ਕੋਲਕਾਤਾ— ਇਸ ਸਾਲ ਧਨਤੇਰਸ 'ਤੇ ਸੋਨੇ ਦੀ ਵਿਕਰੀ ਕਾਫ਼ੀ ਘੱਟ ਹੋਈ ਹੈ। ਪਿਛਲੇ ਧਨਤੇਰਸ ਦੀ ਤੁਲਨਾ 'ਚ ਦੇਸ਼ ਭਰ 'ਚ ਵਿਕਰੀ 20-30 ਫੀਸਦੀ ਘੱਟ ਰਹੀ, ਜਦੋਂ ਕਿ ਸੁਨਿਆਰਿਆਂ ਨੇ ਸੋਨੇ 'ਤੇ 3 ਫੀਸਦੀ ਜੀ. ਐੱਸ. ਟੀ. ਨੂੰ ਦੇਖਦੇ ਹੋਏ ਭਾਰੀ ਛੋਟ ਅਤੇ ਦੂਜੇ ਆਫਰ ਦਿੱਤੇ। ਉਂਝ ਨਵਰਾਤਰੇ-ਦੁਸਹਿਰੇ ਦੇ ਮੁਕਾਬਲੇ ਧਨਤੇਰਸ 'ਤੇ ਵਿਕਰੀ ਜ਼ਿਆਦਾ ਰਹੀ। ਨੌਜਵਾਨਾਂ ਨੇ ਹੀਰੇ ਦੇ ਗਹਿਣੇ ਜ਼ਿਆਦਾ ਖਰੀਦੇ। ਸਰਾਫਾ ਕਾਰੋਬਾਰੀਆਂ ਮੁਤਾਬਕ, ਇਸ ਧਨਤੇਰਸ 'ਤੇ ਹਲਕੇ ਗਹਿਣੇ, ਚਾਂਦੀ ਦੀਆਂ ਮੂਰਤੀਆਂ ਅਤੇ ਘੱਟ ਭਾਰ ਵਾਲੇ ਸੋਨੇ ਦੇ ਸਿੱਕਿਆਂ ਦੀ ਵਿਕਰੀ ਵਧੀਆ ਰਹੀ।
ਸਰਬ ਭਾਰਤੀ ਰਤਨ ਅਤੇ ਗਹਿਣਾ ਵਪਾਰ ਸੰਘ (ਜੀ. ਜੇ. ਐੱਫ.) ਦੇ ਚੇਅਰਮੈਨ ਨਿਤਿਨ ਖੰਡੇਵਾਲ ਨੇ ਦੱਸਿਆ, ''ਨਵਰਾਤਰਿਆਂ ਤੋਂ ਬਾਅਦ ਅਤੇ ਦੀਵਾਲੀ ਤੋਂ ਪਹਿਲਾਂ ਤਕ ਦਾ ਬਾਜ਼ਾਰ ਠੰਡਾ ਚੱਲ ਰਿਹਾ ਸੀ। ਧਨਤੇਰਸ 'ਤੇ ਮੰਗਲਵਾਰ ਨੂੰ ਰੁਝਾਨ ਹਾਂ-ਪੱਖੀ ਸੀ ਅਤੇ ਸਵੇਰ ਤੋਂ ਹੀ ਗਾਹਕਾਂ ਦੀ ਭੀੜ ਦੁਕਾਨਾਂ 'ਤੇ ਲੱਗ ਰਹੀ ਸੀ।'' ਉਨ੍ਹਾਂ ਨੇ ਦੱਸਿਆ ਕਿ ਇਸ ਦੇ ਬਾਵਜੂਦ ਸ਼ੁਰੂਆਤੀ ਰਿਪੋਰਟਾਂ ਤੋਂ ਲੱਗ ਰਿਹਾ ਹੈ ਕਿ ਮੰਗ 20-30 ਫੀਸਦੀ ਘੱਟ ਹੈ। ਇਸ ਵਾਰ ਘੱਟ ਕੀਮਤ ਦੇ ਗਹਿਣੇ ਜ਼ਿਆਦਾ ਵਿਕੇ। ਖੰਡੇਵਾਲ ਨੇ ਕਿਹਾ ਕਿ ਕਾਰੋਬਾਰੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਸੋਨੇ ਦਾ ਵਪਾਰ ਹੁਣ ਪਹਿਲਾਂ ਦੀ ਤਰ੍ਹਾਂ ਨਹੀਂ ਹੋਣ ਜਾ ਰਿਹਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੁਣ ਖਰੀਦਦਾਰਾਂ ਦਾ ਮੂਡ ਚੰਗਾ ਦਿਸ ਰਿਹਾ ਹੈ, ਜਿਸ ਨਾਲ ਆਉਣ ਵਾਲੇ ਵਿਆਹਾਂ ਦੇ ਸੀਜ਼ਨ 'ਚ ਵਿਕਰੀ ਵਧਣ ਦੀ ਉਮੀਦ ਹੈ।
ਲਛਮੀ ਮਿੱਤਲ ਨੇ ਹਾਵਰਡ ਯੂਨੀਵਰਸਿਟੀ ਨੂੰ ਦਾਨ ਕੀਤੇ 2.5 ਕਰੋੜ ਰੁਪਏ
NEXT STORY