ਨਵੀਂ ਦਿੱਲੀ - ਦੇਸ਼ 'ਚ ਲਗਾਤਾਰ ਵੱਧ ਰਹੀ ਮਹਿੰਗਾਈ 'ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸ ਕੋਸ਼ਿਸ਼ ਦੇ ਤਹਿਤ ਐਗਰੀਕਲਚਰਲ ਕਮੋਡਿਟੀ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਸਰਕਾਰ ਨੇ ਕੁਝ ਜ਼ਰੂਰੀ ਫ਼ੈਸਲੇ ਲਏ ਹਨ। ਹੁਣ ਇਸ ਲੜੀ ਤਹਿਤ ਵਿੱਤ ਮੰਤਰਾਲੇ ਨੇ ਇਕ ਹੁਕਮ ਜਾਰੀ ਕਰਕੇ ਸੋਇਆ ਮੀਲ ਦੀ ਸਟਾਕ ਲਿਮਟ 'ਤੇ 6 ਮਹੀਨਿਆਂ ਲਈ ਰੋਕ ਲਗਾ ਦਿੱਤੀ ਹੈ। ਸੋਇਆ ਮੀਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ 30 ਜੂਨ 2022 ਤੱਕ ਸਟਾਕ ਲਿਮਟ ਲਾਗੂ ਰਹੇਗੀ। ਸੋਇਆ ਮੀਲ ਹੁਣ ESSENTIAL COMMODITIES ਵਿਚ ਸ਼ਾਮਲ ਹੋਵੇਗਾ। ਹੁਣ ਸੋਇਆ ਮੀਲ ਦੇ ਪ੍ਰੋਸੈਸਰ ਆਪਣੇ ਉਤਪਾਦਨ ਦਾ 120 ਦਿਨ ਤੋਂ ਜ਼ਿਆਦਾ ਦਾ ਸਟਾਕ ਨਹੀਂ ਰੱਖ ਸਕਣਗੇ। ਪੋਲਟਰੀ ਫੀਡ ਬਣਾਉਣ ਵਾਲੀਆਂ ਕੰਪਨੀਆਂ ਲਈ ਇਹ ਰਾਹਤ ਦੀ ਖ਼ਬਰ ਹੈ ਕਿਉਂਕਿ ਹੁਣ ਉਨ੍ਹਾਂ ਨੂੰ ਕੱਚਾ ਮਾਲ ਸਸਤਾ ਮਿਲ ਸਕੇਗਾ। ਸਰਕਾਰ ਦੇ ਇਸ ਫ਼ੈਸਲੇ ਨਾਲ ਗੋਦਰੇਜ਼, ਰੁਚੀ ਸੋਇਆ ਆਦਿ ਕੰਪਨੀਆਂ ਨੂੰ ਲਾਭ ਹੋਵੇਗਾ।
ਇਹ ਵੀ ਪੜ੍ਹੋ : ਨਵੇਂ ਸਾਲ 'ਚ GST ਕਾਨੂੰਨ 'ਚ ਹੋਣਗੇ ਜ਼ਰੂਰੀ ਬਦਲਾਅ, ਵਪਾਰੀਆਂ ਤੋਂ ਸਿੱਧੀ ਵਸੂਲੀ ਦੀ ਹੋ ਸਕਦੀ ਹੈ
ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਨੇ ਇਕ ਹੁਕਮ ਜਾਰੀ ਕਰਕੇ ਕਮੋਡਿਟੀ ਐਕਸਚੇਂਜ (Commodities Exchange) 'ਤੇ ਕਣਕ, ਛੋਲੇ, ਚੌਲ, ਸਰੋਂ, ਸੋਇਆਬੀਨ, ਪਾਮ ਆਇਲ (Palm Oil) ਅਤੇ ਮੂੰਗ ਦੇ ਵਾਅਦਾ ਕਾਰੋਬਾਰ (Forward Trading) 'ਤੇ ਇਕ ਸਾਲ ਲਈ ਰੋਕ ਲਾ ਦਿੱਤੀ ਸੀ। ਇਸ ਦੇ ਨਾਲ ਹੀ ਬਜ਼ਾਰ ਰੈਗੂਲੇਟਰ ਸੇਬੀ ਨੇ ਸਟਾਕ ਐਕਸਚੇਂਜਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਅਗਲੇ ਹੁਕਮਾਂ ਤੱਕ ਕਣਕ, ਕੱਚੇ ਪਾਮ ਤੇਲ, ਮੂੰਗ ਅਤੇ ਕੁਝ ਹੋਰ ਵਸਤੂਆਂ ਵਿੱਚ ਨਵੇਂ ਡੈਰੀਵੇਟਿਵ ਕੰਟਰੈਕਟ ਸ਼ੁਰੂ ਨਾ ਕੀਤੇ ਜਾਣ। ਇਹ ਹਦਾਇਤਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ। ਰੈਗੂਲੇਟਰ ਦੁਆਰਾ ਝੋਨੇ (ਗੈਰ-ਬਾਸਮਤੀ), ਕਣਕ, ਸੋਇਆਬੀਨ ਅਤੇ ਇਸ ਦੇ ਡੈਰੀਵੇਟਿਵਜ਼ (ਇਸ ਦੇ ਮਿਸ਼ਰਣ), ਕੱਚੇ ਪਾਮ ਤੇਲ ਅਤੇ ਮੂੰਗ ਲਈ ਨਵੇਂ ਠੇਕਿਆਂ ਦੀ ਸ਼ੁਰੂਆਤ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮਸਾਲਾ ਉਤਪਾਦਨ 'ਚ ਭਾਰਤ ਦੀ ਵੱਡੀ ਛਾਲ, 7 ਸਾਲਾਂ 'ਚ 107 ਲੱਖ ਟਨ ਦੇ ਰਿਕਾਰਡ ਪੱਧਰ 'ਤੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨਵੇਂ ਸਾਲ 'ਚ ਹੀਰੋ ਮੋਟਰਕਾਰਪ ਅਤੇ ਵਾਕਸਵੈਗਨ ਦੇ ਵਾਹਨ ਖਰੀਦਣਾ ਹੋਵੇਗਾ ਮਹਿੰਗਾ
NEXT STORY