ਨਵੀਂ ਦਿੱਲੀ—ਟਾਟਾ ਮੋਟਰਸ ਦੀ ਸੰਸਾਰਕ ਵਿਕਰੀ ਜੂਨ 'ਚ 5 ਫੀਸਦੀ ਘਟ ਕੇ 95,503 ਇਕਾਈ ਰਹੀ ਹੈ। ਇਸ 'ਚ ਜਗੁਆਰ ਲੈਂਡ ਰੋਵਰ (ਜੇ.ਐੱਲ.ਆਰ.) ਦੀ ਵਿਕਰੀ ਦਾ ਅੰਕੜਾ ਵੀ ਸ਼ਾਮਲ ਹੈ। ਕੰਪਨੀ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਉਸ ਨੇ ਪਿਛਲੇ ਸਾਲ ਜੂਨ 'ਚ 1,00,135 ਵਾਹਨਾਂ ਦੀ ਵਿਕਰੀ ਕੀਤੀ ਸੀ। ਟਾਟਾ ਮੋਟਰਸ ਦੇ ਸਾਰੇ ਵਪਾਰਕ ਵਾਹਨਾਂ ਅਤੇ ਟਾਟਾ ਦੇਵੂ ਰੇਂਜ ਦੀ ਵਿਕਰੀ ਪਿਛਲੇ ਮਹੀਨੇ 12 ਫੀਸਦੀ ਘਟ ਕੇ 38,846 ਇਕਾਈ ਰਹੀ ਜੋ ਇਕ ਸਾਲ ਪਹਿਲਾਂ ਇਸ ਮਹੀਨੇ 'ਚ 44,229 ਇਕਾਈ ਸੀ। ਕੰਪਨੀ ਦੇ ਸਾਰੇ ਯਾਤਰੀ ਵਾਹਨਾਂ ਦੀ ਸੰਸਾਰਕ ਵਿਕਰੀ ਇਕ ਫੀਸਦੀ ਵਧ ਕੇ 56,657 ਇਕਾਈ ਰਹੀ ਜੋ ਜੂਨ 2018 'ਚ 55,906 ਇਕਾਈ ਸੀ। ਜੇ.ਐੱਲ.ਆਰ. ਦੀ ਸੰਸਾਰਕ ਵਿਕਰੀ ਪਿਛਲੇ ਮਹੀਨੇ 43,204 ਇਕਾਈ ਰਹੀ। ਇਸ 'ਚ ਜਗੁਆਰ ਦੀ ਹਿੱਸੇਦਾਰੀ 12,839 ਜਦੋਂ ਕਿ ਲੈਂਡ ਰੋਵਰ ਦੀ ਵਿਕਰੀ 30,365 ਇਕਾਈ ਰਹੀ। ਪਿਛਲੇ ਸਾਲ ਦੇ ਇਸ ਮਹੀਨੇ 'ਚ ਕੰਪਨੀ ਨੇ 37,490 ਵਾਹਨਾਂ ਦੀ ਵਿਕਰੀ ਕੀਤੀ ਸੀ।
ਬੜੌਦਾ ਬੈਂਕ ਜਲਦ ਖੋਲ੍ਹੇਗਾ ਈ-ਕਾਮਰਸ ਸਾਈਟ, ਜਾਣੋ ਖਾਸ ਗੱਲਾਂ
NEXT STORY