ਨਵੀਂ ਦਿੱਲੀ- ਸਰਕਾਰ ਨੇ ਇਕ ਪਾਸੇ ਦੇਸ਼ ਦੀਆਂ ਪੈਟਰੋਲੀਅਮ ਕੰਪਨੀਆਂ ਨੂੰ ਰਾਹਤ ਦਿੱਤੀ ਹੈ ਤਾਂ ਦੂਜੇ ਪਾਸੇ ਝਟਕਾ ਵੀ ਦਿੱਤਾ ਹੈ। ਸਰਕਾਰ ਨੇ ਅੱਜ ਤੋਂ ਕਰੂਡ, ਡੀਜ਼ਲ ਅਤੇ ਐਵੀਏਸ਼ਨ ਫਿਊਲ ਦੇ ਵਿੰਡਫਾਲ ਟੈਕਸ 'ਚ ਬਦਲਾਅ ਕੀਤਾ ਹੈ। ਇਕ ਪਾਸੇ ਸਰਕਾਰ ਨੇ ਕਰੂਡ ਆਇਲ ਦੇ ਵਿੰਡਫਾਲ ਟੈਕਸ 'ਚ ਵਾਧਾ ਕੀਤਾ ਹੈ, ਇਸ ਦੇ ਨਾਲ ਹੀ ਡੀਜ਼ਲ ਅਤੇ ਏਅਰ ਟਰਬਾਈਨ ਫਿਊਲ (ਏ.ਟੀ.ਐੱਫ) ਦੇ ਐਕਸਪੋਕਟ 'ਤੇ ਹੋਰ ਡਿਊਟੀ 'ਚ ਕਟੌਤੀ ਕੀਤੀ ਹੈ।
ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਬਿਜ਼ਨੈੱਸ ਕਲਾਸ 'ਚ ਪਰੋਸੇ ਗਏ ਖਾਣੇ 'ਚ ਦਿਖਿਆ ਜਿਉਂਦਾ ਰੇਂਗਦਾ ਹੋਇਆ ਕੀੜਾ, ਵੀਡੀਓ ਵਾਇਰਲ
ਵਿੰਡਫਾਲ ਟੈਕਸ 'ਚ ਕਿੰਨਾ ਹੋਇਆ ਬਦਲਾਅ ?
ਕਰੂਡ ਆਇਲ ਦੇ ਵਿੰਡਫਾਲ ਟੈਕਸ 'ਚ ਮਾਮੂਲੀ ਵਾਧਾ ਕੀਤਾ ਗਿਆ ਹੈ ਅਤੇ ਇਹ 4,359 ਰੁਪਏ ਪ੍ਰਤੀ ਟਨ ਤੋਂ ਵਧ ਕੇ 4,400 ਰੁਪਏ ਪ੍ਰਤੀ ਟਨ ਹੋ ਗਿਆ ਹੈ। ਇਸ ਦੇ ਨਾਲ ਹੀ ਡੀਜ਼ਲ ਦੇ ਐਕਸਪੋਰਟ ਡਿਊਟੀ ਨੂੰ 2.5 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 0.5 ਰੁਪਏ ਲੀਟਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਏਅਰ ਟਰਬਾਈਨ ਫਿਊਲ (ਏ.ਟੀ.ਐੱਫ.) ਦੇ ਨਿਰਯਾਤ 'ਤੇ ਲਗਾਉਣ ਵਾਲਾ ਟੈਕਸ ਨੂੰ ਖਤਮ ਕਰ ਦਿੱਤਾ ਗਿਆ ਹੈ। ਇਹ ਸਾਰੇ ਟੈਕਸ ਅੱਜ ਭਾਵ 4 ਮਾਰਚ 2023 ਤੋਂ ਲਾਗੂ ਹੋ ਚੁੱਕੇ ਹਨ।
ਇਹ ਵੀ ਪੜ੍ਹੋ-ਫਿਸਲਣ ਤੋਂ ਬਾਅਦ ਅਰਬਪਤੀਆਂ ਦੀ ਸੂਚੀ 'ਚ ਅਡਾਨੀ ਦੀ ਲੰਬੀ ਛਲਾਂਗ, ਹੁਣ ਪਹੁੰਚੇ ਇਸ ਨੰਬਰ 'ਤੇ
ਕੀ ਹੁੰਦਾ ਹੈ ਵਿੰਡਫਾਲ ਟੈਕਸ?
ਦੱਸ ਦੇਈਏ ਕਿ ਵਿੰਡਫਾਲ ਟੈਕਸ ਖ਼ਾਸ ਤੌਰ 'ਤੇ ਅਜਿਹੀਆਂ ਕੰਪਨੀਆਂ 'ਤੇ ਲਗਾਇਆ ਜਾਂਦਾ ਹੈ ਜੋ ਖ਼ਾਸ ਤੌਰ ਦੀ ਸਥਿਤੀ ਦੇ ਕਾਰਨ ਮੋਟਾ ਮੁਨਾਫਾ ਕਮਾਉਂਦੀਆਂ ਹਨ। ਸਰਕਾਰ ਨੇ ਇਹ ਟੈਕਸ ਪਹਿਲੀ ਵਾਰ ਕੇਂਦਰ ਸਰਕਾਰ ਨੇ 1 ਜੁਲਾਈ 2022 ਤੋਂ ਪੈਟਰੋਲੀਅਮ ਪ੍ਰੋਡੈਕਟਸ 'ਤੇ ਵਿੰਡਫਾਲ ਟੈਕਸ ਲਗਾਉਣ ਦਾ ਫ਼ੈਸਲਾ ਕੀਤਾ ਸੀ। ਉਸ ਸਮੇਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਇਸ ਟੈਕਸ ਨੂੰ ਪੈਟਰੋਲ ਦੇ ਨਾਲ-ਨਾਲ ਡੀਜ਼ਲ ਏ.ਟੀ.ਐੱਫ. 'ਤੇ ਵੀ ਲਗਾਇਆ ਜਾਵੇਗਾ। ਉਸ ਸਮੇਂ ਪੈਟਰੋਲ ਅਤੇ ਏ.ਟੀ.ਐੱਫ. 'ਤੇ 6 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 13 ਰੁਪਏ ਲੀਟਰ ਦਾ ਨਿਰਯਾਤ ਟੈਕਸ ਲਗਾਇਆ ਗਿਆ ਸੀ। ਇਸ ਦੇ ਨਾਲ ਹੀ ਕੱਚੇ ਤੇਲ ਦੇ ਘਰੇਲੂ ਉਤਪਾਦਨ 'ਤੇ 23,250 ਰੁਪਏ ਪ੍ਰਤੀ ਟਨ ਵਿੰਡਫਾਲ ਪ੍ਰਾਫਿਟ ਟੈਕਸ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ-ਕੇਂਦਰ ਕਰਮਚਾਰੀਆਂ ਲਈ ਚੰਗੀ ਖ਼ਬਰ, ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਆਇਆ ਵੱਡਾ ਅਪਡੇਟ
ਸਰਕਾਰ ਦੀ ਹੋਈ 25,000 ਕਰੋੜ ਰੁਪਏ ਦੀ ਕਮਾਈ
ਸੋਮਵਾਰ ਨੂੰ ਸੰਸਦ 'ਚ ਇਸ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਸਰਕਾਰ ਨੇ ਇਹ ਦੱਸਿਆ ਕਿ ਸਪੈਸ਼ਲ ਐਕਸਾਈਜ਼ ਡਿਊਟੀ (ਐੱਸ.ਏ.ਈ.ਡੀ.) ਲਗਾਉਣ ਦੇ ਬਾਅਦ ਇਸ ਵਿੱਤੀ ਸਾਲ 'ਚ ਕੁੱਲ 25,000 ਕਰੋੜ ਰੁਪਏ ਦੀ ਕਮਾਈ ਸਰਕਾਰ ਦੀ ਹੋਈ ਹੈ। ਇਹ ਕੱਚੇ ਤੇਲ, ਪੈਟਰੋਲ, ਡੀਜ਼ਲ ਅਤੇ ਏਅਰ ਟਰਬਾਈਨ ਫਿਊਲ ਦੇ ਨਿਰਯਾਤ 'ਤੇ ਲੱਗਣ ਵਾਲੇ ਵਿੰਡਫਾਲ ਟੈਕਸ ਦੇ ਰਾਹੀਂ ਹੋਈ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਹੋਲੀ ਦੇ ਤਿਉਹਾਰ 'ਤੇ ਸਸਤਾ ਸੋਨਾ ਖਰੀਦਣ ਦਾ ਮੌਕਾ, ਸਰਕਾਰ ਦੇਵੇਗੀ ਛੋਟ
NEXT STORY