ਨਵੀਂ ਦਿੱਲੀ — ਡੇਨ ਨੈੱਟਵਰਕ ਅਤੇ ਹੈਥਵੇ ਕੇਬਲ ਐਂਡ ਡਾਟਾ ਕਾਮ ਲਿਮਟਿਡ 'ਚ 25 ਫੀਸਦੀ ਹਿੱਸੇਦਾਰੀ ਦੀ ਪ੍ਰਸਤਾਵਿਤ ਐਕਵਾਇਰਿੰਗ ਤੋਂ ਬਾਅਦ ਰਿਲਾਇੰਸ ਜੀਓ 2 ਕਰੋੜ ਤੋਂ ਜ਼ਿਆਦਾ ਘਰਾਂ ਤੱਕ ਪਹੁੰਚ ਜਾਵੇਗੀ। ਇਸ ਤਰ੍ਹਾਂ ਕੇਬਲ ਐਂਡ ਫਾਈਬਰ ਟੂ ਦ ਹੋਮ (FTTH) ਬ੍ਰਾਂਡ ਬੈਂਡ ਦੇ ਖੇਤਰ ਵਿਚ ਜੀਓ ਵੀ ਭਾਰਤੀ ਏਅਰਟੈੱਲ ਅਤੇ ਸਿਟੀ ਕੇਬਲ ਵਿਚ ਮਹੱਤਵਪੂਰਨ ਵਾਧਾ ਮਿਲੇਗਾ।
ਇਸ ਦੇ ਨਾਲ ਹੀ ਜਿਓ ਸੁਭਾਸ਼ ਚੰਦਰ ਦੀ ਸਿਟੀ ਕੇਬਲ ਨਾਲ ਵੀ ਸਿੱਧੀ ਲੜਾਈ ਦਾ ਨਵਾਂ ਮੋਰਚਾ ਖੋਲ੍ਹ ਰਹੀ ਹੈ। ਡੇਨ ਨੈੱਟਵਰਕਸ ਅਤੇ ਹੈਥਵੇ ਕੇਬਲ ਐਂਡ ਡਾਟਾਕਾਮ ਲਿਮਟਿਡ ਦੇ ਨਾਲ ਜੀਓ ਦੀ 8.7 ਕਰੋੜ ਉਪਭੋਗਤਾਵਾਂ ਵਾਲੇ ਬਜ਼ਾਰ 'ਚ 23 ਫੀਸਦੀ ਤੋਂ ਵਧ ਹਿੱਸੇਦਾਰੀ ਹੋ ਜਾਵੇਗੀ। ਦੂਜੇ ਵੱਡੇ ਕੇਬਲ ਆਪਰੇਟਰ ਸਿਟੀ ਕੇਬਲ ਕੋਲ 13.4 ਫੀਸਦੀ ਬਜ਼ਾਰ ਹਿੱਸੇਦਾਰੀ ਹੈ। ਕੰਪਨੀ ਦੇ ਦੇਸ਼ ਭਰ 'ਚ 580 ਸਥਾਨਾਂ 'ਤੇ 1.17 ਕਰੋੜ ਉਪਭੋਗਤਾ ਹਨ। ਪਰ ਉਹ ਹੁਣ ਤੱਕ ਸਿਰਫ 250,000 ਬ੍ਰਾਂਡਬੈਂਡ ਗਾਹਕਾਂ ਨੂੰ ਜੋੜਣ 'ਚ ਕਾਮਯਾਬ ਹੋ ਸਕੀ ਹੈ। ਇਹ ਮੁਕਾਬਲਾ ਹੋਰ ਤੇਜ਼ ਹੋ ਸਕਦਾ ਹੈ ਕਿਉਂਕਿ ਜੀਓ ਕੰਟੈਂਟ ਅਤੇ ਬ੍ਰਾਡਕਾਸਟਿੰਗ, ਓਵਰ ਦਾ ਟਾਪ ਪਲੇਟਫਾਰਮ ਵਿਚ ਵੀ ਆਪਣਾ ਵਿਸਥਾਰ ਕਰ ਰਹੀ ਹੈ। ਜੀਓ ਦੀ ਵਾਏਕਾਮ 18 'ਚ ਵੱਡੀ ਹਿੱਸੇਦਾਰੀ ਹੈ।
ਜੀਓ ਦੇ ਇਸ ਸੌਦੇ ਕਾਰਨ ਏਅਰਟੈੱਲ ਬਹੁਤ ਪਿੱਛੇ ਰਹਿ ਜਾਵੇਗੀ। ਕੰਪਨੀ ਕੋਲ 25 ਲੱਖ ਸਥਿਰ ਬ੍ਰਾਡਬੈਂਡ ਉਪਭੋਗਤਾ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਪੁਰਾਣੀ ਤਕਨਾਲੋਜੀ ਨਾਲ ਜੁੜੇ ਹਨ। ਪਰ ਅਗਲੇ ਤਿੰਨ ਸਾਲ 'ਚ ਫਾਈਬਰ ਦੇ ਜ਼ਰੀਏ ਦੋ ਕਰੋੜ ਗਾਹਕਾਂ ਤੱਕ ਪਹੁੰਚਣ ਦੀ ਉਮੀਦ ਹੈ। ਹੁਣ ਤੱਕ ਕੰਪਨੀਆਂ ਵਾਇਰਲਾਈਨ ਕਨੈਕਸ਼ਨ ਦੇ ਜ਼ਰੀਏ 39 ਲੱਖ ਘਰਾਂ ਨਾਲ ਜੁੜੀ ਹੈ। ਫਿਲਹਾਲ ਕੰਪਨੀ 89 ਸ਼ਹਿਰਾਂ ਵਿਚ ਆਪਣੀਆਂ ਸੇਵਾਵਾਂ ਦੇ ਰਹੀ ਹੈ ਅਤੇ ਉਸਦੀ ਯੋਜਨਾ ਇਸ ਸੰਖਿਆ ਨੂੰ 100 ਘਰਾਂ ਤੱਕ ਪਹੁੰਚਾਉਣ ਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੀਓ, ਹੈਥਵੇ ਅਤੇ ਡੇਨ ਦੀ ਬੁੱਧਵਾਰ ਨੂੰ ਹੋਣ ਵਾਲੀ ਬੋਰਡ ਦੀ ਬੈਠਕ 'ਚ ਇਸ ਸੌਦੇ 'ਤੇ ਚਰਚਾ ਹੋਵੇਗੀ। ਸੂਤਰਾਂ ਮੁਤਾਬਕ ਇਹ ਕੰਪਨੀ ਸਬੰਧਿਤ ਆਪਰੇਸ਼ਨ ਵਿਚ ਨਵੇਂ ਸ਼ੇਅਰ ਜਾਰੀ ਕਰੇਗੀ।
ਜੀਓ ਦਾ ਇਹ ਸੌਦਾ ਬਹੁਤ ਅਹਿਮ ਹੈ। ਹੈਥਵੇ ਅਤੇ ਡੇਨ ਕੋਲ ਅਜੇ ਕਰੀਬ 10 ਲੱਖ ਬ੍ਰਾਂ
ਡਬੈਂਡ ਉਪਭੋਗਤਾ ਹਨ। ਯਾਨੀ ਬਾਕੀ 1.9 ਕਰੋੜ ਕੇਬਲ ਉਪਭੋਗਤਾਵਾਂ ਨੂੰ ਬ੍ਰਾਂਡਬੈਂਡ ਉਪਭੋਗਤਾਵਾਂ ਵਿਚ ਬਦਲਣ ਦੀ ਬਹੁਤ ਸਮਰੱਥਾ ਹੈ।
ਇਸ ਨਾਲ ਪ੍ਰਤੀ ਗਾਹਕ ਔਸਤਨ ਆਮਦਨ ਵਧਾਉਣ ਵਿਚ ਮਦਦ ਮਿਲੇਗੀ, ਕਿਉਂਕਿ ਜਿਹੜੇ ਗਾਹਕ ਟੀ.ਵੀ. ਦੇਖਣ ਲਈ ਕੇਬਲ ਵਰਤ ਰਹੇ ਹਨ ਉਹ ਹੁਣ ਬ੍ਰਾਂਡਬੈਂਡ ਅਪਣਾ ਲੈਣਗੇ। ਇਹ ਡਾਟਾ ਆਮਦਨ ਵਿਚ ਵਾਧਾ ਕਰੇਗਾ। ਇਸ ਦੇ ਨਾਲ ਹੀ ਇਨ੍ਹਾਂ ਘਰਾਂ 'ਚ ਪਹੁੰਚਣ ਤੋਂ ਬਾਅਦ ਜੀਓ ਕਰੀਬ 8.4 ਕਰੋੜ ਲੋਕਾਂ(ਹਰ ਘਰ 'ਚ ਘੱਟੋ-ਘੱਟ 4) ਨੂੰ ਵਾਈ-ਫਾਈ ਜ਼ਰੀਏ ਆਪਣੀਆਂ ਸੇਵਾਵਾਂ ਨਾਲ ਜੋੜ ਸਕਦੀ ਹੈ, ਜਿਸ ਨਾਲ ਡਾਟਾ ਦਾ ਇਸਤੇਮਾਲ ਵਧੇਗਾ।
ਈ-ਵਾਲਿਟ ਵਿਚਕਾਰ ਵੀ ਹੋ ਸਕਣਗੇ ਪੈਸੇ ਟਰਾਂਸਫਰ, RBI ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
NEXT STORY