ਨਵੀਂ ਦਿੱਲੀ (ਭਾਸ਼ਾ) - ਜਿਊਲਰਾਂ ਵਲੋਂ ਖਰੀਦਦਾਰੀ ਵਧਣ ਅਤੇ ਵਿਦੇਸ਼ੀ ਬਾਜ਼ਾਰਾਂ ਵਿਚ ਮਜ਼ਬੂਤ ਰੁਖ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿਚ ਸੋਮਵਾਰ ਨੂੰ ਸੋਨਾ 100 ਰੁਪਏ ਦੇ ਵਾਧੇ ਨਾਲ 75,650 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਅਖਿਲ ਭਾਰਤੀ ਸਰਾਫਾ ਸੰਘ ਨੇ ਕਿਹਾ ਕਿ ਹਾਲਾਂਕਿ, ਚਾਂਦੀ ਦੀ ਕੀਮਤ 600 ਰੁਪਏ ਡਿੱਗ ਕੇ 91,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਇਹ 91,600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਸ਼ਨੀਵਾਰ ਨੂੰ ਆਖਰੀ ਕਾਰੋਬਾਰੀ ਸੈਸ਼ਨ 'ਚ ਸੋਨਾ 75,550 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਦੌਰਾਨ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 100 ਰੁਪਏ ਚੜ੍ਹ ਕੇ 75,300 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 75,200 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਸੂਤਰਾਂ ਨੇ ਸੋਨੇ ਦੀਆਂ ਕੀਮਤਾਂ ਵਿਚ ਵਾਧੇ ਦਾ ਕਾਰਨ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਮਜ਼ਬੂਤੀ ਦੇ ਰੁਖ ਅਤੇ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਤਾਜ਼ਾ ਮੰਗ ਨੂੰ ਮੰਨਿਆ ਹੈ।
18 ਜੁਲਾਈ ਤੋਂ ਬਾਅਦ ਪਿਛਲੇ ਚਾਰ ਸੈਸ਼ਨਾਂ 'ਚ ਚਾਂਦੀ 3,400 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। 18 ਜੁਲਾਈ ਨੂੰ ਇਹ 400 ਰੁਪਏ ਡਿੱਗ ਕੇ 94,000 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ ਸੀ। ਵਿਦੇਸ਼ੀ ਬਾਜ਼ਾਰ ਕਾਮੈਕਸ 'ਚ ਸੋਨਾ 2,451.70 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ, ਜੋ ਪਿਛਲੀ ਬੰਦ ਕੀਮਤ ਤੋਂ 4.90 ਡਾਲਰ ਦਾ ਵਾਧਾ ਹੈ। ਹਾਲਾਂਕਿ ਨਿਊਯਾਰਕ 'ਚ ਚਾਂਦੀ ਮਾਮੂਲੀ ਗਿਰਾਵਟ ਨਾਲ 29.25 ਡਾਲਰ ਪ੍ਰਤੀ ਔਂਸ 'ਤੇ ਆ ਗਈ।
Budget 2024 : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਵੱਡੀਆਂ ਉਮੀਦਾਂ, ਬਜਟ ਹੋ ਸਕਦਾ ਹੈ ਲੋਕਪ੍ਰਿਯ
NEXT STORY