ਜਲੰਧਰ—ਜਿਨੇਵਾ ਮੋਟਰ ਸ਼ੋ 2018 ਦੌਰਾਨ ਜਰਮਨ ਦੀ ਦਿੱਗਜ ਕਾਰ ਨਿਰਮਾਤਾ ਕੰਪਨੀ ਵਾਕਸਵੈਗਨ ਨੇ ਆਈ.ਡੀ. ਵਿਜ਼ਨ ਕੰਸੈਪਟ ਸ਼ੋਕੇਸ ਕੀਤੀ ਹੈ ਜੋ ਇਕ ਹਾਈਟੈਕ ਸਿਡਾਨ ਹੈ। ਕੰਪਨੀ ਨੇ ਜਿਨੇਵਾ ਮੋਟਰ ਸ਼ੋ 2018 'ਚ ਇਸ ਕਾਰ ਤੋਂ ਪਰਦਾ ਚੁੱਕਿਆ ਹੈ ਅਤੇ ਇਸ ਨੂੰ ਸ਼ਾਨਦਾਰ ਲੁੱਕ 'ਚ ਦੁਨੀਆ ਦੇ ਸਾਹਮਣੇ ਸ਼ੋਕੇਸ ਕੀਤਾ ਹੈ। ਵਾਕਸਵੈਗਨ ਗਰੁੱਪ ਨੇ ਇਸ ਕਾਰ ਨੂੰ ਸੈਂਸਰਸ ਅਤੇ ਆਰਟੀਫੀਸ਼ੀਅਲ ਇੰਟੈਲੀਜੰਸੀ ਨਾਲ ਲੈਸ ਕੀਤਾ ਹੈ ਅਤੇ ਇਹ ਆਟੋਨੋਮਸ ਕਾਰ ਹੈ।

ਪਾਵਰ
ਕਾਰ 'ਚ ਦੋ ਇਲੈਕਟ੍ਰਾਨਿਕ ਮੋਟਰਸ ਨਾਲ 111kWh ਦੀ ਬੈਟਰੀ ਲੱਗਾਈ ਗਈ ਹੈ ਜੋ ਇਕ ਵਾਰ ਚਾਰਜ ਕਰਨ 'ਤੇ 665 ਕਿਲੋਮੀਟਰ ਤਕ ਚੱਲਾਈ ਜਾ ਸਕਦੀ ਹੈ।

ਆਧੁਨਿਕ ਤਕਨੀਕ
ਵਾਕਸਵੈਗਨ ਆਈ.ਡੀ. ਵਿਜ਼ਨ ਪ੍ਰੋਡਕਸ਼ਨ ਕਾਰ ਵਰਗੀ ਹੀ ਦਿਖਾਈ ਦੇ ਰਹੀ ਹੈ ਅਤੇ ਇਸ ਦੇ ਕੇਬਿਨ 'ਚ ਕਨਵੈਂਸ਼ਨ ਕੰਟਰੋਲ ਦਿੱਤਾ ਗਿਆ ਹੈ। ਇਸ 'ਚ ਵੌਇਸ ਕਮਾਂਡ ਦੁਆਰਾ ਕਾਰ ਨੂੰ ਡੈਸਟੀਨੇਸ਼ਨ ਤਕ ਲਿਆਇਆ ਜਾ ਸਕਦਾ ਹੈ। ਕਾਰ ਦੇ ਹੈਡਲੈਂਪ ਆਈ.ਡੀ. ਕ੍ਰਾਸ ਵਰਗੇ ਦਿਖਾਈ ਦੇ ਰਹੇ ਹਨ ਇਸ ਦੇ ਨਾਲ ਹੀ ਵੱਡੇ ਆਕਾਰ ਦਾ ਗ੍ਰੀਨਹਾਊਸ ਅਤੇ ਰੂਫਲਾਈਨ ਇਸ ਨੂੰ ਸਲੀਕ ਲੁੱਕ ਦਿੰਦੇ ਹਨ। ਇਸ ਤੋਂ ਇਲਾਵਾ ਕਾਰ ਨੂੰ ਲੇਜ਼ਰਸ, ਰਡਾਰ ਸੈਂਸਰਸ, ਕੈਮਰਾ ਅਤੇ ਅਜਿਹੇ ਹੀ ਕਈ ਹਾਈਟੈਕ ਉਪਕਰਣਾਂ ਨਾਲ ਲੈਸ ਕੀਤਾ ਗਿਆ ਹੈ। ਕਾਰ 'ਚ ਲੱਗੇ ਕੰਪਿਊਟਰ ਮਾਨੀਟਰ ਕਲਾਊਡ ਨਾਲ ਟਰੈਫਿਕ ਦਾ ਡਾਟਾ ਕੱਢ ਕੇ ਸੈਂਸਰ 'ਤੇ ਪ੍ਰਦਰਸ਼ਿਤ ਕਰਦੇ ਹਨ। ਇਸ ਦੇ ਨਾਲ ਹੀ ਵਾਕਸਵੈਗਨ ਨੇ ਇਸ ਕਾਰ ਨੂੰ ਦੂਜੀ ਕਾਰ ਨਾਲ ਕੁਨੈਕਟ ਕਰਨ ਦਾ ਵੀ ਕੰਸੈਪਟ ਇਸ ਕਾਰ 'ਚ ਸ਼ਾਮਲ ਕੀਤਾ ਹੈ।

ਸ਼ਾਨਦਾਰ ਕੇਬਿਨ
ਇਸ ਨਵੀਂ ਕਾਰ 'ਚ ਚਾਰ ਵੱਡੀਆਂ ਸੀਟਸ ਲੱਗਾਈਆਂ ਗਈਆਂ ਹਨ। ਪ੍ਰਾਈਵੇਸੀ ਲਈ ਤੁਸੀਂ ਕਾਰ ਦੇ ਕੇਬਿਨ ਨੂੰ ਡਾਰਕ ਵੀ ਕਰ ਸਕਦੇ ਹੋ। ਕੰਪਨੀ ਨੇ ਇਸ ਕਾਰ 'ਚ ਮਾਈਕ੍ਰੋਸਾਫਟ ਦਾ ਹੋਲੋਲੈਂਸ ਸਿਸਟਮ ਤਕਨੀਕ ਦਾ ਇਸਤੇਮਾਲ ਵੀ ਕੀਤਾ ਹੈ ਜਿਸ ਨਾਲ ਯਾਤਰੀਆਂ ਨੂੰ ਅਗੇ ਦਾ ਨਜ਼ਾਰੇ ਦਾ ਵਰਚੁਅਲ ਡਿਸਪਲੇਅ ਦਿਖਾਈ ਦੇਵੇਗਾ।
ਬੇਟੇ ਦੇ ਇਲਾਜ ਦਾ ਨਹੀਂ ਦਿੱਤਾ ਖਰਚਾ, ਹੁਣ ਨੈਸ਼ਨਲ ਇੰਸ਼ੋਰੈਂਸ ਕੰਪਨੀ ਦੇਵੇਗੀ 1,28,414 ਰੁਪਏ
NEXT STORY