ਨਵੀਂ ਦਿੱਲੀ— ਜਿਊਲਰਾਂ ਵੱਲੋਂ ਮੰਗ ਬਣੀ ਰਹਿਣ ਨਾਲ ਵੀਰਵਾਰ ਨੂੰ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਮਾਮੂਲੀ ਉਛਾਲ ਦੇਖਣ ਨੂੰ ਮਿਲਿਆ। ਉੱਥੇ ਹੀ, ਸਿੱਕਾ ਨਿਰਮਾਤਾਵਾਂ ਤੇ ਉਦਯੋਗਿਕ ਗਾਹਕੀ ਘੱਟ ਰਹਿਣ ਨਾਲ ਚਾਂਦੀ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 10 ਰੁਪਏ ਮਾਮੂਲੀ ਚੜ੍ਹ ਕੇ 39,520 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ, ਜਦੋਂ ਕਿ ਚਾਂਦੀ 500 ਰੁਪਏ ਦੀ ਵੱਡੀ ਗਿਰਾਵਟ ਨਾਲ 47,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਹਾਲਾਂਕਿ, ਵਿਦੇਸ਼ੀ ਬਾਜ਼ਾਰਾਂ 'ਚ ਸੋਨੇ 'ਚ ਰਹੀ ਗਿਰਾਵਟ ਦਾ ਅਸਰ ਸਥਾਨਕ ਬਾਜ਼ਾਰ 'ਤੇ ਨਹੀਂ ਦਿਸਿਆ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਸੋਨਾ ਹਾਜ਼ਰ 7.80 ਡਾਲਰ ਟੁੱਟ ਕੇ 1,507.45 ਡਾਲਰ ਪ੍ਰਤੀ ਔਂਸ 'ਤੇ ਰਿਹਾ।
ਦਸੰਬਰ ਦੇ ਅਮਰੀਕੀ ਸੋਨਾ ਵਾਇਦਾ 'ਚ 0.20 ਡਾਲਰ ਦੀ ਗਿਰਾਵਟ ਦੇਖਣ ਨੂੰ ਮਿਲੀ ਤੇ ਇਸ ਦੀ ਕੀਮਤ 1,512.60 ਡਾਲਰ ਪ੍ਰਤੀ ਔਂਸ ਬੋਲੀ ਗਈ। ਬਾਜ਼ਾਰ ਮਾਹਰਾਂ ਮੁਤਾਬਕ, ਅਮਰੀਕਾ ਤੇ ਚੀਨ ਵਿਚਕਾਰ ਵਪਾਰ ਯੁੱਧ ਨੂੰ ਲੈ ਕੇ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ। ਹਾਲਾਂਕਿ, ਸਾਊਥ ਚਾਈਨਾ ਮੋਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ, ਕੋਈ ਡੀਲ ਹੋਣ ਦੀ ਸੰਭਾਵਨਾ ਘੱਟ ਹੀ ਲੱਗ ਰਹੀ ਹੈ। ਇਸ ਵਿਚਕਾਰ ਚਾਂਦੀ ਹਾਜ਼ਰ ਦੀ ਕੀਮਤ 0.09 ਡਾਲਰ ਦੀ ਗਿਰਾਵਟ ਨਾਲ 17.76 ਡਾਲਰ ਪ੍ਰਤੀ ਔਂਸ 'ਤੇ ਆ ਗਈ।
PMC ਬੈਂਕ ਦੇ ਗਾਹਕਾਂ ਨੂੰ ਮਿਲੀ ਸੀਤਾਰਮਣ, RBI ਗਵਰਨਰ ਨਾਲ ਗੱਲਬਾਤ ਦਾ ਦਿੱਤਾ ਭਰੋਸਾ
NEXT STORY