਾਰੋਬਾਰ ਨੂੰ ਆਸਾਨ ਬਣਾਇਆ ਹੈ ਕਿਉਂਕਿ ਇਸ ਨੇ ਬਾਜ਼ਾਰ ਦਾ ਵਿਸਤਾਰ ਕੀਤਾ ਹੈ ਅਤੇ ਟੈਕਸ ਪਾਲਣਾ ਦੇ ਬੋਝ ਨੂੰ ਘਟਾਇਆ ਹੈ। ਜੇਤਲੀ ਨੇ ਕਿਹਾ ਕਿ ਜੀ. ਐੱਸ. ਟੀ. ਅਤੇ ਨੋਟਬੰਦੀ ਵਰਗੇ 2 ਬੁਨਿਆਦੀ ਸੁਧਾਰਾਂ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਮੱਧ ਅਤੇ ਲੰਬੀ ਮਿਆਦ 'ਚ ਲਾਭ ਹੋਵੇਗਾ।
ਦੂਜੀ ਤਿਮਾਹੀ ਦੇ ਆਰਥਿਕ ਵਾਧਾ ਅਨੁਮਾਨਾਂ 'ਤੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ, ''ਜੀ. ਐੱਸ. ਟੀ. ਨੇ ਕਾਰੋਬਾਰ ਅਤੇ ਵਪਾਰ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਹਰ ਵਪਾਰੀ ਲਈ ਬਾਜ਼ਾਰ ਦਾ ਆਕਾਰ ਵਧ ਗਿਆ ਹੈ। ਹੁਣ ਪੂਰਾ ਦੇਸ਼ ਉਸ ਲਈ ਬਾਜ਼ਾਰ ਹੈ।'' ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਨੇ ਵਪਾਰੀਆਂ ਲਈ ਟੈਕਸ ਪਾਲਣਾ ਦੇ ਬੋਝ ਨੂੰ ਵੀ ਘੱਟ ਕੀਤਾ ਹੈ। ਹੁਣ ਵਪਾਰੀ ਨੂੰ ਨਵੀਂ ਪ੍ਰਣਾਲੀ 'ਚ ਕਈ ਤਰ੍ਹਾਂ ਦੇ ਟੈਕਸ ਰਿਟਰਨ ਦਾਖਲ ਕਰਨ ਦੀ ਲੋੜ ਨਹੀਂ ਹੈ। ਟੈਕਸ ਦਰਾਂ ਨੂੰ ਵੀ ਤਰਕਸੰਗਤ ਬਣਾਇਆ ਗਿਆ ਹੈ। ਹੁਣ ਕਿਸੇ ਵਪਾਰੀ ਨੂੰ ਟੈਕਸ ਨਿਰੀਖਕਾਂ ਨਾਲ ਉਲਝਣ ਦੀ ਲੋੜ ਨਹੀਂ ਹੋਵੇਗੀ
ਸੰਗਠਿਤ ਪ੍ਰਚੂਨ ਖੇਤਰ ਨੂੰ ਪੁਰਾਣੇ ਦੁਕਾਨਦਾਰਾਂ ਨੂੰ ਨਾਲ ਲੈ ਕੇ ਅੱਗੇ ਵਧਣਾ ਚਾਹੀਦਾ ਹੈ : ਪ੍ਰਭੂ
NEXT STORY