ਨਵੀਂ ਦਿੱਲੀ—ਜੀ.ਐੱਸ.ਟੀ. 'ਚ ਇਕ ਨਵਾਂ ਆਫਲਾਈਨ ਟੂਲ ਜੋੜਿਆ ਗਿਆ ਹੈ ਤਾਂ ਕਿ ਉਪਭੋਗਤਾਵਾਂ ਨੂੰ ਜੀ.ਐੱਸ.ਟੀ. ਆਈ.ਟੀ.ਸੀ.-04 ਫਾਰਮ ਦਾਖਲ ਕਰਨ 'ਚ ਆਸਾਨੀ ਹੋਵੇ। ਇੱਥੇ ਜਾਰੀ ਬਿਆਨ ਮੁਤਾਬਕ ਜੀ.ਐੱਸ.ਟੀ. ਨੈੱਟਵਰਕ (gstn) ਨੇ ਜਾਬ ਵਰਕ ਲਈ ਭੇਜੇ ਗਏ ਪੂੰਜੀਗਤ ਸਾਮਾਨ ਅਤੇ ਉਸ ਦੀ ਵਾਪਸ ਪ੍ਰਾਪਤੀ ਦਾ ਬਿਊਰਾ ਦੇਣ ਅਤੇ ਆਸਾਨ ਬਣਾਉਣ ਲਈ ਪਹਿਲ ਕੀਤੀ ਹੈ।
ਦੱਸਣਯੋਗ ਹੈ ਕਿ ਜਾਬ ਵਰਕ ਲਈ ਭੇਜੇ ਜਾਣ ਵਾਲੇ ਪੂੰਜੀਗਤ ਸਾਮਾਨ, ਇਨਪੁੱਟ ਅਤੇ ਉਸ ਦੀ ਵਾਪਸ ਪ੍ਰਾਪਤੀ ਦਾ ਬਿਊਰਾ ਤਿਮਾਹੀ ਆਧਾਰ 'ਤੇ ਫਾਰਮ ਜੀ.ਐੱਸ.ਟੀ. ਆਈ.ਟੀ.ਸੀ.-04 ਦੇ ਜ਼ਰੀਏ ਦੇਣਾ ਹੁੰਦਾ ਹੈ। ਜੀ.ਐੱਸ.ਟੀ.ਐੱਨ. ਦੇ ਸੀ.ਈ.ਓ. ਪ੍ਰਕਾਸ਼ ਕੁਮਾਰ ਦਾ ਕਹਿਣਾ ਹੈ ਕਿ ਜੁਲਾਈ ਸਤੰਬਰ 2017 ਤਿਮਾਹੀ ਲਈ ਜੀ.ਐੱਸ.ਟੀ. ਪੋਰਟਲ 'ਚ ਵਸਤੂ ਦੀ ਸਾਰੀ ਜਾਣਕਾਰੀ ਆਫਲਾਈਨ ਜੋੜੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਲਈ ਜੀ.ਐੱਸ.ਟੀ. ਰਿਟਰਨ ਦਾਖਲ ਕਰਨ ਦਾ ਆਖਿਰੀ ਦਿਨ ਸੀ, ਪਰ ਵਪਾਰੀਆਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਕਨਫੇਡਰੈਸ਼ਨ ਆਫ ਆਲ ਇੰਡੀਆ ਟ੍ਰੈਡਰਸ (ਕੈਟ) ਨੇ ਦਾਅਵਾ ਕੀਤਾ ਹੈ ਕਿ ਪੂਰੇ ਦਿਨ ਜ਼ਿਆਦਾਤਰ ਸਮੇਂ ਜੀ.ਐੱਸ.ਟੀ. ਪੋਰਟਲ 'ਚ ਰੂਕਾਵਟ ਆਉਂਦੀ ਰਹਿੰਦੀ ਹੈ।
1 ਜਨਵਰੀ ਤੋਂ ਫਰਟੀਲਾਈਜ਼ਰਸ 'ਤੇ ਮਿਲੇਗੀ ਡਾਇਰੈਕਟ ਸਬਸਿਡੀ
NEXT STORY