ਬਿਜ਼ਨੈੱਸ ਡੈਸਕ- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਇਆਂ ਨੂੰ ਹਾਲੇ ਕੁਝ ਘੰਟੇ ਹੀ ਹੋਏ ਹਨ ਕਿ ਅਮਰੀਕੀ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ 'ਚ 25 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ, ਜਿਸ ਕਾਰਨ ਨਿਊਯਾਰਕ ਐਕਸਚੇਂਜ ਕਾਮੈਕਸ (COMEX) 'ਤੇ ਸੋਨਾ ਇਕ ਵਾਰ ਫ਼ਿਰ ਤੋਂ ਲੰਬੀ ਛਲਾਂਗ ਲਗਾ ਕੇ 2,700 ਡਾਲਰ ਪ੍ਰਤੀ ਔਂਸ ਤੋਂ ਪਾਰ ਹੋ ਗਿਆ ਹੈ। ਉੱਥੇ ਹੀ ਚਾਂਦੀ ਦੀ ਕੀਮਤ 31.84 ਡਾਲਰ ਪ੍ਰਤੀ ਔਂਸ ਦੇ ਨੇੜੇ-ਤੇੜੇ ਘੁੰਮ ਰਹੀ ਹੈ।
ਇਸ ਬਦਲਾਅ ਦਾ ਅਸਰ ਭਾਰਤੀ ਬਾਜ਼ਾਰਾਂ 'ਚ ਵੀ ਦਿਖ ਰਿਹਾ ਹੈ। ਭਾਰਤ ਦੇ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀਆਂ ਕੀਮਤਾਂ 'ਚ 1 ਫ਼ੀਸਦੀ ਤੱਕ ਦੀ ਤੇਜ਼ੀ ਦੇਖੀ ਗਈ ਹੈ, ਜਿਸ ਕਾਰਨ ਸੋਨਾ ਕਰੀਬ 800 ਰੁਪਏ ਵਧ ਕੇ 77,350 ਰੁਪਏ ਤੱਕ ਪਹੁੰਚ ਗਿਆ। ਉੱਥੇ ਹੀ ਚਾਂਦੀ ਦੀਆਂ ਕੀਮਤਾਂ 'ਚ ਵੀ 1,500 ਰੁਪਏ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਹੁਣ ਚਾਂਦੀ ਦੀ ਕੀਮਤ 92,305 ਰੁਪਏ ਦੇ ਕਰੀਬ ਚੱਲ ਰਹੀ ਹੈ ਤੇ ਇਸ ਮਗਰੋਂ ਚਾਂਦੀ 92,483 ਰੁਪਏ ਦੇ ਆਪਣੇ ਸਭ ਤੋਂ ਉਤਲੇ ਪੱਧਰ 'ਤੇ ਵੀ ਪਹੁੰਚ ਗਈ ਸੀ।
ਇਹ ਵੀ ਪੜ੍ਹੋ- ਸਿਵਲ ਹਸਪਤਾਲ 'ਚ ਆ ਕੇ ਬੰਦੇ ਨੇ ਲਾ'ਤਾ 500-500 ਦੇ ਨੋਟਾਂ ਦਾ ਢੇਰ, ਪੂਰਾ ਮਾਮਲਾ ਕਰ ਦੇਵੇਗਾ ਹੈਰਾਨ
ਅਮਰੀਕਾ 'ਚ ਟਰੰਪ ਦੀ ਜਿੱਤ ਤੋਂ ਬਾਅਦ ਸੋਨੇ ਦੀਆਂ ਕੀਮਤਾਂ 'ਚ 3 ਫ਼ੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਸੀ, ਜਦਕਿ ਚਾਂਦੀ ਦੀਆਂ ਕੀਮਤਾਂ 'ਚ ਵੀ 4 ਫ਼ੀਸਦੀ ਦੀ ਗਿਰਾਵਟ ਆਈ ਸੀ। ਇਸੇ ਤਰ੍ਹਾਂ ਭਾਰਤ 'ਚ ਵੀ ਸੋਨਾ 1,990 ਰੁਪਏ ਡਿੱਗ ਕੇ 76,492 ਰੁਪਏ ਤੱਕ ਪਹੁੰਚ ਗਿਆ ਸੀ ਤੇ ਚਾਂਦੀ ਵੀ 90,108 ਰੁਪਏ ਦੇ ਆਪਣੇ ਹੇਠਲੇ ਪੱਧਰ ਤੱਕ ਪਹੁੰਚ ਗਈ ਸੀ। ਪਰ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਕਟੌਤੀ ਮਗਰੋਂ ਸੋਨਾ 793 ਰੁਪਏ ਦੀ ਤੇਜ਼ੀ ਨਾਲ 77,448 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਹੈ ਤੇ ਚਾਂਦੀ ਦੀਆਂ ਕੀਮਤਾਂ 'ਚ ਵੀ ਮੁੜ ਵਾਧਾ ਦੇਖਿਆ ਜਾ ਰਿਹਾ ਹੈ। ਸਰਾਫ਼ਾ ਬਾਜ਼ਾਰ 'ਚ ਇਸ ਦਾ ਅਸਰ ਆਉਣ ਵਾਲੇ ਦਿਨਾਂ 'ਚ ਵੀ ਦੇਖਣ ਨੂੰ ਮਿਲ ਸਕਦਾ ਹੈ।
ਕਾਪਰ ਤੇ ਪਲੈਟੀਨਮ ਦੀਆਂ ਕੀਮਤਾਂ 'ਚ ਵੀ ਆਈ ਤੇਜ਼ੀ
ਕਾਮੈਕਸ 'ਤੇ ਵੀਰਵਾਰ ਨੂੰ ਭਾਰਤ 'ਚ ਭਾਰੀ ਗਿਰਾਵਟ ਤੋਂ ਬਾਅਦ ਅਮਰੀਕਾ 'ਚ ਕਾਪਰ ਦੀਆਂ ਕੀਮਤਾਂ 5 ਫ਼ੀਸਦੀ ਤੱਕ ਡਿਗ ਗਈਆਂ ਸਨ। ਇਸ ਤੋਂ ਇਲਾਵਾ ਪਲੈਟੀਨਮ ਦੀਆਂ ਕੀਮਤਾਂ 'ਚ ਵੀ 3 ਫ਼ੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਸੀ। ਪਰ ਵੀਰਵਾਰ ਦੀ ਸ਼ਾਮ ਨੂੰ ਕਾਰੋਬਾਰੀ ਸੈਸ਼ਨ ਦੌਰਾਨ ਕਾਪਰ ਦੀਆਂ ਕੀਮਤਾਂ 'ਚ 4 ਫ਼ੀਸਦੀ, ਜਦਕਿ ਪਲੈਟੀਨਮ ਦੀਆਂ ਕੀਮਤਾਂ 'ਚ ਵੀ ਤੇਜ਼ੀ ਦੇਖੀ ਗਈ ਹੈ।
ਇਹ ਵੀ ਪੜ੍ਹੋ- ਗੜ੍ਹੀ ਨੂੰ ਪਾਰਟੀ 'ਚੋਂ ਕੱਢਣ ਤੋਂ ਬਾਅਦ ਬਸਪਾ ਨੂੰ ਇਕ ਹੋਰ ਝਟਕਾ, ਹੁਣ ਇਸ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੋ ਦਿਨਾਂ ਦੇ ਵਾਧੇ ਤੋਂ ਬਾਅਦ ਫਿਰ ਡਿੱਗਿਆ ਬਾਜ਼ਾਰ, ਮਾਰਕਿਟ ਕਰੈਸ਼ ਹੋਣ ਦੇ ਇਹ ਰਹੇ 4 ਅਹਿਮ ਕਾਰਨ
NEXT STORY