ਨਵੀਂ ਦਿੱਲੀ— ਸੰਸਾਰਕ ਬਾਜ਼ਾਰਾਂ 'ਚ ਕਮਜ਼ੋਰ ਰੁਝਾਨ ਅਤੇ ਘਰੇਲੂ ਮੰਗ ਘਟਣ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 120 ਰੁਪਏ ਸਸਤਾ ਹੋ ਕੇ 29,530 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਸੋਨਾ ਭਟੂਰ ਵੀ ਇੰਨਾ ਹੀ ਘੱਟ ਕੇ 29,380 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ। ਕੱਲ ਇਨ੍ਹਾਂ ਦੀ ਕੀਮਤ 'ਚ 350 ਰੁਪਏ ਦੀ ਤੇਜ਼ੀ ਰਹੀ ਸੀ। ਉੱਥੇ ਹੀ, 8 ਗ੍ਰਾਮ ਵਾਲੀ ਗਿੰਨੀ 24,500 ਰੁਪਏ 'ਤੇ ਸਥਿਰ ਰਹੀ। ਉਦੋਯਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਸੁਸਤ ਮੰਗ ਕਾਰਨ ਚਾਂਦੀ ਵੀ 39,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ।
ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਸੋਨਾ 0.02 ਫੀਸਦੀ ਡਿੱਗ ਕੇ 1,268.80 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਸ ਵਿਚਕਾਰ ਚਾਂਦੀ ਹਾਜ਼ਰ 16.77 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।
ਮਾਹਰਾਂ ਨੇ ਦੱਸਿਆ ਕਿ ਸੰਸਾਰਕ ਬਾਜ਼ਾਰਾਂ 'ਚ ਕਮਜ਼ੋਰ ਰੁਝਾਨ ਅਤੇ ਸਥਾਨਕ ਬਾਜ਼ਾਰ 'ਚ ਗਹਿਣਾ ਵਿਕਰੇਤਾਵਾਂ ਵੱਲੋਂ ਮੰਗ ਘੱਟ ਆਉਣ ਕਾਰਨ ਸੋਨੇ ਦੀਆਂ ਕੀਮਤਾਂ 'ਤੇ ਅਸਰ ਪਿਆ। ਇਸ ਤੋਂ ਇਲਾਵਾ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਤੁਲਨਾ 'ਚ ਡਾਲਰ 'ਚ ਵਾਪਸ ਆਈ ਮਜ਼ਬੂਤੀ ਕਾਰਨ ਵੀ ਸੋਨੇ 'ਤੇ ਦਬਾਅ ਪਿਆ ਹੈ। ਹਾਲਾਂਕਿ ਡਾਲਰ ਹੁਣ ਵੀ ਢਾਈ ਸਾਲ ਦੇ ਹੇਠਲੇ ਪੱਧਰ ਦੇ ਨਜ਼ਦੀਕ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਸੰਸਾਰਕ ਪੱਧਰ 'ਤੇ ਪੈਦਾ ਹੋਏ ਰਾਜਨੀਤਕ ਸੰਕਟ ਕਾਰਨ ਨੇੜੇ ਦੇ ਭਵਿੱਖ 'ਚ ਸੋਨੇ 'ਚ ਤੇਜ਼ੀ ਦੇ ਆਸਾਰ ਹਨ।
ਇਸ ਸਖਸ਼ ਨੂੰ ਪਛਾੜ ਮੁਕੇਸ਼ ਅੰਬਾਨੀ ਬਣੇ ਏਸ਼ੀਆ ਦੇ ਦੂਸਰੇ ਸਭ ਤੋਂ ਅਮੀਰ ਵਿਅਕਤੀ
NEXT STORY