ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਸੜਕ ਯੋਜਨਾਵਾਂ ਲਈ ਧਨ ਜੁਟਾਉਣ ਨੂੰ ਲੈ ਕੇ ਇਸ ਮਹੀਨੇ ਪੂੰਜੀ ਬਾਜ਼ਾਰ ਦਾ ਰੁਖ ਕਰੇਗੀ। ਉਨ੍ਹਾਂ ਨੇ ਇੱਥੇ ਇਕ ਪ੍ਰੋਗਰਾਮ ’ਚ ਕਿਹਾ ਕਿ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨ. ਐੱਚ. ਏ. ਆਈ.) ਦਾ ਟੋਲ ਮਾਲੀਆ ਅਗਲੇ 3 ਸਾਲਾਂ ’ਚ ਸਾਲਾਨਾ 40,000 ਕਰੋੜ ਰੁਪਏ ਤੋਂ ਵਧ ਕੇ 1.40 ਲੱਖ ਕਰੋੜ ਰੁਪਏ ’ਤੇ ਪਹੁੰਚ ਜਾਏਗਾ।
ਉਨ੍ਹਾਂ ਨੇ ਕਿਹਾ ਕਿ ਇਸ ਮਹੀਨੇ ਸੜਕ ਯੋਜਨਾਵਾਂ ਲਈ ਮੈਂ ਧਨ ਜੁਟਾਉਣ ਨੂੰ ਲੈ ਕੇ ਪੂੰਜੀ ਬਾਜ਼ਾਰ ਦਾ ਰੁਖ ਕਰਾਂਗਾ। ਟੋਲ ਤੋਂ ਸਾਡੀ ਆਮਦਨ ਬਹੁਤ ਚੰਗੀ ਹੈ ਅਤੇ ਐੱਨ. ਐੱਚ. ਏ. ਆਈ. ਦੀ ਰੇਟਿੰਗ ਏ. ਏ. ਏ. ਹੈ। ਮੈਨੂੰ 100 ਫੀਸਦੀ ਭਰੋਸਾ ਹੈ ਕਿ ਸਾਨੂੰ ਪੂੰਜੀ ਬਾਜ਼ਾਰ ਤੋਂ ਚੰਗੀ ਪ੍ਰਤੀਕਿਰਿਆ ਮਿਲੇਗੀ। ਗਡਕਰੀ ਨੇ ਕਿਹਾ ਕਿ ਬੀਮਾ ਅਤੇ ਪੈਨਸ਼ਨ ਫੰਡ ਨੇ ਭਾਰਤ ਦੀਆਂ ਸੜਕ ਯੋਜਨਾਵਾਂ ’ਚ ਨਿਵੇਸ਼ ਕਰਨ ’ਚ ਰੁਚੀ ਦਿਖਾਈ ਹੈ ਕਿਉਂਕਿ ਇਹ ਯੋਜਨਾਵਾਂ ਆਰਥਿਕ ਤੌਰ ’ਤੇ ਸਮਰੱਥ ਹਨ। ਉਨਵਾਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਬੁਨਿਆਦੀ ਢਾਂਚਾ ਨਿਵੇਸ਼ ਟਰੱਸਟ (ਇਨਵਿਟਸ) ਰਾਹੀਂ ਪੈਸਾ ਜੁਟਾਇਆ ਜਾਵੇਗਾ ਅਤੇ ਪ੍ਰਚੂਨ ਨਿਵੇਸ਼ਕਾਂ ਲਈ 10 ਲੱਖ ਰੁਪਏ ਦੀ ਨਿਵੇਸ਼ ਲਿਮਿਟ ਹੋਵੇਗੀ।
ਡਾਲਰ ਦੇ ਮੁਕਾਬਲੇ 37 ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚਿਆ Pound,ਯੂਰਪੀ ਸਟਾਕ ਵੀ ਡਿੱਗੇ
NEXT STORY