ਕੋਲਕਾਤਾ—ਦੇਸ਼ 'ਚ ਗੋਲਡ ਨੂੰ ਹੁਣ ਪ੍ਰੀਮੀਅਮ 'ਤੇ ਵੇਚਿਆ ਜਾ ਰਿਹਾ ਹੈ। ਅਗਸਤ ਦੇ ਪਹਿਲੇ ਹਫਤੇ ਤੱਕ ਇਸ ਨੂੰ ਡਿਸਕਾਊਂਸ 'ਤੇ ਵੇਚਿਆ ਜਾ ਰਿਹਾ ਸੀ। ਜਿਊਲਰੀ ਗੋਲਡ ਨੂੰ 1 ਡਾਲਰ ਪ੍ਰਤੀ ਔਂਸ ਦੇ ਪ੍ਰੀਮੀਅਮ 'ਤੇ ਵੇਚ ਰਹੇ ਹਨ। ਉਨ੍ਹਾਂ ਨੇ ਅਗਲੇ ਤਿਓਹਾਰੀ ਸੀਜ਼ਨ 'ਚ ਮੰਗ 'ਚ ਵਾਧੇ ਦੀ ਉਮੀਦ ਦੇ ਚੱਲਦੇ ਇਸ ਦਾ ਸਟਾਕ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਚੀਨ ਤੋਂ ਬਾਅਦ ਦੁਨੀਆ 'ਚ ਗੋਲਡ ਦੀ ਸਭ ਤੋਂ ਜ਼ਿਆਦਾ ਮੰਗ ਭਾਰਤ 'ਚ ਰਹਿੰਦੀ ਹੈ।
ਰੁਪਏ 'ਚ ਕਮਜ਼ੋਰੀ ਨਾਲ ਲੋਕਲ ਮਾਰਕਿਟ 'ਚ ਗੋਲਡ ਦੀ ਕੀਮਤ 'ਚ ਵਾਧੇ ਦੇ ਬਾਵਜੂਦ ਬੁਲੀਅਨ ਟ੍ਰੇਡਰਸ ਅਤੇ ਜਿਊਲਰਸ ਨੂੰ ਉਮੀਦ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਤਿਓਹਾਰੀ ਸੀਜ਼ਨ 'ਚ ਵਿਕਰੀ 5 ਤੋਂ 10 ਫੀਸਦੀ ਵਧੇਗੀ। ਕੌਮਾਂਤਰੀ ਬਾਜ਼ਾਰ 'ਤੇ ਗੋਲਡ ਦੀ ਕੀਮਤ 'ਚ 1 ਜਨਵਰੀ ਤੋਂ ਲੈ ਕੇ ਹੁਣ ਤੱਕ 98 ਡਾਲਰ ਪ੍ਰਤੀ ਔਂਸ ਦੀ ਕਮੀ ਆਈ ਹੈ ਪਰ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨਾਲ ਭਾਰਤੀਆਂ ਨੂੰ ਇਸ ਦਾ ਫਾਇਦਾ ਨਹੀਂ ਮਿਲ ਪਾ ਰਿਹਾ ਹੈ। ਇੰਟਰਨੈਸ਼ਨਲ ਵਪਾਰ ਯੁੱਧ ਅਤੇ ਤੁਰਕੀ ਸੰਕਟ ਦੌਰਾਨ ਕੌਮਾਂਤਰੀ ਪੱਧਰ 'ਤੇ ਗੋਲਡ ਨੂੰ ਹੁਣ ਨਿਵੇਸ਼ ਦੇ ਲਈ ਸੁਨਿਸ਼ਚਿਤ ਬਦਲ ਦੇ ਰੂਪ 'ਚ ਨਹੀਂ ਦੇਖਿਆ ਜਾ ਰਿਹਾ ਹੈ। ਇੰਟਰਨੈਸ਼ਨਲ ਮਾਰਕਿਟ 'ਚ ਇਸ ਸਾਲ ਗੋਲਡ ਦੀ ਕੀਮਤ 'ਚ ਹੁਣ ਤੱਕ 7.5 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ। ਨਿਵੇਸ਼ਕ ਗੋਲਡ ਦੀ ਥਾਂ ਤੇਜ਼ੀ ਨਾਲ ਯੂ.ਐੱਸ. ਡਾਲਰ ਵੱਲ ਰੁਖ ਕਰ ਰਹੇ ਹਨ।
ਵਰਲਡ ਗੋਲਡ ਕਾਊਂਸਿਲ (ਡਬਲਿਊ.ਸੀ.ਜੀ.) ਵੀ 2018 ਦੀ ਦੂਜੀ ਛਿਮਾਹੀ 'ਚ ਭਾਰਤ 'ਚ ਗੋਲਡ ਮੰਗ ਨੂੰ ਲੈ ਕੇ ਹਾਂ-ਪੱਖੀ ਹੈ। ਉਸ ਨੇ ਕਿਹਾ ਕਿ ਭਾਰਤ 'ਚ ਗੋਲਡ ਦਾ ਪ੍ਰੀਮੀਅਮ 'ਤੇ ਵਿਕਣਾ ਚੰਗਾ ਹੈ। ਇਸ ਨਾਲ ਇਸ ਦੀ ਖਰੀਦਾਰੀ ਦੇ ਪ੍ਰਤੀ ਝੁਕਾਅ ਦਾ ਪਤਾ ਚੱਲਦਾ ਹੈ। ਸਾਊਥ ਇੰਡੀਆ 'ਚ ਮਾਨਸੂਨ ਦੇ ਚੱਲਦੇ ਭਿਆਨਕ ਹੜ੍ਹ ਆਇਆ ਹੈ ਪਰ ਇਸ ਦੇ ਬਾਵਜੂਦ ਦੂਜੀ ਛਿਮਾਹੀ 'ਚ ਅਸੀਂ ਮੰਗ ਵਧਣ ਦੀ ਉਮੀਦ ਕਰ ਰਹੇ ਹਾਂ। ਉਸ ਦੌਰਾਨ ਗੋਲਡ ਦੀ ਖਰੀਦਾਰੀ ਦਾ ਰਸਮੀ ਸੀਜ਼ਨ ਹੁੰਦਾ ਹੈ। ਸਾਡਾ ਮੰਨਣਾ ਹੈ ਕਿ ਨਿਵੇਸ਼ਕਾਂ ਨੂੰ ਗੋਲਡ ਨੂੰ ਸਟ੍ਰੈਟੇਜਿਕ ਐਸੇਟਸ ਦੇ ਰੂਪ 'ਚ ਹੋਲਡ ਕਰਨ ਦਾ ਫਾਇਦਾ ਪਹੁੰਚ ਸਕਦਾ ਹੈ।
ਡੋਨਾਲਡ ਟਰੰਪ ਦੀ WTO ਨੂੰ ਧਮਕੀ, ਸੁਧਰੋ ਨਹੀਂ ਤਾਂ ਅਸੀਂ ਬਾਹਰ ਹੋ ਜਾਵਾਂਗੇ
NEXT STORY