ਮਹਾਰਾਜਗੰਜ- ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਦੇ ਨਿਚਲੌਲ ਇਲਾਕੇ 'ਚ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੀ ਮੌਤ ਤੋਂ ਬਾਅਦ ਮਾਂਗ 'ਚ ਸਿੰਦੂਰ ਭਰ ਕੇ ਲਾਸ਼ ਵਿਆਹ ਕਰਵਾ ਲਿਆ ਅਤੇ ਉਸ ਨੂੰ ਪਤਨੀ ਦਾ ਦਰਜਾ ਦਿੱਤਾ ਤੇ ਉਸ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਜੀਵਨ ਭਰ ਲਈ ਵਿਆਹ ਨਾ ਕਰਵਾਉਣ ਦਾ ਫੈਸਲਾ ਕੀਤਾ। ਪਰਿਵਾਰਕ ਸੂਤਰਾਂ ਅਨੁਸਾਰ, ਨਿਚਲੌਲ ਸ਼ਹਿਰ ਦੇ ਕ੍ਰਿਸ਼ਨਾ ਨਗਰ ਵਾਰਡ ਦੀ ਰਹਿਣ ਵਾਲੀ ਪ੍ਰਿਯੰਕਾ ਮਧੇਸ਼ੀਆ (23) ਅਤੇ ਹਰੇਡੀਹ ਵਾਸੀ ਸੰਨੀ ਮਧੇਸ਼ੀਆ (29) ਕਈ ਸਾਲਾਂ ਤੋਂ ਇਕ ਦੂਜੇ ਨੂੰ ਪਿਆਰ ਕਰਦੇ ਸਨ। ਜਾਣਕਾਰੀ ਮਿਲਣ ਤੋਂ ਬਾਅਦ ਦੋਵਾਂ ਦੇ ਪਰਿਵਾਰ ਉਨ੍ਹਾਂ ਦੇ ਵਿਆਹ ਲਈ ਸਹਿਮਤ ਹੋ ਗਏ। ਇਸ ਸਾਲ 29 ਨਵੰਬਰ ਨੂੰ ਦੋਵਾਂ ਦੇ ਵਿਆਹ ਦੀ ਤਾਰੀਖ਼ ਵੀ ਪੱਕੀ ਹੋ ਗਈ ਪਰ ਬਦਕਿਸਮਤੀ ਨਾਲ ਐਤਵਾਰ ਰਾਤ ਮਾਮੂਲੀ ਝਗੜੇ ਤੋਂ ਬਾਅਦ ਪ੍ਰਿਯੰਕਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਤਰਾਂ ਦਾ ਕਹਿਣਾ ਹੈ ਕਿ ਪਰਿਵਾਰ ਉਸ ਨੂੰ ਨਜ਼ਦੀਕੀ ਕਮਿਊਨਿਟੀ ਹੈਲਥ ਸੈਂਟਰ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਿਯੰਕਾ ਦੀ ਅਚਾਨਕ ਮੌਤ ਨਾਲ ਪੂਰਾ ਇਲਾਕਾ ਹੈਰਾਨ ਰਹਿ ਗਿਆ।

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ; ਇਨ੍ਹਾਂ ਪਰਿਵਾਰਾਂ ਨੂੰ ਹਰ ਮਹੀਨੇ ਮਿਲੇਗੀ 9 ਹਜ਼ਾਰ ਰੁਪਏ ਪੈਨਸ਼ਨ
ਪ੍ਰੇਮੀ ਨੇ ਨਿਭਾਇਆ ਵਾਅਦਾ
ਚਸ਼ਮਦੀਦਾਂ ਨੇ ਦੱਸਿਆ ਕਿ ਇਸ ਵਿਚ ਸੂਚਨਾ ਮਿਲਦੇ ਹੀ ਸੰਨੀ ਨੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਅਤੇ ਕਿਹਾ ਕਿ ਪ੍ਰਿਯੰਕਾ ਨੂੰ ਵਾਅਦਾ ਕੀਤਾ ਸੀ ਕਿ ਉਸ ਨੂੰ ਆਪਣੀ ਲਾੜੀ ਬਣਾਏਗਾ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸੰਨੀ ਨੇ ਕਿਹਾ ਕਿ ਨਾਲ ਰਹਿਣ ਦਾ ਵਾਅਦਾ ਭਾਵੇਂ ਹੀ ਪੂਰੀ ਨਹੀਂ ਹੋ ਸਕਿਆ ਪਰ ਅੰਤਿਮ ਵਿਦਾਈ 'ਚ ਉਸ ਦੀ ਅਰਥੀ ਸੁਹਾਗਨ ਵਜੋਂ ਹੀ ਉਠੇਗੀ। ਪ੍ਰੇਮਿਕਾ ਦੀ ਲਾਸ਼ ਨਾਲ ਹੀ ਵਿਆਹ ਕਰਨ ਦਾ ਉਸ ਨੇ ਪ੍ਰਸਤਾਵ ਦਿੱਤਾ। ਸੰਨੀ ਦੇ ਇਸ ਪ੍ਰਸਤਾਵ ਨੇ ਲੋਕਾਂ ਨੂੰ ਦੁਚਿੱਤੀ 'ਚ ਪਾ ਦਿੱਤਾ। ਹਾਲਾਂਕਿ ਰੋਂਦੇ ਹੋਏ ਪਰਿਵਾਰ ਵਾਲਿਆਂ ਨੇ ਲਾਸ਼ ਨਾਲ ਵਿਆਹ ਲਈ ਸਹਿਮਤੀ ਦੇ ਦਿੱਤੀ। ਚਸ਼ਮਦੀਦਾਂ ਅਨੁਸਾਰ ਅੰਤਿਮ ਸੰਸਕਾਰ ਲਈ ਬੁਲਾਏ ਗਏ ਪੰਡਿਤ ਨੇ ਵਿਆਹ ਦਾ ਮੰਤਰ ਪੜ੍ਹਿਆ ਅਤੇ ਸੰਨੀ ਨੇ ਸਿੰਦੂਰਦਾਨ ਕੀਤਾ। ਮੌਕੇ 'ਤੇ ਇਕੱਠੀ ਹੋਈ ਭੀੜ ਇਸ ਦ੍ਰਿਸ਼ ਨੂੰ ਦੇਖ ਕੇ ਭਾਵੁਕ ਹੋ ਗਈ।
ਇਹ ਵੀ ਪੜ੍ਹੋ : ਤੌਬਾ-ਤੌਬਾ, ਐਨਾ ਤਿੱਖਾ ਮੋੜ ! ਕਰੋੜਾਂ ਰੁਪਏ ਲਾ ਕੇ ਬਣਾ'ਤਾ ਇਹ Temple Run ਵਰਗਾ ਬਰਿੱਜ
ਪੂਰੀ ਉਮਰ ਵਿਆਹ ਨਾ ਕਰਵਾਉਣ ਦਾ ਲਿਆ ਫ਼ੈਸਲਾ
ਵੈਦਿਕ ਮੰਤਰਾਂ ਵਿਚਾਲੇ ਸੰਨੀ ਨੇ ਪ੍ਰਿਯੰਕਾ ਦੀ ਲਾਸ਼ ਨਾਲ ਵਿਆਹ ਕੀਤਾ ਅਤੇ ਲਾਸ਼ ਨੂੰ ਮੋਢਾ ਦੇ ਕੇ ਪਤੀ ਦੀ ਭੂਮਿਕਾ 'ਚ ਸ਼ਮਸ਼ਾਨ ਪਹੁੰਚਿਆ। ਸੰਨੀ ਨੇ ਉਸ ਨੂੰ ਅਗਨੀ ਵੀ ਦਿੱਤੀ। ਇਸ ਤੋਂ ਬਾਅਦ ਉਸ ਨੇ ਪੂਰੀ ਉਮਰ ਵਿਆਹ ਨਾ ਕਰਵਾਉਣ ਦਾ ਫ਼ੈਸਲਾ ਸੁਣਾਇਆ। ਸੰਨੀ ਨੇ ਕਿਹਾ,''ਮੈਂ ਪ੍ਰਿਯੰਕਾ ਦੀ ਅੰਤਿਮ ਇੱਛਾ ਪੂਰੀ ਕਰਨਾ ਚਾਹੁੰਦਾ ਸੀ। ਉਸ ਨੇ ਕਿਹਾ ਕਿ ਉਸ ਦੀ ਇੱਛਾ ਪੂਰੀ ਕਰਨ ਲਈ ਅੰਤਿਮ ਦਰਸ਼ਨ ਦੇ ਸਮੇਂ ਅਸੀਂ ਵਿਆਹ ਕਰਨ ਦਾ ਫ਼ੈਸਲਾ ਕੀਤਾ ਅਤੇ ਹੁਣ ਉਸ ਦੀ ਤੇਰਵੀਂ ਵੀ ਹੋਵੇਗੀ।'' ਇਸ ਵਿਚ ਨਿਚਲੌਲ ਥਾਣਾ ਦੇ ਇੰਚਾਰਜ ਇੰਸਪੈਕਟਰ (ਐੱਸਐੱਚਓ) ਅਖਿਲੇਸ਼ ਕੁਮਾਰ ਵਰਮਾ ਨੇ ਦੱਸਿਆ ਕਿ ਔਰਤ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰ ਲਿਆ ਸੀ। ਵਰਮਾ ਦਾ ਕਹਿਣਾ ਹੈ ਕਿ ਪੁਲਸ ਵੀ ਆਪਣੇ ਪੱਧਰ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਦੇ ਸੰਬੰਧ 'ਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਚਿੰਗ ਸੰਚਾਲਕ ਨੇ ਵਿਦਿਆਰਥਣ ਨਾਲ ਕੀਤਾ ਜਬਰ ਜ਼ਿਨਾਹ
NEXT STORY