ਨਵੀਂ ਦਿੱਲੀ— ਜ਼ਿਆਦਾਤਰ ਨਿਵੇਸ਼ਕ ਚਾਂਦੀ ਨੂੰ ਵੀ ਸੋਨੇ ਵਾਂਗ ਨਿਵੇਸ਼ ਦਾ ਸੁਰੱਖਿਅਤ ਬਦਲ ਮੰਨਦੇ ਹਨ ਪਰ ਸਾਲ 2017 'ਚ ਨਿਵੇਸ਼ਕਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ। ਯਾਨੀ ਇਸ ਸਾਲ ਚਾਂਦੀ ਦੇ ਨਿਵੇਸ਼ਕਾਂ ਦੀ 'ਚਾਂਦੀ' ਨਹੀਂ ਹੋ ਸਕੀ। ਪੂਰਾ ਸਾਲ ਚਾਂਦੀ ਦੇ ਭਾਅ 'ਚ ਲਗਾਤਾਰ ਉਤਰਾਅ-ਚੜ੍ਹਾਅ ਦਾ ਸਿਲਸਿਲਾ ਚਲਦਾ ਰਿਹਾ। ਪੂਰੇ ਸਾਲ ਦਾ ਮੁਲਾਂਕਣ ਕੀਤਾ ਜਾਵੇ ਤਾਂ 2017 'ਚ ਚਾਂਦੀ 42,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵੀ ਗਈ ਹੈ, ਅਜਿਹੇ 'ਚ ਜੋ ਵੀ 'ਸਮਾਰਟ' ਨਿਵੇਸ਼ਕ ਹਨ, ਉਨ੍ਹਾਂ ਉਸ ਵੇਲੇ ਚਾਂਦੀ ਵੇਚ ਕੇ ਲਾਭ ਕਮਾਇਆ ਹੋਵੇਗਾ। ਇਤਿਹਾਸਕ ਰੂਪ ਨਾਲ ਵੇਖਿਆ ਜਾਵੇ ਤਾਂ ਦਸੰਬਰ 2010 ਨੂੰ ਖ਼ਤਮ ਸਾਲ 'ਚ ਚਾਂਦੀ ਨੇ ਨਿਵੇਸ਼ਕਾਂ ਨੂੰ 72 ਫ਼ੀਸਦੀ ਦਾ ਰਿਟਰਨ ਦਿੱਤਾ ਸੀ ਅਤੇ ਇਹ 46,217 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਇਸ ਦੇ ਅਗਲੇ ਸਾਲ ਚਾਂਦੀ ਨੇ ਨਿਵੇਸ਼ਕਾਂ ਨੂੰ 10.41 ਫ਼ੀਸਦੀ ਦਾ ਰਿਟਰਨ ਦਿੱਤਾ ਅਤੇ ਇਹ 51,029 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
2012 'ਚ ਚਾਂਦੀ ਨੇ ਨਿਵੇਸ਼ਕਾਂ ਨੂੰ 13 ਫ਼ੀਸਦੀ ਤੋਂ ਜ਼ਿਆਦਾ ਦਾ ਰਿਟਰਨ ਦਿੱਤਾ ਸੀ ਅਤੇ ਇਹ ਦਸੰਬਰ 2012 'ਚ 57,864 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਸਾਲ 2013 'ਚ ਚਾਂਦੀ ਨਿਵੇਸ਼ਕਾਂ ਨੂੰ 24.25 ਫ਼ੀਸਦੀ ਦਾ ਘਾਟਾ ਹੋਇਆ। ਇਸ ਤੋਂ ਬਾਅਦ 2014 ਅਤੇ 2015 'ਚ ਵੀ ਇਸ ਨੇ ਨਿਵੇਸ਼ਕਾਂ ਨੂੰ ਨਾਂਹ-ਪੱਖੀ ਰਿਟਰਨ ਦਿੱਤਾ। ਸਾਲ 2016 'ਚ ਚਾਂਦੀ ਨੇ ਨਿਵੇਸ਼ਕਾਂ ਨੂੰ 18.58 ਫ਼ੀਸਦੀ ਦਾ ਰਿਟਰਨ ਦਿੱਤਾ ਅਤੇ ਇਹ 39,000 ਰੁਪਏ ਦੇ ਪੱਧਰ ਨੂੰ ਪਾਰ ਕਰ ਗਈ।
ਮਿਊਚੁਅਲ ਫੰਡ ਨੇ ਸ਼ੇਅਰਾਂ 'ਚ ਕੀਤਾ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼
ਘਰੇਲੂ ਮਿਊਚੁਅਲ ਫੰਡਾਂ ਨੇ ਸਾਲ 2017 'ਚ ਸ਼ੇਅਰ ਬਾਜ਼ਾਰਾਂ 'ਚ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੈ। ਨਵੇਂ ਸਾਲ 'ਚ ਵੀ ਇਹ ਸਿਲਸਿਲਾ ਜਾਰੀ ਰਹਿਣ ਦੀ ਉਮੀਦ ਹੈ। ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਦੇ ਅੰਕੜਿਆਂ ਅਨੁਸਾਰ 2017 'ਚ ਮਿਊਚੁਅਲ ਫੰਡਾਂ ਨੇ ਸ਼ੇਅਰਾਂ 'ਚ 1.2 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਹ ਇਸ ਤੋਂ ਪਿਛਲੇ ਸਾਲ ਕੀਤੇ ਗਏ 48,000 ਕਰੋੜ ਰੁਪਏ ਦੇ ਨਿਵੇਸ਼ ਤੋਂ ਕਿਤੇ ਜ਼ਿਆਦਾ ਹੈ। ਮਿਊਚੁਅਲ ਫੰਡਾਂ ਨੇ 2015 'ਚ ਸ਼ੇਅਰਾਂ 'ਚ 70,000 ਕਰੋੜ ਰੁਪਏ ਪਾਏ ਸਨ। ਸ਼ੇਅਰਾਂ 'ਚ ਮਿਊਚੁਅਲ ਫੰਡਾਂ ਦਾ ਨਿਵੇਸ਼ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨਾਲੋਂ ਜ਼ਿਆਦਾ ਰਿਹਾ ਹੈ। ਐੱਫ. ਪੀ. ਆਈ. ਨੇ ਇਸ ਸਾਲ ਸ਼ੇਅਰਾਂ 'ਚ ਕਰੀਬ 50,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜਦੋਂ ਕਿ ਸਾਲ 2016 ਉਨ੍ਹਾਂ 20,500 ਕਰੋੜ ਰੁਪਏ ਅਤੇ 2015 'ਚ 18,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਇਸ ਤੋਂ ਪਹਿਲਾਂ 2014 'ਚ ਐੱਫ. ਪੀ. ਆਈ. ਦਾ ਸ਼ੇਅਰਾਂ 'ਚ ਨਿਵੇਸ਼ 97,000 ਕਰੋੜ ਰੁਪਏ ਰਿਹਾ ਸੀ।
ਐੱਫ. ਪੀ. ਆਈ. ਨੇ ਦਸੰਬਰ 'ਚ ਸ਼ੇਅਰਾਂ ਤੋਂ ਕੱਢੇ 5900 ਕਰੋੜ ਰੁਪਏਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਦਸੰਬਰ 'ਚ ਘਰੇਲੂ ਸ਼ੇਅਰ ਬਾਜ਼ਾਰਾਂ ਤੋਂ 5900 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਖਜ਼ਾਨਾ ਘਾਟਾ ਵਧਣ ਅਤੇ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਬਾਜ਼ਾਰ ਹਿੱਸੇਦਾਰ ਮਜ਼ਬੂਤ ਆਰਥਿਕ ਮੋਰਚੇ ਨੂੰ ਲੈ ਕੇ ਚਿੰਤਾ 'ਚ ਹਨ। ਦਸੰਬਰ 'ਚ ਨਿਕਾਸੀ ਦੇ ਬਾਵਜੂਦ 2017 'ਚ ਐੱਫ. ਪੀ. ਆਈ. ਦਾ ਸ਼ੇਅਰ ਬਾਜ਼ਾਰਾਂ 'ਚ ਸ਼ੁੱਧ ਨਿਵੇਸ਼ 51,000 ਕਰੋੜ ਰੁਪਏ ਤੋਂ ਜ਼ਿਆਦਾ ਰਿਹਾ ਹੈ। ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਤਰਲਤਾ ਘਟਣ ਅਤੇ ਵਿਕਸਿਤ ਅਰਥਵਿਵਸਥਾਵਾਂ 'ਚ ਦਰਾਂ ਦੇ ਵਾਧੇ ਨਾਲ 2018 'ਚ ਐੱਫ. ਪੀ. ਆਈ. ਸੰਭਵ ਹੈ ਕਿ ਇਸ ਪ੍ਰਦਰਸ਼ਨ ਨੂੰ ਦੁਹਰਾ ਨਹੀਂ ਸਕਣਗੇ।
ਲਾਭਪਾਤਰੀ ਨੂੰ ਨਹੀਂ ਦਿੱਤਾ ਕਲੇਮ ਲਾਭ, ਹੁਣ ਬੀਮਾ ਕੰਪਨੀ ਦੇਵੇਗੀ ਜੁਰਮਾਨਾ
NEXT STORY