ਬਿਜਨੈੱਸ ਡੈਸਕ- ਵੀਡੀਓ ਗੇਮਿੰਗ ਇਕ ਆਦਤ ਹੈ। ਇਸ ਲਈ ਦਿ ਕੋਰੀਆ, ਚੀਨ ਤੋਂ ਲੈ ਕੇ ਬ੍ਰਿਟੇਨ ਤੱਕ 'ਚ ਗੇਮਿੰਗ ਅਡੀਕਸ਼ਨ ਕਲੀਨਕ ਖੁੱਲ੍ਹ ਗਏ ਹਨ। ਬ੍ਰਿਟੇਨ ਦਾ ਰਿਟਜ਼ੀ ਪ੍ਰਾਯੋਰੀ ਕਲੀਨਿਕ ਗੇਮਿੰਗ ਨੂੰ ਸ਼ਾਪਿੰਗ ਅਤੇ ਡਰੱਗ ਦੀ ਆਦਤ ਦੀ ਸ਼੍ਰੇਣੀ 'ਚ ਰੱਖ ਕੇ ਇਸ ਦਾ ਇਲਾਜ ਕਰਦਾ ਹੈ। ਡਬਲਿਊ.ਐੱਚ.ਓ ਨੇ ਵੀ ਇੰਟਰਨੈਸ਼ਨਲ ਕਲਾਸਿਫਿਕੇਸ਼ਨ ਆਫ ਡਿਜੀਜ਼ ਦੇ ਤਾਜ਼ਾ ਅਡੀਸ਼ਨ 'ਚ ਇਸ ਬੀਮਾਰੀ ਭਾਵ ਗੇਮਿੰਗ ਡਿਸਆਰਡਰ ਦੇ ਰੂਪ 'ਚ ਵਰਗੀਕ੍ਰਿਤ ਕੀਤਾ ਹੈ।
ਕੋਪੇਨੇਹੇਗਨ ਯੂਨੀਵਰਸਿਟੀ 'ਚ ਮਨੋਵਿਗਿਆਨਿਕ ਰੂਨ ਨੀਲਸਨ ਕਹਿੰਦੇ ਹਨ ਕਿ ਜਿਸ ਤਰ੍ਹਾਂ ਕੋਈ ਵਿਅਕਤੀ ਸਾਲਾਂ ਤੱਕ ਨਿਕੋਟਿਨ ਜਾਂ ਮੋਰਫਿਨ ਵਰਗੀਆਂ ਚੀਜ਼ਾਂ ਦਾ ਇਸੇਤਾਮਾਲ ਕਰਨ 'ਤੇ ਇਨ੍ਹਾਂ ਦਾ ਆਦੀ ਹੋ ਜਾਂਦਾ ਹੈ ਇਸ ਆਧਾਰ 'ਤੇ ਆਨਲਾਈਨ ਗੇਮਸ ਨੂੰ ਵੀ ਨਸ਼ਾ ਮੰਨਿਆ ਗਿਆ ਹੈ। ਆਈ.ਸੀ.ਡੀ. ਦੀ ਲਿਸਟ 'ਚ ਗੈਂਬਲਿੰਗ ਤੋਂ ਇਲਾਵਾ ਸਿਰਫ ਗੇਮਿੰਗ ਨੂੰ ਹੀ ਆਦਤ ਦੱਸਿਆ ਗਿਆ ਹੈ। ਹੋਰ ਨਸ਼ਿਆਂ ਦੀ ਤਰ੍ਹਾਂ ਗੇਮਿੰਗ ਡਿਸਆਰਡਰ ਤੋਂ ਗ੍ਰਸਤ ਲੋਕ ਇਸ 'ਤੇ ਸੱਟਾ ਲਗਾਉਂਦੇ ਰਹਿੰਦੇ ਹਨ, ਭਾਵੇਂ ਹੀ ਉਨ੍ਹਾਂ ਦੀ ਜ਼ਿੰਦਗੀ ਦੇ ਬਾਕੀ ਪਹਿਲੂ ਬਰਬਾਦ ਕਿਉਂ ਨਾ ਹੋ ਰਹੇ ਹੋਣ।
2020 'ਚ ਗੇਮਿੰਗ ਨਾਲ ਕਮਾਈ 12.65 ਲੱਖ ਕਰੋੜ, 73 ਫੀਸਦੀ ਹਿੱਸਾ ਫ੍ਰੀ-ਟੂ-ਪਲੇਅ ਗੇਮਸ 'ਤੋਂ
ਮਾਹਰ ਦੱਸਦੇ ਹਨ ਕਿ ਪਹਿਲੀ ਵੀਡੀਓ ਗੇਮ ਖਰੀਦਣਾ ਇਕ ਵਾਰ ਦਾ ਲੈਣ-ਦੇਣ ਹੁੰਦਾ ਸੀ। ਪਰ ਹੁਣ ਜ਼ਿਆਦਾਤਰ ਗੇਮਸ 'ਫ੍ਰੀਮੀਅਮ' ਬਿਜਨੈੱਸ ਮਾਡਲ 'ਤੇ ਆਧਾਰਤ ਹੈ। ਇਹ ਜਾਂ ਤਾਂ ਸਸਤੇ ਹਨ ਜਾਂ ਮੁਫਤ। ਕੰਪਨੀਆਂ ਐਕਸਟਰਾ ਲਾਈਫ, ਵਰਚੁਅਲ ਕੱਪੜਿਆਂ ਤੇ ਚੀਜ਼ਾਂ ਦੇ ਇਨ੍ਹਾਂ ਗੇਮ ਪਰਚੇਜਿੰਗ ਨਾਲ ਪੈਸਾ ਬਣਾਉਂਦੀ ਹੈ। ਰਿਸਰਚ ਫਰਮ ਨਿਊਜ਼ ਦੇ ਮੁਤਾਬਕ 2020 'ਚ ਇੰਡਸਟਰੀ ਨੇ 12.65 ਲੱਖ ਕਰੋੜ ਰੁਪਏ ਕਮਾਏ। ਇਸ ਦਾ 73 ਫੀਸਦੀ ਹਿੱਸਾ ਫ੍ਰੀ-ਟੂ ਪਲੇਅ ਗੇਮਸ ਤੋਂ ਮਿਲਿਆ। ਇਹ ਸਿਨੇਮਾ ਅਤੇ ਮਿਊਜ਼ਿਕ ਤੋਂ ਬਹੁਤ ਜ਼ਿਆਦਾ ਹੈ। ਅਮਰੀਕੀ ਕੋਰਟ 'ਚ ਹਾਲ ਹੀ 'ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਹੈ ਕਿ ਐਪਲ ਦੇ ਐਪ ਸਟੋਰ ਦਾ 70 ਫੀਸਦੀ ਰੈਵੇਨਿਊ ਵੀਡੀਓ ਗੇਮਿੰਗ ਤੋਂ ਹੀ ਆਉਂਦਾ ਹੈ।
GST ਕੌਂਸਲ ਦੀ ਮੀਟਿੰਗ 'ਚ ਵੱਡਾ ਫ਼ੈਸਲਾ, ਕੱਪੜਾ-ਜੁੱਤੀਆਂ 'ਤੇ ਨਹੀਂ ਵਧੇਗਾ ਟੈਕਸ
NEXT STORY