Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 03, 2026

    12:25:34 AM

  • roshan healthcare ayurvedic treatment

    ਸਾਹ ਦੀਆਂ ਬਿਮਾਰੀਆਂ ਅਤੇ ਦਮਾ-ਅਸਥਮਾ ਦੇ ਮਰੀਜ਼ਾਂ...

  • work from home implemented

    'Work From Home' ਹੋ ਗਿਆ ਲਾਗੂ! ਤੇਲ ਦੀ ਕਿੱਲਤ...

  • india imposes 25  cap on monthly jet fuel price

    ਹਵਾਈ ਸਫਰ ਕਰਨ ਵਾਲਿਆਂ ਲਈ ਵੱਡੀ ਰਾਹਤ! ਕੇਂਦਰ ਨੇ...

  • sunrisers hyderabad defeats kkr by 65 runs

    IPL 2026: ਸਨਰਾਈਜ਼ਰਜ਼ ਹੈਦਰਾਬਾਦ ਨੇ ਖੋਲ੍ਹਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਇੰਡੀਗੋ : ਦਬਦਬੇ ਦੀ ਦੁਰਵਰਤੋਂ ਨਾਲ ਨਜਿੱਠਣ ਲਈ ਕਾਨੂੰਨੀ ਉਪਾਅ ਮੌਜੂਦ

BLOG News Punjabi(ਬਲਾਗ)

ਇੰਡੀਗੋ : ਦਬਦਬੇ ਦੀ ਦੁਰਵਰਤੋਂ ਨਾਲ ਨਜਿੱਠਣ ਲਈ ਕਾਨੂੰਨੀ ਉਪਾਅ ਮੌਜੂਦ

  • Edited By Rakesh,
  • Updated: 13 Dec, 2025 04:31 PM
Blog
indigo  legal remedies exist to deal with abuse of dominance
  • Share
    • Facebook
    • Tumblr
    • Linkedin
    • Twitter
  • Comment

ਭਾਰਤ ਦੇ ਚਹਿਲ-ਪਹਿਲ ਭਰੇ ਆਸਮਾਨ ’ਚ ਜਿੱਥੇ ਹਵਾਈ ਯਾਤਰਾ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਦੀ ਜੀਵਨ ਰੇਖਾ ਬਣ ਗਈ ਹੈ, ਇਕ ਇਕੱਲੀ ਏਅਰਲਾਈਨ ਦਾ ਦਬਦਬਾ ਦੇਸ਼ ਨੂੰ ਅਸਥਿਰ ਕਰ ਸਕਦਾ ਹੈ। ਦਸਬੰਰ 2025 ਨੂੰ ਉਸ ਮਹੀਨੇ ਦੇ ਰੂਪ ’ਚ ਲੰਬੇ ਸਮੇਂ ਤੱਕ ਯਾਦ ਕੀਤਾ ਜਾਵੇਗਾ ਜਦੋਂ ਭਾਰਤ ਦੀ ਨਿਰਵਿਵਾਦ ਹਵਾਬਾਜ਼ੀ ਕੰਪਨੀ ਇੰਡੀਗੋ ਨੇ ਨਿਯਮਾਂ ਦੀ ਅਣਡਿੱਠਤਾ ਕਰਦੇ ਹੋਏ ਦੇਸ਼ ਨੂੰ ਹੁਣ ਤੱਕ ਦਾ ਸਭ ਤੋਂ ਭਿਆਨਕ ਉਡਾਣ ਸੰਕਟ ਖੜ੍ਹਾ ਕਰ ਦਿੱਤਾ। ਪਿਛਲੇ ਕੁਝ ਦਿਨਾਂ ’ਚ 350 ਤੋਂ ਵੱਧ ਜਹਾਜ਼ਾਂ ਦੇ ਬੇੜੇ ਅਤੇ ਘਰੇਲੂ ਬਾਜ਼ਾਰ ’ਚ ਲਗਭਗ 64 ਫੀਸਦੀ ਹਿੱਸੇਦਾਰੀ ਵਾਲੀ ਇਸ ਏਅਰਲਾਈਨ ਨੇ ਹਜ਼ਾਰਾਂ ਉਡਾਣਾਂ ਰੱਦ ਕਰ ਕੇ ਅਰਾਜਕਤਾ ਦਾ ਮਾਹੌਲ ਬਣਾ ਦਿੱਤਾ, ਜਿਸ ਨਾਲ ਹਜ਼ਾਰਾਂ ਭਾਰਤੀ ਯਾਤਰੀ ਫਸੇ ਰਹਿ ਗਏ। ਕਈ ਪਰਿਵਾਰ ਵਿਛੜ ਗਏ, ਵਪਾਰਕ ਅਧਿਕਾਰੀਆਂ ਦੇ ਸੌਦੇ ਰੱਦ ਹੋ ਗਏ ਅਤੇ ਡਾਕਟਰੀ ਐਮਰਜੈਂਸੀ ਵਾਲੇ ਯਾਤਰੀਆਂ ਨੂੰ ਦੂਜੇ ਰਸਤਿਆਂ ਰਾਹੀਂ ਲਿਜਾਣਾ ਪਿਆ। ਇਸੇ ਦੌਰਾਨ ਹਵਾਈ ਕਿਰਾਏ ’ਚ ਬੇਤਹਾਸ਼ਾ ਵਾਧਾ ਹੋਇਆ ਅਤੇ ਹੋਟਲ ਵੀ ਇਸ ਦੌੜ ’ਚ ਸ਼ਾਮਲ ਹੋ ਗਏ।

ਥਕਾਵਟ ਘੱਟ ਕਰਨ ਵਾਲੇ ਚਾਲਕ ਦਲ ਦੇ ਆਰਾਮ ਨਿਯਮਾਂ ਦੇ ਇਕ ਸਾਧਾਰਨ ਲਾਗੂਕਰਨ ਦੇ ਰੂਪ ’ਚ ਸ਼ੁਰੂ ਹੋਇਆ ਇਹ ਮਾਮਲਾ ਇਕ ਇਤਿਹਾਸਕ ਹਵਾਬਾਜ਼ੀ ਆਫਤ ’ਚ ਤਬਦੀਲ ਹੋ ਗਿਆ। ਲਾਗੂ ਕੀਤੇ ਜਾ ਰਹੇ ਨਿਯਮ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਵਲੋਂ ਸੋਧੀ ਹੋਈ ਫਲਾਈਟ ਡਿਊਟੀ ਸੀਮਾ ਹੱਦ (ਐੱਫ. ਡੀ. ਐੱਲ.) ਸਨ, ਜਿਸ ਦਾ ਦੂਜਾ ਪੜਾਅ ਇਕ ਨਵੰਬਰ ਨੂੰ ਦਿੱਲੀ ਹਾਈਕੋਰਟ ਦੇ ਪਾਇਲਟਾਂ ਦੀ ਥਕਾਵਟ ਨੂੰ ਘਟਾਉਣ ਅਤੇ ਸੁਰੱਖਿਆ ਵਧਾਉਣ ਦੇ ਨਿਰਦੇਸ਼ਾਂ ਤੋਂ ਬਾਅਦ ਲਾਗੂ ਕੀਤਾ ਗਿਆ ਸੀ। ਇਨ੍ਹਾਂ ਨਿਯਮਾਂ ਤਹਿਤ ਪਾਇਲਟਾਂ ਵਲੋਂ ਰਾਤ ਨੂੰ ਲੈਂਡਿੰਗ ’ਤੇ ਹੱਦ ਤੈਅ ਕੀਤੀ ਗਈ ਅਤੇ ਜ਼ਰੂਰੀ ਆਰਾਮ ਸਮੇਂ ਨੂੰ ਵਧਾਇਆ ਿਗਆ ਅਤੇ ਉਡਾਣ ਸਮੇਂ ਦੀਆਂ ਪਾਬੰਦੀਆਂ ਨੂੰ ਸਖਤ ਕੀਤਾ ਿਗਆ। ਇਹ ਅਜਿਹੇ ਉਪਾਅ ਸਨ ਜਿਨ੍ਹਾਂ ਦੀ ਲੰਬੇ ਸਮੇਂ ਤੋਂ ਲੋੜ ਸੀ, ਕਿਉਂਕਿ ਇਹ ਉਦਯੋਗ ਵੱਧ ਤੋਂ ਵੱਧ ਕੰਮ ਦੇ ਬੋਝ ਨਾਲ ਗ੍ਰਸਤ ਹੈ। ਸਪਾਈਸਜੈੱਟ ਅਤੇ ਅਕਾਸਾ ਏਅਰ ਵਰਗੀਆਂ ਛੋਟੀਆਂ ਏਅਰਲਾਈਨਾਂ ਨੇ ਮਾਮੂਲੀ ਦਿੱਕਤਾਂ ਨਾਲ ਇਨ੍ਹਾਂ ਨਿਯਮਾਂ ਦੀ ਪਾਲਣਾ ਕੀਤੀ ਜਦਕਿ ਇੰਡੀਗੋ ਦਾ ਇਨ੍ਹਾਂ ਦਾ ਪਾਲਣ ਨਾ ਕਰਨਾ, ਉਸ ਦੇ ਹੰਕਾਰ ਅਤੇ ਬਾਜ਼ਾਰ ’ਚ ਆਪਣੇ ਦਬਦਬੇ ਦੀ ਵਰਤੋਂ ਨੂੰ ਦਰਸਾਉਂਦਾ ਹੈ।

ਦਰਅਸਲ ਅਗਸਤ ’ਚ ਹੀ ਇਕ ਸੰਸਦੀ ਕਮੇਟੀ ਨੇ ਪਾਇਲਟਾਂ ਲਈ ਇਨ੍ਹਾਂ ਨਵੇਂ ਨਿਯਮਾਂ ਨੂੰ ਦਰਕਿਨਾਰ ਕਰਨ ਵਿਰੁੱਧ ਚਿਤਾਵਨੀ ਦਿੱਤੀ ਸੀ। ਆਵਾਜਾਈ, ਸੈਰ-ਸਪਾਟਾ, ਸੱਭਿਆਚਾਰ ਸੰਬੰਧੀ ਸਥਾਈ ਕਮੇਟੀ ਨੇ ਸੰਸਦ ਨੂੰ ਦਿੱਤੀ ਗਈ ਇਕ ਰਿਪੋਰਟ ’ਚ ਕਿਹਾ ਸੀ ਕਿ ਹਵਾਈ ਬੇੜੇ ਦਾ ਤੇਜ਼ ਵਾਧਾ ਅਤੇ ਪਾਇਲਟਾਂ ਅਤੇ ਹਵਾਈ ਆਵਾਜਾਈ ਕੰਟਰੋਲ ਕਰਮਚਾਰੀਆਂ ਦੀ ਸੁਸਤ ਭਰਤੀ ਦੇ ਵਿਚਾਲੇ ਅਸੰਤੁਲਨ ਦੇ ਕਾਰਨ ਭਾਰਤ ਦਾ ਹਵਾਬਾਜ਼ੀ ਖੇਤਰ ਇਕ ਨਾਜ਼ੁਕ ਮੋੜ ’ਤੇ ਪਹੁੰਚ ਰਿਹਾ ਹੈ। ਪਾਇਲਟਾਂ ਦੀ ਥਕਾਵਟ, ਆਵਾਜਾਈ ਕੰਟਰੋਲ ’ਤੇ ਜ਼ਿਆਦਾ ਭਾਰ, ਮਨੁੱਖੀ ਸਰੋਤਾਂ ਦੀ ਘਾਟ ਅਤੇ ਤੇਜ਼ੀ ਨਾਲ ਹੋ ਰਹੇ ਵਪਾਰ ਵਿਸਥਾਰ ਦੇ ਕਾਰਨ ਇਹ ਖੇਤਰ ਇਕ ਖਤਰਨਾਕ ਸਥਿਤੀ ਵੱਲ ਵਧ ਰਿਹਾ ਹੈ।

ਹਾਲਾਂਕਿ ਡੀ. ਜੀ. ਸੀ. ਏ. ਨੇ ਇੰਡੀਗੋ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਅਤੇ ਆਪਣੇ ਿਨਯਮਾਂ ਨੂੰ ਲਾਗੂ ਕਰਨ ਲਈ ਕੰਮ ਕਰ ਰਿਹਾ ਹੈ, ਪਰ ਇਸ ਮਾਮਲੇ ਨੂੰ ਭਾਰਤ ਦੀ ਮੁਕਾਬਲੇਬਾਜ਼ੀ ਪ੍ਰਣਾਲੀ ਦੇ ਸੰਦਰਭ ’ਚ ਦੇਖਣਾ ਢੁੱਕਵਾਂ ਹੈ। ਲਗਭਗ 2 ਤਿਹਾਈ ਬਾਜ਼ਾਰ ’ਤੇ ਏਅਰਲਾਈਨ ਦਾ ਕੰਟਰੋਲ ਹੋਣ ਅਤੇ ਲਗਭਗ ਦੋ ਕੰਪਨੀਆਂ ਦੇ ਏਕਾਧਿਕਾਰ ਵਰਗੀ ਸਥਿਤੀ ਨੂੰ ਦੇਖਦੇ ਹੋਏ ਇਸ ਦੇ ਦਬਦਬੇ ’ਤੇ ਸ਼ੱਕ ਘੱਟ ਹੀ ਹੈ। ਹਾਲਾਂਕਿ ਇਸ ਨੂੰ ਸਥਾਪਿਤ ਕਰਨ ਲਈ ਉਚਿਤ ਪ੍ਰਕਿਰਿਆ ਦੀ ਲੋੜ ਹੋਵੇਗੀ। ਮੁਕਾਬਲੇਬਾਜ਼ੀ ਵਿਰੋਧੀ ਕਾਨੂੰਨ ਇਹ ਵਿਵਸਥਾ ਕਰਦੇ ਹਨ ਕਿ ਕਿਸੇ ਉੱਦਮ ਵਲੋਂ ਦਬਦਬੇ ਦੀ ਦੁਰਵਰਤੋਂ ਲਈ ਮੁਕਾਬਲੇਬਾਜ਼ੀ ਕਾਨੂੰਨ ਦੀ ਧਾਰਾ 27 ਦੇ ਤਹਿਤ ਨਿਰਧਾਰਤ ਸਖਤ ਸਜ਼ਾ ਜੋ ਪਿਛਲੇ 3 ਵਿੱਤੀ ਸਾਲਾਂ ਦੇ ਔਸਤ ਕਾਰੋਬਾਰ ਦੇ 10 ਫੀਸਦੀ ਤੱਕ ਹੋ ਸਕਦੀ ਹੈ, ਉਸ ’ਤੇ ਵਿਚਾਰ ਕੀਤਾ ਜਾ ਸਕਦਾ ਹੈ।

ਦੁਨੀਆ ਭਰ ’ਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜਿੱਥੇ ਇਸ ਕਿਸਮ ਦੀ ਕਾਰਵਾਈ ਕੀਤੀ ਗਈ ਹੈ। ਅਮਰੀਕੀ ਬਾਜ਼ਾਰ ’ਚ ਐਂਟੀ-ਟਰੱਸਟ ਅਥਾਰਟੀਆਂ ਵਲੋਂ ਪ੍ਰਮੁੱਖ ਕੰਪਨੀਆਂ ਨੂੰ ਭੰਗ ਕਰਨ ਦੀਆਂ ਪ੍ਰਮੁੱਖ ਉਦਾਹਰਣਾਂ ’ਚ 1911 ’ਚ ਸਟੈਂਡਰਡ ਆਇਲ ਅਤੇ 1982 ’ਚ ਐਂਟੀ ਐਂਡ ਟੀ ਸ਼ਾਮਲ ਹਨ। ਬਾਅਦ ਵਾਲੇ ਮਾਮਲਿਆਂ ਦੇ ਸਿੱਟੇ ਵਜੋਂ ਛੋਟੇ ਖੇਤਰੀ ਦੂਰਸੰਚਾਰ ਆਪ੍ਰੇਟਰਾਂ ਦਾ ਨਿਰਮਾਣ ਹੋਇਆ, ਜਿਨ੍ਹਾਂ ਨੂੰ ਲੋਕਪ੍ਰਿਯ ਰੂਪ ਨਾਲ ‘ਬੇਬੀ ਬੈੱਲਸ’ ਕਿਹਾ ਜਾਂਦਾ ਹੈ। ਹੋਰ ਉਦਾਹਰਣਾਂ ’ਚ ਕੋਰੀਅਨ ਏਅਰ ਵਲੋਂ ਏਸ਼ੀਆਨਾ ਏਅਰਲਾਈਨਸ ਨੂੰ ਹਾਸਲ ਕਰਨਾ ਅਤੇ ਲੁਫਥਾਂਸਾ ਵਲੋਂ ਆਈ. ਟੀ. ਏ. ਏਅਰਵੇਜ਼ ’ਚ ਨਿਵੇਸ਼ ਸ਼ਾਮਲ ਹੈ।

ਭਾਰਤ ’ਚ ਇੰਡੀਗੋ ਦੀ ਬਾਜ਼ਾਰ ਹਿੱਸੇਦਾਰੀ ਪ੍ਰਮੁੱਖ ਮਹਾਨਗਰਾਂ ’ਚ ਹਵਾਈ ਅੱਡਿਆਂ ’ਤੇ ਉਸ ਦੇ ਕੰਟਰੋਲ, ਉਸ ਦੇ ਨੈੱਟਵਰਕ ਦੀ ਵਿਆਪਕਤਾ ਅਤੇ ਡੀ. ਜੀ. ਸੀ. ਏ. ਦੇ ਨਿਰਦੇਸ਼ਾਂ ਦੀ ਅਣਗਹਿਲੀ, ਇਨ੍ਹਾਂ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਸਕਦੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਘਰੇਲੂ ਹਵਾਈ ਯਾਤਰੀ ਸੇਵਾਵਾਂ ’ਤੇ ਆਪਣਾ ਦਬਦਬਾ ਬਣਾਏ ਹੋਏ ਹੈ ਅਤੇ ਕੀ ਉਹ ਦੁਰਵਰਤੋਂ ਦੀ ਦੋਸ਼ੀ ਹੈ।

ਹਵਾਬਾਜ਼ੀ ਸਿਰਫ ਇਕ ਕਾਰੋਬਾਰ ਨਹੀਂ ਹੈ। ਇਹ ਸਾਡੀ ਵਿਕਾਸ ਕਹਾਣੀ ਦਾ ਅਟੁੱਟ ਅੰਗ ਹੈ। ਇਹ ਸਜ਼ਾ ਦਾ ਸਵਾਲ ਨਹੀਂ ਸਗੋਂ ਇਕ ਸਥਾਈ ਉਡਾਣ ਰਿਕਵਰੀ ਦਾ ਸਵਾਲ ਹੈ। ਰੈਗੂਲੇਟਰਾਂ ਨੂੰ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਅਤੇ ਯਾਤਰੀ ਦੀਆਂ ਸਹੂਲਤਾਂ ਅਤੇ ਸੁਰੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ। ਡੀ. ਜੀ. ਸੀ. ਏ. ਅਤੇ ਸੀ. ਸੀ. ਆਈ. ਵਰਗੀਆਂ ਨਿਗਰਾਨ ਏਅਰਲਾਈਨਾਂ ਦੀ ਬਾਜ਼ਾਰ ’ਤੇ ਪਕੜ ਢਿੱਲੀ ਕਰਨੀ ਚਾਹੀਦੀ ਹੈ। ਤਾਂ ਹੀ ਅਸੀਂ ਖੁੱਲ੍ਹੇ ਆਸਮਾਨ ਦੀ ਗੱਲ ਕਰ ਸਕਦੇ ਹਾਂ।

ਧਨੇਂਦਰ ਕੁਮਾਰ

  • Indigo
  • Legal remedies exist
  • deal
  • abuse of dominance

ਟਰੰਪ ਅਤੇ ਪੁਤਿਨ ਦੋਵਾਂ ਦਾ ਧੰਨਵਾਦ ਤੇ ਸਵਾਗਤ

NEXT STORY

Stories You May Like

  • canada provide aid to ukraine
    ਯੂਕਰੇਨ ਨੂੰ ਕੈਨੇਡਾ ਦੀ ਵੱਡੀ ਮਦਦ, ਊਰਜਾ ਸੰਕਟ ਨਾਲ ਨਜਿੱਠਣ ਲਈ ਦਿੱਤੇ 14 ਕਰੋੜ
  • daljit singh giljian  district president of congress party  hoshiarpur
    'ਆਪ' ਸਰਕਾਰ ਸੱਚਾਈ ਨੂੰ ਕੁਚਲਣ ਲਈ ਸਰਕਾਰੀ ਤਾਕਤ ਦੀ ਖੁੱਲ੍ਹੇਆਮ ਕਰ ਰਹੀ ਦੁਰਵਰਤੋਂ : ਗਿਲਜੀਆਂ
  • uae opens relief package for treasury
    ਜੰਗ ਦੇ ਅਸਰ ਨਾਲ ਨਜਿੱਠਣ ਲਈ UAE ਨੇ ਖੋਲ੍ਹਿਆ ਖ਼ਜ਼ਾਨਾ, ਬੈਂਕ ਤੇ ਬਾਜ਼ਾਰ ਨੂੰ ਰਾਹਤ ਪੈਕੇਜ
  • oil crisis apan  america
    ਤੇਲ ਸੰਕਟ ਨਾਲ ਨਜਿੱਠਣ ਲਈ ਜਾਪਾਨ ਤੇ ਅਮਰੀਕਾ ਆਏ ਇਕੱਠੇ; ਅਲਾਸਕਾ ਤੋਂ ਹੋਵੇਗੀ ਸਪਲਾਈ
  • indigo flight danger tissue paper
    ਮੁੰਬਈ-ਅਹਿਮਦਾਬਾਦ ਇੰਡੀਗੋ ਦੀ ਫਲਾਈਟ ‘ਖਤਰਾ’ ਲਿਖਿਆ ਟਿਸ਼ੂ ਪੇਪਰ ਮਿਲਿਆ, ਮਚੀ ਹਫ਼ੜਾ-ਦਫ਼ੜੀ
  • australia created fuel task force
    ਤੇਲ ਸੰਕਟ ਨਾਲ ਨਜਿੱਠਣ ਦੀ ਵੱਡੀ ਤਿਆਰੀ, ਇਸ ਦੇਸ਼ ਨੇ ਬਣਾ 'ਤੀ 'ਫਿਊਲ ਟਾਸਕ ਫੋਰਸ'
  • child marriage  jodhpur  girl  legal battle  victory
    ਬਾਲ ਵਿਵਾਹ ਦੀ ਹਾਰ ! ਜੋਧਪੁਰ ਦੀ 'ਖੁਸ਼ਬੂ' ਨੇ 10 ਸਾਲਾਂ ਮਗਰੋਂ ਜਿੱਤੀ ਕਾਨੂੰਨੀ ਲੜਾਈ
  • assembly elections illegal material seized
    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਖ਼ਤੀ: 400 ਕਰੋੜ ਤੋਂ ਜ਼ਿਆਦਾ ਦੀ ਗੈਰ-ਕਾਨੂੰਨੀ ਸਮੱਗਰੀ ਬਰਾਮਦ
  • roshan healthcare ayurvedic treatment
    ਸਾਹ ਦੀਆਂ ਬਿਮਾਰੀਆਂ ਅਤੇ ਦਮਾ-ਅਸਥਮਾ ਦੇ ਮਰੀਜ਼ਾਂ ਲਈ ਆਯੁਰਵੈਦਿਕ ਇਲਾਜ ਬਣਿਆ...
  • terrible accident on jalandhar ludhiana highway
    ਜਲੰਧਰ-ਲੁਧਿਆਣਾ ਹਾਈਵੇਅ 'ਤੇ ਭਿਆਨਕ ਹਾਦਸਾ, 3 ਵਾਹਨਾਂ ਦੀ ਟੱਕਰ ਤੋਂ ਬਾਅਦ...
  • jalandhar rural police solves murder case  body buried in house recovered
    ਜਲੰਧਰ ਦਿਹਾਤੀ ਪੁਲਸ ਵੱਲੋਂ ਕਤਲ ਕੇਸ ਦੀ ਗੁੱਥੀ ਸੁਲਝਾਈ, ਘਰ 'ਚੋਂ ਦੱਬੀ ਲਾਸ਼...
  • punjab weather raining emergency alert
    ਪੰਜਾਬ Weather ਦੀ 6 ਅਪ੍ਰੈਲ ਤੱਕ ਨਵੀਂ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ...
  • long power cut to be imposed in punjab tomorrow
    Punjab 'ਚ ਭਲਕੇ ਲੱਗੇਗਾ ਲੰਬਾ Power Cut! ਸ਼ਨੀਵਾਰ ਵੀ ਬਿਜਲੀ ਰਹੇਗੀ ਬੰਦ
  • jalandhar pathankot road protest on highway
    ਜਲੰਧਰ-ਪਠਾਨਕੋਟ ਮਾਰਗ 'ਤੇ ਧਰਨਾ, ਪੰਜ ਕਿਲੋਮੀਟਰ ਤੱਕ ਲੱਗਾ ਜਾਮ
  • bjp protest against punjab government
    ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦੇ ਵਿਰੋਧ 'ਚ ਭਾਜਪਾ ਵੱਲੋਂ ਜਲੰਧਰ 'ਚ...
  • third shooter fire at sudhir sweet shop in phagwara also arrested
    ਫਗਵਾੜਾ ’ਚ ਸੁਧੀਰ ਸਵੀਟ ਸ਼ਾਪ ’ਤੇ ਫਾਇਰਿੰਗ ਕਰਨ ਵਾਲਾ ਤੀਜਾ ਸ਼ੂਟਰ ਵੀ ਗ੍ਰਿਫ਼ਤਾਰ
Trending
Ek Nazar
kali yugi wife  s deed  scorpio attacks husband with lover

ਕਲਯੁੱਗੀ ਪਤਨੀ ਦੀ ਕਰਤੂਤ! ਆਸ਼ਕ ਨਾਲ ਮਿਲ ਕੇ ਪਤੀ 'ਤੇ ਚੜਾ'ਤੀ ਸਕਾਰਪੀਓ

statues of lord krishna and gopis vandalized in karachi

ਪਾਕਿਸਤਾਨ 'ਚ ਹਿੰਦੂਆਂ ਦੀ ਆਸਥਾ 'ਤੇ ਸੱਟ ; ਕਰਾਚੀ 'ਚ ਭਗਵਾਨ ਕ੍ਰਿਸ਼ਨ ਅਤੇ...

canada temples seek protection

ਕੈਨੇਡਾ 'ਚ ਮੰਦਰਾਂ ਨੇ ਕੀਤੀ ਸੁਰੱਖਿਆ ਦੀ ਮੰਗ !

anti gangster helpline receives 592 complaints

ਐਂਟੀ-ਗੈਂਗਸਟਰ ਹੈਲਪਲਾਈਨ ਨੂੰ ਮਿਲੀਆਂ 592 ਸ਼ਿਕਾਇਤਾਂ, ਫਿਰੌਤੀ ਦੀਆਂ ਧਮਕੀਆਂ ਦੇ...

floods in afghanistan

ਅਫਗਾਨਿਸਤਾਨ 'ਚ ਹੜ੍ਹ ; ਮੌਤਾਂ ਦੀ ਗਿਣਤੀ 48 ਹੋਈ

irgc seizes government control

ਜੰਗ ਦੌਰਾਨ ਈਰਾਨ 'ਚ ਸੱਤਾ ਸੰਘਰਸ਼, IRGC ਨੇ ਸਰਕਾਰੀ ਕੰਟਰੋਲ 'ਤੇ ਕੀਤਾ ਕਬਜ਼ਾ

heavy rain alert  3 days

3, 4, 5 ਤਾਰੀਖ਼ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਇਨ੍ਹਾਂ ਸੂਬਿਆਂ...

actress arrested on cricketer s complaint

ਪੰਜਾਬ ਕਿੰਗਜ਼ ਦੇ ਸਾਬਕਾ ਖਿਡਾਰੀ ਦੀ ਵੱਡੀ ਕਾਰਵਾਈ ! ਸ਼ਿਕਾਇਤ ਮਗਰੋਂ ਮਸ਼ਹੂਰ...

canada provide aid to ukraine

ਯੂਕਰੇਨ ਨੂੰ ਕੈਨੇਡਾ ਦੀ ਵੱਡੀ ਮਦਦ, ਊਰਜਾ ਸੰਕਟ ਨਾਲ ਨਜਿੱਠਣ ਲਈ ਦਿੱਤੇ 14 ਕਰੋੜ

dc issues new orders regarding lpg petrol diesel in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ LPG,ਪੈਟਰੋਲ-ਡੀਜ਼ਲ ਨੂੰ ਲੈ ਕੇ DC ਵੱਲੋਂ ਨਵੇਂ ਹੁਕਮ...

nebraska recognized diwali festival

ਨੇਬਰਾਸਕਾ 'ਚ ਦੀਵਾਲੀ ਦੀ ਧੂਮ; ਰਾਜ ਸਰਕਾਰ ਵੱਲੋਂ ਮਾਨਤਾ ਦੇਣ ਦਾ ਇਤਿਹਾਸਕ ਫੈਸਲਾ

sunny singh to make debut in punjabi films with  thaapi   starring neeru bajwa

ਬਾਲੀਵੁੱਡ ਅਦਾਕਾਰ ਦੀ ਪੰਜਾਬੀ ਸਿਨੇਮਾ 'ਚ ਐਂਟਰੀ, ਨੀਰੂ ਬਾਜਵਾ ਨਾਲ ਫ਼ਿਲਮ...

alcohol liquor price hike

ਇਸ ਸੂਬੇ 'ਚ ਮਹਿੰਗੀ ਹੋਈ ਸ਼ਰਾਬ, ਨਵੀਂ ਆਬਕਾਰੀ ਨੀਤੀ ਲਾਗੂ, ਪਿਆਕੜਾਂ ਨੂੰ ਝਟਕਾ

megan thee stallion hospitalized after falling ill mid show in new york city

US: ਲਾਈਵ ਪਰਫਾਰਮੈਂਸ ਦੌਰਾਨ ਵਿਗੜ ਗਈ Singer ਦੀ ਸਿਹਤ ! ਸਟੇਜ ਤੋਂ ਚੁੱਕ...

pilgrims tractor trolley overturns

ਯੂਪੀ: ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਟਰਾਲੀ ਪਲਟੀ, ਤਿੰਨ ਔਰਤਾਂ ਦੀ ਮੌਤ, 21...

do not pay extra money in the name of gas charges

LPG ਦੇ ਨਾਂ 'ਤੇ ਤੁਹਾਡੇ ਕੋਲੋਂ ਵੀ ਮੰਗੇ ਜਾ ਰਹੇ ਵਾਧੂ ਪੈਸੇ ਤਾਂ ਇੱਥੇ ਕਰੋ...

gonda cop loses leg chasing escapee train accident

ਦੋਵੇਂ ਪੈਰ ਵੱਢੇ ਜਾਣ ਦੇ ਬਾਵਜੂਦ ਕਾਂਸਟੇਬਲ ਨੇ ਚੋਰ ਨੂੰ ਕੀਤਾ ਕਾਬੂ

maruti suzuki sales fy26 march 2026 growth

ਮਾਰੂਤੀ ਸੁਜ਼ੂਕੀ ਨੇ ਮਾਰਚ 'ਚ ਹਰ ਰੋਜ਼ ਵੇਚੀਆਂ 7,266 ਕਾਰਾਂ, ਬਣਾਇਆ ਵਿਕਰੀ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • women empowerment
      ਮਹਿਲਾ ਸਸ਼ਕਤੀਕਰਨ ਵੱਲ ਵਧਦੇ ਕਦਮ
    • telangana  salary will be deducted for not taking care of parents
      ਤੇਲੰਗਾਨਾ- ਮਾਤਾ-ਪਿਤਾ ਦੀ ਦੇਖਭਾਲ ਨਾ ਕਰਨ ’ਤੇ ਕੱਟੀ ਜਾਵੇਗੀ ਤਨਖਾਹ, ਬਜ਼ੁਰਗਾਂ...
    • food processing industry
      ਸਰਕਾਰੀ ਉਤਸ਼ਾਹ ਦੇ ਰਹੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਰਫਤਾਰ
    • jewar airport
      ਜੇਵਰ ਏਅਰਪੋਰਟ : ਖੇਤਰ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਬਦਲਾਅ
    • america s hypocrisy on religious freedom
      ਧਾਰਮਿਕ ਆਜ਼ਾਦੀ ’ਤੇ ਅਮਰੀਕਾ ਦਾ ਢੌਂਗ
    • the kerala elections are challenging for all parties
      ਕੇਰਲ ਦੀਆਂ ਚੋਣਾਂ ਸਾਰੀਆਂ ਪਾਰਟੀਆਂ ਲਈ ਚੁਣੌਤੀਪੂਰਨ
    • prime minister tariq rahman  s positive initiative
      ‘ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਸਕਾਰਾਤਮਕ ਪਹਿਲ’ ਭਾਰਤ-ਬੰਗਲਾਦੇਸ਼ ਸਬੰਧ ਫਿਰ...
    • heart attack
      ਦਿਲ ਦਾ ਦੌਰਾ ਪੈਣ ਸਮੇਂ ਹਰ ਮਿੰਟ ਅਹਿਮ
    • marketization
      ਬਜ਼ਾਰੀਕਰਨ : ਵਿਵਸਥਾ ’ਤੇ ਮੁੜ ਵਿਚਾਰ ਕਰਨ ਦੀ ਲੋੜ
    • the global energy crisis deepens amidst war hysteria
      ਜੰਗੀ ਜਨੂੰਨ ਕਾਰਨ ਡੂੰਘਾ ਹੁੰਦਾ ਕੌਮਾਂਤਰੀ ਊਰਜਾ ਸੰਕਟ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +