ਨੈਸ਼ਨਲ ਡੈਸਕ — ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਜਨਵਰੀ 'ਚ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੀ ਕੁਲੈਕਸ਼ਨ ਸਾਲਾਨਾ ਆਧਾਰ 'ਤੇ 10.4 ਫੀਸਦੀ ਵਧ ਕੇ 1.72 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ ਹੈ। ਇਹ ਇੱਕ ਮਹੀਨੇ ਵਿੱਚ ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਸੰਗ੍ਰਹਿ ਹੈ। ਚਾਲੂ ਵਿੱਤੀ ਸਾਲ ਵਿੱਚ ਤਿੰਨ ਮਹੀਨੇ ਅਜਿਹੇ ਸਨ ਜਦੋਂ ਕੁਲੈਕਸ਼ਨ 1.70 ਲੱਖ ਕਰੋੜ ਰੁਪਏ ਜਾਂ ਇਸ ਤੋਂ ਵੱਧ ਸੀ।
ਇਹ ਵੀ ਪੜ੍ਹੋ - ਅੰਤਰਿਮ ਬਜਟ 'ਚ 'C2+50 ਫੀਸਦੀ' ਫਾਰਮੂਲੇ 'ਤੇ ਫਸਲੀ MSP ਦਾ ਕੀਤਾ ਜਾਵੇ ਐਲਾਨ: ਕਿਸਾਨ ਸੰਗਠਨ
ਵਿੱਤ ਮੰਤਰਾਲੇ ਨੇ ਕਿਹਾ, “ਜਨਵਰੀ 2024 (31-01-2024 ਦੀ ਸ਼ਾਮ 5 ਵਜੇ ਤੱਕ) ਵਿੱਚ ਕੁਲ ਜੀਐੱਸਟੀ ਮਾਲੀਆ 1,72,129 ਕਰੋੜ ਰੁਪਏ ਹੈ, ਜੋ ਜਨਵਰੀ 2023 ਵਿੱਚ ਇਕੱਤਰ ਕੀਤੇ 1,55,922 ਕਰੋੜ ਰੁਪਏ ਦੇ ਮਾਲੀਏ ਤੋਂ 10.4 ਪ੍ਰਤੀਸ਼ਤ ਵੱਧ ਹੈ।
ਮੌਜੂਦਾ ਵਿੱਤੀ ਸਾਲ ਵਿੱਚ ਅਪ੍ਰੈਲ 2023 ਤੋਂ ਜਨਵਰੀ 2024 ਤੱਕ ਕੁੱਲ ਜੀਐਸਟੀ ਕੁਲੈਕਸ਼ਨ ਸਾਲਾਨਾ ਆਧਾਰ 'ਤੇ 11.6 ਫੀਸਦੀ ਵਧੀ ਹੈ। ਇਨ੍ਹਾਂ 10 ਮਹੀਨਿਆਂ 'ਚ ਇਹ ਅੰਕੜਾ ਇਕ ਸਾਲ ਪਹਿਲਾਂ 14.96 ਲੱਖ ਕਰੋੜ ਰੁਪਏ ਤੋਂ ਵਧ ਕੇ 16.69 ਲੱਖ ਕਰੋੜ ਰੁਪਏ ਹੋ ਗਿਆ। ਅਪ੍ਰੈਲ 2023 ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਮਹੀਨਾਵਾਰ ਜੀਐੱਸਟੀ ਕੁਲੈਕਸ਼ਨ 1.87 ਲੱਖ ਕਰੋੜ ਰੁਪਏ ਦਰਜ ਕੀਤਾ ਗਿਆ ਸੀ।
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੈਵੇਲਸ ਨੇ ਦੇਸ਼ ਦਾ ਪਹਿਲਾ ਮੇਡ ਇਨ ਇੰਡੀਆ ਹੀਟ ਪੰਪ ਵਾਟਰ ਹੀਟਰ ਕੀਤਾ ਲਾਂਚ
NEXT STORY