ਨਵੀਂ ਦਿੱਲੀ— ਘਰੇਲੂ ਸ਼ੇਅਰ ਬਾਜ਼ਾਰਾਂ ਨੂੰ ਇਸ ਹਫ਼ਤੇ ਪਹਿਲੀ ਤਿਮਾਹੀ ਦੇ ਜੀ. ਡੀ. ਪੀ., ਜੁਲਾਈ ਮਹੀਨੇ ਦੇ ਬੁਨਿਆਦੀ ਉਦਯੋਗਾਂ ਦੇ ਉਤਪਾਦਨ ਅਤੇ ਵਾਹਨ ਵਿਕਰੀ ਦੇ ਅੰਕੜਿਆਂ ਨਾਲ ਦਿਸ਼ਾ ਮਿਲੇਗੀ।
ਇਨ੍ਹਾਂ ਅੰਕੜਿਆਂ ਨਾਲ ਅਰਥਵਿਵਥਾ ਦੀ ਚਾਲ ਅਤੇ ਦਿਸ਼ਾ ਦਾ ਸੰਕੇਤ ਮਿਲੇਗਾ। ਇਸ ਤੋਂ ਇਲਾਵਾ ਨਿਵੇਸ਼ਕਾਂ ਦੀ ਨਜ਼ਰ ਗਲੋਬਲ ਬਾਜ਼ਾਰਾਂ ਦੇ ਰੁਝਾਨਾਂ ਅਤੇ ਕੋਵਿਡ-19 ਸੰਕ੍ਰਮਿਤਾਂ ਦੀ ਗਿਣਤੀ ਅਤੇ ਟੀਕੇ ਦੇ ਵਿਕਾਸ ਨਾਲ ਸੰਬੰਧਤ ਖ਼ਬਰਾਂ 'ਤੇ ਵੀ ਹੋਵੇਗੀ।
ਪਿਛਲੇ ਹਫ਼ਤੇ 28 ਅਗਸਤ ਨੂੰ ਖਤਮ ਹਫ਼ਤੇ 'ਚ ਸ਼ੇਅਰਾਂ ਬਾਜ਼ਾਰਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਬੀ. ਐੱਸ. ਈ. ਸੈਂਸੈਕਸ ਕੁੱਲ ਮਿਲਾ ਕੇ 1,032 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 276 ਅੰਕ ਮਜਬੂਤ ਹੋਇਆ। ਦੋਹਾਂ ਸੂਚਕਾਂ 'ਚ 2-2 ਫੀਸਦੀ ਦੀ ਤੇਜ਼ੀ ਆਈ।
ਰਾਸ਼ਟਰੀ ਅੰਕੜਾ ਦਫ਼ਤਰ ਜੁਲਾਈ ਮਹੀਨੇ ਦੇ ਬੁਨਿਆਦੀ ਉਦਯੋਗਾਂ ਦੇ ਉਤਪਾਦਨ ਅਤੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਜੀ. ਡੀ. ਪੀ. ਦੇ ਅੰਕੜੇ ਸੋਮਵਾਰ ਨੂੰ ਜਾਰੀ ਕਰੇਗਾ। ਵੱਖ-ਵੱਖ ਰੇਟਿੰਗ ਏਜੰਸੀਆਂ ਅਤੇ ਉਦਯੋਗ ਵਿਸ਼ਲੇਸ਼ਕਾਂ ਨੇ ਪਹਿਲੀ ਤਿਮਾਹੀ 'ਚ ਜੀ. ਡੀ. ਪੀ. 'ਚ ਗਿਰਾਵਟ ਆਉਣ ਦੇ ਅਨੁਮਾਨ ਪ੍ਰਗਟ ਕੀਤੇ ਹਨ। ਇਸ ਦਾ ਕਾਰਨ ਕੋਰੋਨਾ ਮਹਾਮਾਰੀ ਅਤੇ ਉਸ ਦੀ ਰੋਕਥਾਮ ਲਈ 'ਲਾਕਡਾਊਨ' ਲਗਾਇਆ ਜਾਣਾ ਹੈ।
Aadhaar ਦੇ ਗਲਤ ਇਸਤੇਮਾਲ ਹੋਣ ਦਾ ਸਤਾ ਰਿਹਾ ਹੈ ਡਰ, ਤਾਂ ਘਰ ਬੈਠੇ Lock ਕਰੋ ਜ਼ਰੂਰੀ ਜਾਣਕਾਰੀ
NEXT STORY