ਗੈਜੇਟ ਡੈਸਕ– ਅਮਰੀਕੀ ਕੰਪਨੀ ਗੂਗਲ ’ਤੇ ਕਰੀਬ 936 ਕਰੋੜ ਰੁਪਏ (113.04 ਮਿਲੀਅਨ ਡਾਲਰ) ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਕੰਪਨੀ ’ਤੇ ਇਸ ਹਫ਼ਤੇ ਦੀ ਦੂਜੀ ਸਭ ਤੋਂ ਵੱਡੀ ਕਾਰਵਾਈ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਹੀ ਗੂਗਲ ’ਤੇ ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀ.ਸੀ.ਆਈ.) ਨੇ ਕਰੀਬ 1,338 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਗੂਗਲ ’ਤੇ ਐਂਡਰਾਇਡ ਮੋਬਾਇਲ ਉਪਕਰਣ ਖੇਤਰ ’ਚ ਆਪਣੀ ਮਜਬੂਤ ਸਥਿਤੀ ਦੀ ਦੁਰਵਰਤੋਂ ਕਰਕੇ ਪ੍ਰਤੀਯੋਗਤਾ ’ਚ ਰੁਕਾਵਟ ਪਾਉਣ ਦਾ ਦੋਸ਼ ਹੈ।
ਦੱਸ ਦੇਈਏ ਕਿ ਸੀ.ਸੀ.ਆਈ. ਨੇ ਹਾਲ ਹੀ ’ਚ ਆਪਣੇ ਆਦੇਸ਼ ’ਚ ਗੂਗਲ ਨੂੰ ਅਨੁਚਿਤ ਕਾਰੋਬਾਰੀ ਗਤੀਵਿਧੀਆਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ। ਨਾਲ ਹੀ ਕੰਮਕਾਜ ਦੇ ਤਰੀਕਿਆਂ ’ਚ ਬਦਲਾਅ ਕਰਨ ਲਈ ਵੀ ਕਿਹਾ ਸੀ। ਜਿਸ ਤੋਂ ਬਾਅਦ ਗੂਗਲ ਨੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਇਹ ਭਾਰਤੀ ਗਾਹਕਾਂ ਲਈ ਵੱਡਾ ਝਟਕਾ ਹੈ। ਅਸੀਂ ਪ੍ਰਤੀਯੋਗਤਾ ਵਿਰੋਧੀ ਪ੍ਰਥਾਵਾਂ ਲਈ 1,338 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਵਾਲੇ ਭਾਰਤੀ ਪ੍ਰਤੀਯੋਗਤਾ ਕਮਿਸ਼ਨ ਦੇ ਆਦੇਸ਼ ਦੀ ਸਮੀਖਿਆ ਕਰਾਂਗੇ।
ਦਰਅਸਲ, ਦੇਸ਼ ’ਚ ਐਂਡਰਾਇਡ ਆਧਾਰਿਤ ਸਮਾਰਟਫੋਨ ਉਪਭੋਗਤਾਵਾਂ ਨੇ ਮਜਬੂਤ ਸਥਿਤੀ ਦੀ ਦੁਰਵਰਤੋਂ ਕਰਨ ਨੂੰ ਲੈ ਕੇ ਗੂਗਲ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਸੀ.ਸੀ.ਆਈ. ਨੇ ਅਪ੍ਰੈਲ, 2019 ’ਚ ਗੂਗਲ ਦੇ ਖਿਲਾਫ ਜਾਂਚ ਦੇ ਆਦੇਸ਼ ਜਾਰੀ ਕੀਤੇ ਸਨ।
ਦੀਵਾਲੀ 'ਤੇ ਇਨ੍ਹਾਂ ਉਦਯੋਗਪਤੀਆਂ ਦੀ ਚਾਂਦੀ, ਜਾਣੋ ਏਲਨ ਮਸਕ ਦੀ ਵੀ ਕਮਾਈ ਬਾਰੇ
NEXT STORY