ਨਵੀਂ ਦਿੱਲੀ - ਹੁਣ ਤੁਹਾਨੂੰ ਨਵਾਂ ਐਲਪੀਜੀ ਕੁਨੈਕਸ਼ਨ ਲੈਣ ਲਈ Distributor ਦੇ ਦਫਤਰ ਨਹੀਂ ਜਾਣਾ ਪਏਗਾ। ਹੁਣ ਜੇ ਤੁਸੀਂ ਐਲ.ਪੀ.ਜੀ. ਕੁਨੈਕਸ਼ਨ ਲੈਣਾ ਚਾਹੁੰਦੇ ਹੋ, ਤਾਂ ਸਿਰਫ ਇੱਕ ਮਿਸਡ ਕਾਲ ਕਰਨੀ ਪਏਗੀ। ਇਸ ਤੋਂ ਬਾਅਦ ਤੁਹਾਨੂੰ ਅਸਾਨੀ ਨਾਲ ਐਲ.ਪੀ.ਜੀ. ਦਾ ਕੁਨੈਕਸ਼ਨ ਮਿਲ ਜਾਵੇਗਾ।
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL)ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹੁਣ ਕੋਈ ਵੀ ਵਿਅਕਤੀ ਜੇਕਰ ਕੁਨੈਕਸ਼ਨ 8454955555 'ਤੇ ਮਿਸਡ ਕਾਲ ਕਰੇਗਾ ਤਾਂ ਕੰਪਨੀ ਉਸ ਨਾਲ ਖ਼ੁਦ ਹੀ ਸੰਪਰਕ ਕਰ ਲਵੇਗੀ। ਇਸ ਤੋਂ ਬਾਅਦ ਗੈਸ ਕੁਨੈਕਸ਼ਨ ਐਡਰੈੱਸ ਪਰੂਫ ਅਤੇ ਆਧਾਰ ਨੰਬਰ ਉਪਲਬਧ ਜਮ੍ਹਾਂ ਕਰਵਾਉਣ ਤੋਂ ਬਾਅਦ ਏਜੰਸੀ ਕਨੈਕਸ਼ਨ ਇਸ਼ੂ ਕਰ ਦੇਵੇਗੀ।
ਇਹ ਵੀ ਪੜ੍ਹੋ : ਯੂਕੇ ਵਿੱਚ ਡੀਜ਼ਲ-ਪੈਟਰੋਲ ਦੀ ਭਾਰੀ ਕਿੱਲਤ, ਪੰਪਾਂ 'ਤੇ ਲੱਗੀਆਂ ਕਿੱਲੋਮੀਟਰਾਂ ਤੱਕ ਲੰਮੀਆਂ ਲਾਈਨਾਂ
ਪੁਰਾਣੇ ਕੁਨੈਕਸ਼ਨ ਨੂੰ ਵੀ ਵਜੋਂ ਮੰਨਿਆ ਜਾਵੇਗਾ ਪਤੇ ਦਾ ਸਬੂਤ
ਆਈ.ਓ.ਸੀ.ਐਲ. ਨੇ ਕਿਹਾ ਕਿ ਐਲ.ਪੀ.ਜੀ. ਰਿਫਿਲ ਵੀ ਇਸ ਨੰਬਰ ਰਾਹੀਂ ਕੀਤੀ ਜਾ ਸਕਦੀ ਹੈ। ਇਸਦੇ ਲਈ, ਤੁਹਾਨੂੰ ਸਿਰਫ ਰਜਿਸਟਰਡ ਮੋਬਾਈਲ ਨੰਬਰ ਤੋਂ ਕਾਲ ਕਰਨੀ ਹੋਵੇਗੀ। ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਤੁਹਾਡੇ ਪਰਿਵਾਰ ਵਿੱਚ ਕਿਸੇ ਕੋਲ ਕਿਸੇ ਕੰਪਨੀ ਦਾ ਗੈਸ ਕੁਨੈਕਸ਼ਨ ਹੈ, ਤਾਂ ਤੁਸੀਂ ਉਸੇ ਪਤੇ 'ਤੇ ਵੀ ਕੁਨੈਕਸ਼ਨ ਲੈ ਸਕਦੇ ਹੋ। ਦੂਜੇ ਸ਼ਬਦਾਂ ਵਿੱਚ ਤੁਹਾਡੇ ਘਰ ਵਿਚ ਪਰਿਵਾਰ ਦੇ ਕਿਸੇ ਹੋਰ ਮੈਂਬਰ ਕੋਲ ਮੌਜੂਦ ਗੈਸ ਕੁਨੈਕਸ਼ਨ ਵੀ ਤੁਹਾਡੇ ਐਡਰੈੱਸ ਪਰੂਫ ਯੋਗ ਮੰਨਿਆ ਜਾਵੇਗਾ। ਇਸਦੇ ਲਈ ਤੁਹਾਨੂੰ ਏਜੰਸੀ ਦੇ ਕੋਲ ਜਾਣਾ ਪਏਗਾ ਅਤੇ ਪੁਰਾਣੇ ਗੈਸ ਕੁਨੈਕਸ਼ਨ ਨਾਲ ਜੁੜੇ ਆਪਣੇ ਦਸਤਾਵੇਜ਼ ਦਿਖਾਉਣੇ ਪੈਣਗੇ। ਇਸ ਦੇ ਬਾਅਦ ਤੁਹਾਨੂੰ ਉਸੇ ਪਤੇ ਦੇ ਆਧਾਰ 'ਤੇ ਗੈਸ ਕੁਨੈਕਸ਼ਨ ਮਿਲ ਜਾਵੇਗਾ।
ਇਹ ਵੀ ਪੜ੍ਹੋ : ਬੀਅਰ ਕੰਪਨੀਆਂ ਵਿਰੁੱਧ CCI ਦੀ ਵੱਡੀ ਕਾਰਵਾਈ, ਠੋਕਿਆ 873 ਕਰੋੜ ਰੁਪਏ ਦਾ ਜੁਰਮਾਨਾ
ਦੇਸ਼ ਵਿੱਚ ਕਿਹੜੇ ਹਿੱਸੇ ਵਿਚ ਉਪਲਬਧ ਹੋਵੇਗੀ ਇਹ ਸਹੂਲਤ
ਪਿਛਲੇ ਮਹੀਨੇ ਆਈ.ਓ.ਸੀ. ਦੇ ਚੇਅਰਮੈਨ ਨੇ ਮਿਸ ਕਾਲ ਦੇ ਕੇ ਸਿਲੰਡਰ ਭਰਨ ਅਤੇ ਨਵਾਂ ਐਲ.ਪੀ.ਜੀ. ਕੁਨੈਕਸ਼ਨ ਲੈਣ ਦੀ ਸਹੂਲਤ ਸ਼ੁਰੂ ਕੀਤੀ ਸੀ। ਕੰਪਨੀ ਨੇ ਕਿਹਾ ਕਿ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਰਹਿਣ ਵਾਲੇ ਗਾਹਕ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਇਸਦੇ ਨਾਲ ਹੀ ਆਈ.ਓ.ਸੀ. ਨੇ ਦਰਵਾਜ਼ੇ 'ਤੇ ਹੀ ਇੱਕ-ਸਿਲੰਡਰ ਯੋਜਨਾ ਨੂੰ ਦੋ-ਸਿਲੰਡਰ ਯੋਜਨਾ ਵਿੱਚ ਬਦਲਣ ਦੀ ਸਹੂਲਤ ਵੀ ਸ਼ੁਰੂ ਕੀਤੀ ਸੀ। ਇਸ ਯੋਜਨਾ ਵਿੱਚ, ਜੇ ਗਾਹਕ 14.2 ਕਿਲੋਗ੍ਰਾਮ ਦਾ ਦੂਜਾ ਸਿਲੰਡਰ ਨਹੀਂ ਲੈਣਾ ਚਾਹੁੰਦਾ, ਤਾਂ ਉਹ ਸਿਰਫ 5 ਕਿਲੋਗ੍ਰਾਮ ਦਾ ਦੂਜਾ ਸਿਲੰਡਰ ਲੈ ਸਕਦਾ ਹੈ। ਜਨਵਰੀ 2021 ਵਿੱਚ ਕੰਪਨੀ ਨੇ ਮਿਸਡ ਕਾਲ 'ਤੇ ਨਵਾਂ ਕੁਨੈਕਸ਼ਨ ਦੇਣ ਜਾਂ ਸਿਲੰਡਰ ਭਰਵਾਉਣ ਵੀ ਸਹੂਲਤ ਕੁਝ ਚੋਣਵੇਂ ਸ਼ਹਿਰਾਂ ਵਿਚ ਸ਼ੁਰੂ ਕੀਤੀ ਸੀ। ਹੁਣ ਇਹ ਸੇਵਾ ਪੂਰੇ ਦੇਸ਼ ਦੇ ਗਾਹਕਾਂ ਲਈ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ : 10 ਕਰੋੜ 'ਚ ਵਿਕਿਆ 1 ਰੁਪਏ ਦਾ ਦੁਰਲੱਭ ਸਿੱਕਾ, ਜਾਣੋ ਖ਼ਾਸੀਅਤ
ਇਸ ਤਰ੍ਹਾਂ ਬੁੱਕ ਕਰਵਾਓ ਐੱਲ.ਪੀ.ਜੀ. ਸਿਲੰਡਰ
1. ਆਪਣੇ ਰਜਿਸਟਰਡ ਨੰਬਰ ਤੋਂ 8454955555 'ਤੇ ਮਿਸਡ ਕਾਲ ਕਰੋ।
2. ਭਾਰਤ ਬਿੱਲ ਭੁਗਤਾਨ ਪ੍ਰਣਾਲੀ (ਬੀ.ਬੀ.ਪੀ.ਐਸ.) ਰਾਹੀਂ ਐਲਪੀਜੀ ਸਿਲੰਡਰਾਂ ਨੂੰ ਭਰਵਾਇਆ ਜਾ ਸਕਦਾ ਹੈ।
3. ਬੁਕਿੰਗ ਇੰਡੀਅਨ ਆਇਲ ਦੇ ਐਪ ਜਾਂ https://cx.indianoil.in ਦੁਆਰਾ ਵੀ ਕੀਤੀ ਜਾਂਦੀ ਹੈ।
4. ਗਾਹਕ 7588888824 'ਤੇ ਵਟਸਐਪ ਮੈਸੇਜ ਰਾਹੀਂ ਸਿਲੰਡਰ ਭਰ ਸਕਦੇ ਹਨ।
5. ਇਸ ਤੋਂ ਇਲਾਵਾ 7718955555 ਤੇ ਐਸ.ਐਮ.ਐਸ. ਜਾਂ ਆਈ.ਵੀ.ਆਰ.ਐਸ. ਦੁਆਰਾ ਵੀ ਬੁਕਿੰਗ ਕੀਤੀ ਜਾ ਸਕਦੀ ਹੈ।
6. ਸਿਲੰਡਰ ਨੂੰ ਐਮਾਜ਼ੋਨ ਅਤੇ ਪੇਟੀਐਮ ਰਾਹੀਂ ਵੀ ਭਰਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਚਿਪ ਸੰਕਟ ਕਾਰਨ ਨਵੇਂ ਉਤਪਾਦਾਂ ’ਚ ਦੇਰੀ, ਖਤਰੇ ਨਾਲ ਨਜਿੱਠਣ ਦੇ ਯਤਨ ਕਰ ਰਹੇ ਹਾਂ : ਸਿਏਮਾ
NEXT STORY