ਨਵੀਂ ਦਿੱਲੀ— ਦੇਸ਼ ਵਿਚ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਲਾਗੂ ਕੀਤੇ ਜਾਣ ਨਾਲ ਵਾਹਨਾਂ ਉੱਤੇ ਕਰ ਵਿਚ ਆਈ ਕਮੀ ਦੇ ਮੱਦੇਨਜ਼ਰ ਆਟੋਮੋਬਾਇਲ ਕੰਪਨੀਆਂ ਵੱਲੋਂ ਵਾਹਨਾਂ ਦੀਆਂ ਕੀਮਤਾਂ ਦੀ ਸਮੀਖਿਆ ਦੀ ਲੜੀ ਜਾਰੀ ਹੈ ਅਤੇ ਇਸ ਦੇ ਤਹਿਤ ਇਸੁਜ਼ੂ ਮੋਟਰਸ ਇੰਡੀਆ, ਸਕੋਡਾ ਇੰਡੀਆ, ਨਿਸਾਨ ਇੰਡੀਆ ਤੇ ਕੇ. ਟੀ. ਐੱਮ. ਨੇ ਆਪਣੇ ਵਾਹਨਾਂ ਦੇ ਮੁੱਲ ਵਿਚ ਕਮੀ ਕਰਨ ਦਾ ਐਲਾਨ ਕੀਤਾ ਹੈ। ਇਸੁਜ਼ੂ ਮੋਟਰਸ ਨੇ ਕਿਹਾ ਕਿ ਉਸ ਦੇ ਸਪੋਰਟ ਯੂਟੀਲਿਟੀ ਵਾਹਨ ਐੱਮ. ਯੂ. ਐਕਸ. ਅਤੇ ਡੀ. ਮੈਕਸ ਵੀ. ਕਰਾਸ ਦੀਆਂ ਕੀਮਤਾਂ ਵਿਚ 6 ਤੋਂ 12 ਫੀਸਦੀ ਦੀ ਕਮੀ ਕੀਤੀ ਗਈ ਹੈ, ਜੋ 1 ਜੁਲਾਈ ਤੋਂ ਹੀ ਪ੍ਰਭਾਵੀ ਹਨ। ਪ੍ਰੀਮੀਅਮ ਵਰਗ ਦੀ ਕਾਰ ਬਣਾਉਣ ਵਾਲੀ ਕੰਪਨੀ ਸਕੋਡਾ ਇੰਡੀਆ ਨੇ ਵੀ ਆਪਣੀਆਂ ਕਾਰਾਂ ਓਕਟਾਵੀਆ ਅਤੇ ਸੁਪਰਬ ਦੀਆਂ ਕੀਮਤਾਂ ਵਿਚ 4.9 ਤੋਂ ਲੈ ਕੇ 7.4 ਫੀਸਦੀ ਤੱਕ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ।
ਉਸ ਨੇ ਕਿਹਾ ਕਿ ਇਸ ਕਟੌਤੀ ਤੋਂ ਬਾਅਦ ਸੁਪਰਬ ਦੀਆਂ ਕੀਮਤਾਂ 'ਚ 2.4 ਲੱਖ ਅਤੇ ਓਕਵਾਟੀਆ ਦੀਆਂ ਕੀਮਤਾਂ ਵਿਚ 1.75 ਲੱਖ ਰੁਪਏ ਤੱਕ ਦੀ ਕਮੀ ਆਈ ਹੈ। ਯਾਤਰੀ ਵਾਹਨ ਬਣਾਉਣ ਵਾਲੀ ਇਕ ਹੋਰ ਕੰਪਨੀ ਨਿਸਾਨ ਇੰਡੀਆ ਨੇ ਵੀ ਆਪਣੀਆਂ ਕਾਰਾਂ ਦੀ ਕੀਮਤ ਵਿਚ ਔਸਤਨ 3 ਫੀਸਦੀ ਦੀ ਕਮੀ ਕੀਤੀ ਹੈ, ਜੋ ਸ਼ਹਿਰ ਅਤੇ ਮਾਡਲ 'ਤੇ ਨਿਰਭਰ ਕਰਦਾ ਹੈ। ਸਪੋਰਟਸ ਮੋਟਰਸਾਈਕਲ ਬ੍ਰਾਂਡ ਕੇ. ਟੀ. ਐੱਮ. ਦੇ ਵਾਹਨਾਂ ਦੀਆਂ ਕੀਮਤਾਂ ਵਿਚ ਵੀ 8600 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। ਭਾਰਤ ਵਿਚ ਇਸ ਬ੍ਰਾਂਡ ਦੀ ਮਾਰਕੀਟਿੰਗ ਕਰਨ ਵਾਲੀ ਕੰਪਨੀ ਬਜਾਜ ਆਟੋ ਨੇ ਕਿਹਾ ਕਿ ਕੇ. ਟੀ. ਐੱਮ. ਦੀ 350 ਸੀ. ਸੀ. ਦੀਆਂ ਛੋਟੀਆਂ ਮੋਟਰਸਾਈਕਲਾਂ ਦੀਆਂ ਕੀਮਤਾਂ 'ਚ 8600 ਰੁਪਏ ਤੱਕ ਦੀ ਅਤੇ 350 ਸੀ. ਸੀ. ਤੋਂ ਜ਼ਿਆਦਾ ਦੀਆਂ ਮੋਟਰਸਾਈਕਲਾਂ 'ਤੇ 5900 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 250 ਡਿਯੂਕ, ਆਰ. ਸੀ. 200 ਅਤੇ 200 ਡਿਯੂਕ ਦੀਆਂ ਕੀਮਤਾਂ ਵਿਚ 8600 ਰੁਪਏ ਤੱਕ ਅਤੇ 390 ਡਿਯੂਕ ਅਤੇ ਆਰ. ਸੀ. 390 ਦੀਆਂ ਕੀਮਤਾਂ ਵਿਚ 5900 ਰੁਪਏ ਦੀ ਕਮੀ ਕੀਤੀ ਗਈ ਹੈ। 350 ਸੀ. ਸੀ. ਤੋਂ ਜ਼ਿਆਦਾ ਦੀਆਂ ਮੋਟਰਸਾਈਕਲਾਂ 'ਤੇ ਉਪਰ ਉਪ ਕਰ ਲਾਏ ਜਾਣ ਨਾਲ ਇਸ ਸ਼੍ਰੇਣੀ ਦੇ ਵਾਹਨਾਂ ਦੀਆਂ ਕੀਮਤਾਂ 'ਚ ਘੱਟ ਕਮੀ ਆਈ ਹੈ।
ਬ੍ਰਿਟੇਨ 'ਚ ਚੌਥਾ ਸਭ ਤੋਂ ਵੱਡਾ ਨਿਵੇਸ਼ਕ ਦੇਸ਼ ਭਾਰਤ
NEXT STORY