ਨਵੀਂ ਦਿੱਲੀ– ਕੇਂਦਰ ਸਰਕਾਰ ਲਈ ਲਗਾਤਾਰ ਵਧ ਰਹੀ ਮਹਿੰਗਾਈ ’ਚ ਰਾਹਤ ਦੀ ਖਬਰ ਹੈ। ਫਰਵਰੀ 2022 ਵਿਚ ਜੀ. ਐੱਸ. ਟੀ. ਕੁਲੈਕਸ਼ਨ ਵਧ ਕੇ 1,33,026 ਕਰੋੜ ਰੁਪਏ ਪਹੁੰਚ ਗਿਆ। ਜੀ. ਐੱਸ. ਟੀ. ਵਸੂਲੀ ਦਾ ਇਹ ਅੰਕੜਾ ਫਰਵਰੀ 2021 ਦੇ ਮੁਕਾਬਲੇ 18 ਫੀਸਦੀ ਜ਼ਿਆਦਾ ਹੈ, ਉਥੇ ਹੀ, ਫਰਵਰੀ 2020 ਦੇ ਮੁਕਾਬਲੇ 26 ਫੀਸਦੀ ਕੁਲੈਕਸ਼ਨ ਵਧਿਆ ਹੈ। ਇਹ ਲਗਾਤਾਰ 5ਵਾਂ ਮਹੀਨਾ ਹੈ, ਜਦੋਂ ਜੀ. ਐੱਸ. ਟੀ. ਕੁਲੈਕਸ਼ਨ 1.30 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੈ।
ਫਰਵਰੀ ਵਿਚ ਸੀ. ਜੀ. ਐੱਸ. ਟੀ. ਕੁਲੈਕਸ਼ਨ 24435 ਕਰੋੜ, ਐੱਸ. ਜੀ. ਐੱਸ. ਟੀ. 30779 ਕਰੋੜ, ਆਈ. ਜੀ. ਐੱਸ. ਟੀ. 67471 ਕਰੋੜ ਅਤੇ ਸੈੱਸ 10340 ਕਰੋੜ ਰੁਪਏ ਰਿਹਾ ਹੈ। ਕੇਂਦਰ ਸਰਕਾਰ ਦਾ ਰੈਵੇਨਿਊ ਫਰਵਰੀ ਮਹੀਨੇ ਵਿਚ ਰੈਗੂਲਰ ਸੈਟਲਮੈਂਟ ਤੋਂ ਬਾਅਦ 50782 ਕਰੋੜ ਰੁਪਏ ਰਿਹਾ ਹੈ। ਇਸ ਦੌਰਾਨ ਰਾਜਾਂ ਦਾ ਟੋਟਲ ਰੈਵੇਨਿਊ 52688 ਕਰੋੜ ਰੁਪਏ ਰਿਹਾ ਹੈ।
ਤੀਜੀ ਵਾਰ ਸਭ ਤੋਂ ਜ਼ਿਆਦਾ ਕੁਲੈਕਸ਼ਨ
ਵਿੱਤ ਮੰਤਰਾਲਾ ਦੇ ਅੰਕੜਿਆਂ ਮੁਤਾਬਿਕ ਜੀ. ਐੱਸ. ਟੀ. ਦੇ ਇਤਿਹਾਸ ’ਚ ਇਹ ਤੀਜਾ ਸਭ ਤੋਂ ਜ਼ਿਆਦਾ ਕੁਲੈਕਸ਼ਨ ਹੈ। ਇਸ ਤੋਂ ਪਹਿਲਾਂ ਇਸ ਸਾਲ ਜਨਵਰੀ ਵਿਚ ਸਰਕਾਰ ਨੂੰ ਜੀ. ਐੱਸ. ਟੀ. ਤੋਂ 140986 ਕਰੋੜ ਰੁਪਏ ਦੀ ਕਮਾਈ ਹੋਈ ਸੀ, ਜੋ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਵਸੂਲੀ ਹੈ। ਇਸ ਤੋਂ ਪਹਿਲਾਂ ਅਪ੍ਰੈਲ, 2021 ਵਿਚ ਜੀ. ਐੱਸ. ਟੀ. ਕੁਲੈਕਸ਼ਨ 139708 ਕਰੋੜ ਰੁਪਏ ਰਿਹਾ ਸੀ, ਜੋ ਦੂਜੀ ਸਭ ਤੋਂ ਵੱਡੀ ਵਸੂਲੀ ਹੈ। ਇਸ ਤੋਂ ਬਾਅਦ ਫਰਵਰੀ 2022 ਵਿਚ ਸਰਕਾਰ ਨੂੰ ਤੀਜੀ ਵਾਰ ਸਭ ਤੋਂ ਜ਼ਿਆਦਾ 133026 ਕਰੋੜ ਰੁਪਏ ਦੀ ਕਮਾਈ ਹੋਈ ਹੈ।
ਮਹਾਮਾਰੀ ਦੀਆਂ ਪਾਬੰਦੀਆਂ ਦੇ ਬਾਵਜੂਦ ਵਧਿਆ ਕੁਲੈਕਸ਼ਨ
ਜੀ. ਐੱਸ. ਟੀ. ਕੁਲੈਕਸ਼ਨ ਵਿਚ ਇਹ ਵਾਧਾ ਅਜਿਹੇ ਸਮੇਂ ਵਿਚ ਆਈ ਹੈ, ਜਦੋਂ ਜਨਵਰੀ ਵਿਚ ਕੁਝ ਰਾਜਾਂ ਵਿਚ ਕੋਰੋਨਾ ਦੀ ਵਜ੍ਹਾ ਨਾਲ ਰੋਕ ਵੀ ਲੱਗੀ ਸੀ। ਇਸ ਤੋਂ ਇਹ ਵੀ ਸੰਕੇਤ ਮਿਲ ਰਿਹਾ ਹੈ ਕਿ ‘ਕੋਵਿਡ-19’ ਦੀ ਤੀਜੀ ਲਹਿਰ ਦਾ ਬਹੁਤ ਜ਼ਿਆਦਾ ਅਸਰ ਨਹੀਂ ਵਿਖਿਆ ਹੈ ਅਤੇ ਚੌਥੀ ਤਿਮਾਹੀ ਵੀ ਠੀਕ-ਠਾਕ ਰਹਿਣ ਵਾਲੀ ਹੈ। ਹਾਲਾਂਕਿ ਸੋਮਵਾਰ ਨੂੰ ਆਏ ਅਰਥਵਿਵਸਥਾ ਦੇ ਅੰਕੜਿਆਂ ਉੱਤੇ ਜ਼ਰੂਰ ਅਸਰ ਵਿਖਿਆ ਸੀ। ਜੀ. ਡੀ. ਪੀ. ਦੀ ਗ੍ਰੋਥ ਤੀਜੀ ਤਿਮਾਹੀ ਵਿਚ 5.4 ਫੀਸਦੀ ਰਹੀ, ਜੋ ਦੂਜੀ ਤਿਮਾਹੀ ਦੀ ਤੁਲਣਾ ਵਿਚ 3 ਫੀਸਦੀ ਘੱਟ ਸੀ।
ਯੂਕ੍ਰੇਨ ਸੰਕਟ ਦੌਰਾਨ ਸਨਫਲਾਵਰ ਆਇਲ ਦੀ ਸਪਲਾਈ ਰੁਕੀ, ਪਾਮ ਤੇਲ ਬਣਿਆ ਸਭ ਤੋਂ ਮਹਿੰਗਾ ਵੈਜੀਟੇਬਲ ਆਇਲ
NEXT STORY