ਨਵੀਂ ਦਿੱਲੀ—ਰਿਐਲਟੀ ਖੇਤਰ ਨਾਲ ਜੁੜੀ ਕੰਪਨੀ ਗੌੜ ਗਰੁੱਪ ਨੇ ਐਤਵਾਰ ਨੂੰ ਕਿਹਾ ਕਿ ਉਹ ਗ੍ਰੇਟਰ ਨੋਇਡਾ 'ਚ ਯਮੁਨਾ ਐਕਸਪ੍ਰੈੱਸ ਵੇ 'ਤੇ ਇਕ ਨਵੇਂ ਰਿਹਾਇਸ਼ੀ ਪ੍ਰਾਜੈਕਟ ਦੇ ਵਿਕਾਸ ਲਈ 500 ਕਰੋੜ ਰੁਪਏ ਖਰਚ ਕਰੇਗੀ। ਕੰਪਨੀ ਇਸ ਵਿੱਤੀ ਸਾਲ 'ਚ ਹੁਣ ਤੱਕ ਐੱਨ.ਸੀ.ਆਰ. 'ਚ 6,000 ਤੋਂ ਜ਼ਿਆਦਾ ਫਲੈਟਾਂ ਦੀ ਵਿਕਰੀ ਕਰ ਚੁੱਕੀ ਹੈ। ਕੰਪਨੀ 25 ਏਕੜ 'ਚ ਫੈਲੇ ਇਸ ਪ੍ਰਾਜੈਕਟ ਦੇ ਤਹਿਤ 410 ਸੁਤੰਤਰ ਵਿਲਾ ਬਣਾਏਗੀ। ਇਸ ਦੀ ਸ਼ੁਰੂਆਤੀ ਕੀਮਤ 1.25 ਕਰੋੜ ਰੁਪਏ ਹੋਵੇਗੀ। ਗੌੜ ਯਮੁਨਾ ਐਕਸਪ੍ਰੈੱਸ ਵੇ 'ਤੇ 250 ਏਕੜ ਭੂਖੰਡ 'ਤੇ ਗੌੜ ਯਮੁਨਾ ਸਿਟੀ ਦਾ ਵਿਕਾਸ ਕਰ ਰਹੀ ਹੈ। ਇਹ ਪ੍ਰਾਜੈਕਟ ਇਸ ਟਾਊਨਸ਼ਿਪ ਦਾ ਹਿੱਸਾ ਹੈ। ਗੌੜ ਨੇ ਜੇਪੀ ਗਰੁੱਪ ਤੋਂ ਇਹ ਜ਼ਮੀਨ ਖਰੀਦੀ ਹੈ। ਗੌੜ ਗਰੁੱਪ ਦੇ ਪ੍ਰਬੰਧ ਨਿਰਦੇਸ਼ਕ ਮਨੋਜ ਗੋੜ ਨੇ ਦੱਸਿਆ ਕਿ ਅਸੀਂ ਯਮੁਨਾ ਐਕਸਪ੍ਰੈੱਸ ਵੇ 'ਤੇ ਆਪਣੇ ਟਾਊਨਸ਼ਿਪ ਦੇ ਅੰਤਰਗਤ ਕ੍ਰਿਸ਼ਨਵਿਲਾਸ ਨਾਂ ਨਾਲ ਨਵਾਂ ਪ੍ਰਾਜੈਕਟ ਸ਼ੁਰੂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪੂਰੇ ਪ੍ਰਾਜੈਕਟ 'ਤੇ 500 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ ਅਤੇ ਅੰਦਰੂਨੀ ਸਰੋਤਾਂ ਤੋਂ ਧਨ ਉਪਲੱਬਧ ਕਰਵਾਇਆ ਜਾਵੇਗਾ। ਗੌੜ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਦੇ ਉਪਦੇਸ਼ਾਂ ਅਤੇ ਜੀਵਨ ਨੂੰ ਧਿਆਨ 'ਚ ਰੱਖਦੇ ਹੋਏ ਇਸ ਪ੍ਰਾਜੈਕਟ ਨੂੰ ਡਿਜ਼ਾਈਨ ਕੀਤਾ ਗਿਆ ਹੈ। ਇਸ ਪ੍ਰਾਜੈਕਟ ਦੇ ਤਹਿਤ ਭਗਵਾਨ ਕ੍ਰਿਸ਼ਨ ਦੀ ਸਭ ਤੋਂ ਉੱਚੀ 108 ਫੁੱਚ ਉੱਚੀ ਪ੍ਰਤਿਮਾ ਲਗਾਈ ਜਾਵੇਗੀ ਅਤੇ ਮੰਦਰ ਵੀ ਬਣਾਇਆ ਜਾਵੇਗਾ।
ਚਾਲੂ ਵਿੱਤੀ ਸਾਲ 'ਚ 3.3 ਫੀਸਦੀ ਦੇ ਫਿਸਕਲ ਘਾਟੇ ਦਾ ਟੀਚਾ ਹਾਸਲ ਕਰੇਗੀ ਸਰਕਾਰ
NEXT STORY