ਨਵੀਂ ਦਿੱਲੀ—ਭਾਰਤੀ ਅਰਥਵਿਵਸਥਾ 'ਚ ਗਿਰਾਵਟ ਦਾ ਦੌਰ 5 ਤਿਮਾਹੀਆਂ ਤੋਂ ਬਾਅਦ ਰੁੱਕਣ ਵਾਲਾ ਹੈ। ਰਾਇਟਰਸ ਪੋਲ ਮੁਤਾਬਕ ਤਿੰਨ ਸਾਲ ਦੇ ਨਿਊਨਤਮ ਪੱਧਰ ਦੇ ਬਾਅਦ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ ਜੁਲਾਈ-ਸਤੰਬਰ ਤਿਮਾਹੀ 'ਚ ਉੱਪਰ ਵੱਲ ਵਧਣ ਵਾਲੀ ਹੈ। ਇਸ ਦੇ ਮੁਤਾਬਕ ਨੋਟਬੰਦ ਤੋਂ ਬਾਅਦ ਕਮੀ ਤੋਂ ਉਭਰਦੇ ਹੋਏ ਡਿਮਾਂਡ 'ਚ ਤੇਜ਼ੀ ਆ ਰਹੀ ਹੈ।
ਭਾਰਤੀ ਅਰਥਵਿਵਸਥਾ 2016 'ਚ ਤੇਜ਼ੀ ਨਾਲ ਵਧ ਰਹੀ ਸੀ ਪਰ 2016 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਵਲੋਂ ਅਚਾਨਕ ਨੋਟਬੰਦੀ ਦੀ ਘੋਸ਼ਣਾ ਕਰਨ ਨਾਲ ਉਪਭੋਗਤਾਵਾਂ ਦੀ ਖਰਚ ਕਰਨ ਦੀ ਸਮਰੱਥਾ ਪ੍ਰਭਾਵਿਤ ਹੋਈ। ਇਸ ਸਾਲ ਜੁਲਾਈ 'ਚ ਸਰਕਾਰ ਨੇ ਗੁਡਸ ਐਂਡ ਸਰਵਿਸੇਜ ਟੈਕਸ (ਜੀ.ਐੱਸ.ਟੀ.) ਨੂੰ ਲਾਗੂ ਕੀਤਾ। ਟੈਕਸ ਸਿਸਟਮ 'ਚ ਇਹ ਵੱਡਾ ਬਦਲਾਅ ਅਰਥਵਿਵਸਥਾ ਲਈ ਇਕ ਹੋਰ ਝਟਕਾ ਸੀ।
ਪਰ ਰਾਇਟਰਸ ਪੋਲ ਮੁਤਾਬਕ 52 ਫੀਸਦੀ ਅਰਥਸ਼ਾਸਤਰੀਆਂ ਦਾ ਅਨੁਮਾਨ ਹੈ ਕਿ ਭਾਰਤ ਦੀ ਜੀ.ਡੀ.ਪੀ. 'ਚ ਸੰਭਵਤ: ਇਸ ਵਿੱਤ ਸਾਲ ਦੀ ਜੁਲਾਈ-ਸਤੰਬਰ ਤਿਮਾਹੀ 'ਚ 6.4 ਫੀਸਦੀ ਗਰੋਥ ਹਾਸਲ ਹੋ ਸਕਦੀ ਹੈ। ਪਿਛਲੀ ਤਿਮਾਹੀ 'ਚ ਇਹ 5.7 ਫੀਸਦੀ ਸੀ। ਵੀਰਵਾਰ ਨੂੰ ਜਾਰੀ ਹੋਣ ਵਾਲੇ ਅੰਕੜੇ ਜੇਕਰ ਉਮੀਦ ਦੇ ਮੁਤਾਬਕ ਹੋਏ ਤਾਂ 5 ਤਿਮਾਹੀਆਂ 'ਚ ਜਾਰੀ ਗਿਰਾਵਟ 'ਤੇ ਬ੍ਰੇਕ ਲੱਗੇਗਾ ਅਤੇ ਇਸ ਕੈਲੰਡਰ ਈਅਰ ਦਾ ਸਭ ਤੋਂ ਚੰਗਾ ਟਰੈਂਡ ਹੋਵੇਗਾ। ਜੀ. ਡੀ. ਪੀ. ਦੀ ਦਰ 5.9 ਫੀਸਦੀ ਤੋਂ 6.8 ਫੀਸਦੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਇਧਰ, ਏ. ਐੱਨ. ਜੈੱਡ ਦੇ ਅਰਥਸ਼ਾਸਤਰੀ ਸ਼ਸ਼ਾਂਕ ਮੇਂਦੀਰਤਾ ਲਿਖਦੇ ਹਨ ਭਾਰਤ ਦੀ ਜੀ. ਡੀ. ਪੀ. ਦੀ ਰਫਤਾਰ ਰੁੱਕਣ ਵਾਲੀ ਹੈ ਹਾਲਾਂਕਿ ਇਹ ਹੌਲੀ ਗਤੀ ਨਾਲ ਚੱਲੇਗੀ। ਇਸ ਕਾਰਨ ਜੀ.ਐਸ.ਟੀ. ਦੇ ਕਾਰਨ ਸਪਲਾਈ 'ਚ ਆਈ ਰੁਕਾਵਟ ਹੈ। ਏ.ਐੱਨ.ਜੈੱਡ ਨੇ ਜੀ.ਡੀ.ਪੀ. ਦੇ 6.2 ਫੀਸਦੀ ਦੀ ਰਫਤਾਰ ਵਧਣ ਦੇ ਆਸਾਰ ਜਤਾਏ ਹਨ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਤਿਓਹਾਰੀ ਮੌਸਮ ਦੀ ਮੰਗ ਦੇ ਕਾਰਨ ਜੀ.ਡੀ.ਪੀ. 'ਚ ਗਰੋਥ ਦਿਸੀ ਹੈ। ਉਦਯੋਗਿਰ ਉਤਪਾਦ 'ਚ ਵੀ ਵਾਧਾ ਦੇਖਿਆ ਗਿਆ ਹੈ। ਉਨ੍ਹਾਂ ਦਾ ਇਸ਼ਾਰਾ ਮੱਧ ਅਕਤੂਬਰ 'ਚ ਦਿਵਾਲੀ ਦੀ ਛੁੱਟੀ ਵੱਲ ਸੀ ਜਿਸ ਦੌਰਾਨ ਲੋਕਾਂ ਦੇ ਖਰਚੇ 'ਚ ਆਮ ਤੌਰ 'ਤੇ ਤੇਜ਼ੀ ਦੇਖੀ ਜਾਂਦੀ ਹੈ।
ਬਿਜ਼ਨੈੱਸ ਸਰਵੇ 'ਚ ਉਦਯੋਗਿਕ ਅਤੇ ਵਿਨਿਰਮਾਣ ਖੇਤਰ ਦੇ ਅੰਕੜਿਆਂ 'ਚ ਸੁਧਾਰ ਨੂੰ ਦਰਸਾਇਆ ਗਿਆ ਹੈ। ਬੀ.ਐੱਸ.ਈ. ਸੈਂਸੈਕਸ 'ਚ ਦਰਜ ਸਾਬਕਾ ਸ਼ੇਅਰ ਰਿਕਾਰਡ ਪੱਧਰ 'ਤੇ ਰਹੇ ਹਨ। ਦਰਅਸਲ ਕਿਸੇ ਵੀ ਅਰਥਸ਼ਾਸਤਰੀਆਂ ਨੇ ਵਿਕਾਸ ਦਰ 5.7 ਫੀਸਦੀ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਨਹੀਂ ਜਤਾਈ ਹੈ। ਪਰ ਕੁਝ ਅਰਥਸ਼ਾਸਤਰੀਆਂ ਨੇ 8 ਫੀਸਦੀ ਦੀ ਵਿਕਾਸ ਦਰ ਵਾਪਸ ਆਉਣ ਦਾ ਵੀ ਅਨੁਮਾਨ ਜਤਾਇਆ ਹੈ।
ਰਾਇਟਰਸ ਪੋਲ ਨੇ ਭਾਰਤ ਦੇ ਗ੍ਰਾਸ ਵੈਲਿਊ-ਏਡਡ ਗਰੋਥ ਦੇ 6.2 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਹੈ। ਅਕਤੂਬਰ 'ਚ ਉਪਭੋਗਤਾ ਮੁੱਲ ਸੂਚਕਾਂਕ (ਡਬਲਿਊ. ਪੀ. ਆਈ.) 'ਤੇ ਆਧਾਰਿਤ ਮਹਿੰਗਾਈ ਦੀ ਦਰ 7 ਮਹੀਨਿਆਂ 'ਚ ਸਭ ਤੋਂ ਜ਼ਿਆਦਾ 3.6 ਫੀਸਦੀ ਰਹੀ। ਤੇਲ ਅਤੇ ਹੋਰ ਉਤਪਾਦਾਂ ਦੀ ਕੀਮਤ ਹਾਲ ਦੇ ਮਹੀਨਿਆਂ 'ਚ ਵਧੀ ਹੈ। ਇਸ ਦੌਰਾਨ ਸਰਕਾਰ ਨੇ ਅਗਲੇ ਦੋ ਸਾਲਾਂ 'ਚ ਆਪਣੇ ਬੈਂਕਾਂ ਨੂੰ ਫਿਰ ਤੋਂ ਕੈਪੀਟਲਾਈਜ਼ ਕਰਨ ਲਈ 32.43 ਅਰਬ ਡਾਲਰ ਦੀ ਯੋਜਨਾ ਤਿਆਰ ਕੀਤੀ ਹੈ।
ਡਿਮਾਂਡ ਘਟਣ ਨਾਲ ਅੰਡਿਆਂ ਦੀ ਕੀਮਤ 20% ਤੱਕ ਹੋਈ ਘੱਟ
NEXT STORY