ਨਵੀਂ ਦਿੱਲੀ : ਛਾਂਟੀ ਦਾ ਸੇਕ ਹੁਣ ਸਵੀਡਨ ਦੀ ਮਸ਼ਹੂਰ ਫੈਸ਼ਨ ਕੰਪਨੀ H&M ਤੱਕ ਪਹੁੰਚ ਗਿਆ ਹੈ। ਕੰਪਨੀ ਨੇ ਦੁਨੀਆ ਭਰ ਵਿਚ ਆਪਣੇ 1,500 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਕੰਪਨੀ ਨੂੰ ਸਾਲਾਨਾ 2 ਅਰਬ ਸਵੀਡਿਸ਼ ਕਰਾਊਨ (ਲਗਭਗ 1,570 ਕਰੋੜ ਰੁਪਏ) ਦੀ ਬਚਤ ਹੋਵੇਗੀ। H&M ਕਈ ਦੇਸ਼ਾਂ ਵਿੱਚ ਮੌਜੂਦਗੀ ਦੇ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਫੈਸ਼ਨ ਰਿਟੇਲਰ ਹੈ।
ਇਹ ਵੀ ਪੜ੍ਹੋ : ਹਰਿਆਣਾ ’ਚ ਸਕਰੈਪ ਪਾਲਿਸੀ ਲਾਗੂ, ਨਵੇਂ ਵਾਹਨ ਦੀ ਖਰੀਦ ਤੇ ਰਜਿਸਟ੍ਰੇਸ਼ਨ ਟੈਕਸ ’ਚ ਮਿਲੇਗੀ ਛੋਟ
ਕੰਪਨੀ ਨੇ ਦੱਸਿਆ ਇਸ ਦਾ ਕਾਰਨ
H&M ਨੇ ਰੂਸ-ਯੂਕਰੇਨ ਯੁੱਧ ਦਰਮਿਆਨ ਲਾਗਤ ਵੱਧ ਜਾਣ ਕਾਰਨ ਲਾਗਤਾਂ ਵਿੱਚ ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਜੰਗ ਕਾਰਨ ਕਈ ਵੱਡੀਆਂ ਕੰਪਨੀਆਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ ਅਤੇ ਉਨ੍ਹਾਂ ਦੇ ਮੁਨਾਫੇ ਵਿੱਚ ਵੀ ਕਮੀ ਆਈ ਹੈ। ਮਹੀਨਿਆਂ ਤੋਂ ਚੱਲੀ ਆ ਰਹੀ ਇਸ ਜੰਗ ਦੇ ਖਤਮ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਇਹ ਸਿਰਫ਼ ਦੋ ਦੇਸ਼ਾਂ ਦੀ ਲੜਾਈ ਨਹੀਂ ਹੈ, ਇਸ ਨੇ ਰੂਸ ਅਤੇ ਯੂਕਰੇਨ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦੇ ਨਾਲ-ਨਾਲ ਦੂਜੇ ਦੇਸ਼ਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ। H&M ਦਾ ਮੰਨਣਾ ਹੈ ਕਿ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਕੇ ਇਸ ਨੂੰ ਸਾਲਾਨਾ 1,570 ਕਰੋੜ ਰੁਪਏ ਬਚਤ ਹੋਵੇਗੀ।
ਇਹ ਵੀ ਪੜ੍ਹੋ : ਕ੍ਰਿਪਟੋ ਐਕਸਚੇਂਜ ਕ੍ਰਾਕੇਨ ਨੇ 1,100 ਕਰਮਚਾਰੀਆਂ ਦੀ ਕੀਤੀ ਛਾਂਟੀ
ਦੁਨੀਆ ਭਰ ਵਿਚ ਕੰਪਨੀ ਦੇ ਕਰਮਚਾਰੀ
H&M ਦੇ ਇਸ ਸਮੇਂ ਦੁਨੀਆ ਭਰ ਵਿੱਚ ਲਗਭਗ 1,55,000 ਕਰਮਚਾਰੀ ਹਨ। ਮੀਡੀਆ ਰਿਪੋਰਟਾਂ ਵਿਚ ਕੰਪਨੀ ਦੀ ਸੀਈਓ ਹੇਲੇਨਾ ਹੇਲਮਰਸਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ H&M ਲਾਗਤਾਂ ਨੂੰ ਘਟਾਉਣ ਅਤੇ ਆਪਣੀ ਕਾਰਜਕੁਸ਼ਲਤਾ ਵਿੱਚ ਸੁਧਾਰ ਲਈ ਕੁਝ ਕਦਮ ਚੁੱਕ ਰਹੀ ਹੈ। ਇਸ ਤਹਿਤ ਸੰਸਥਾ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਕੁਝ ਕਰਮਚਾਰੀ ਇਸ ਨਾਲ ਪ੍ਰਭਾਵਿਤ ਹੋਣਗੇ। ਕਈ ਵੱਡੀਆਂ ਕੰਪਨੀਆਂ H&M ਤੋਂ ਪਹਿਲਾਂ ਛਾਂਟੀ ਦੀ ਪ੍ਰਕਿਰਿਆ ਕਰ ਚੁੱਕੀਆਂ ਹਨ। ਇਸ ਵਿੱਚ ਟਵਿੱਟਰ, ਫੇਸਬੁੱਕ ਅਤੇ ਅਮੇਜ਼ਨ ਦੇ ਨਾਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : Verka ਨੇ ਗਾਹਕਾਂ ਨੂੰ ਦਿੱਤਾ ਝਟਕਾ, ਦੁੱਧ ਮਗਰੋਂ ਹੁਣ ਪਨੀਰ ਦੀਆਂ ਕੀਮਤਾਂ 'ਚ ਵਾਧਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਯੂਰਪੀ ਸੰਘ ਰੂਸ ਤੋਂ ਆਉਣ ਵਾਲੇ ਤੇਲ ਦੀ ਕੀਮਤ 60 ਡਾਲਰ ਪ੍ਰਤੀ ਬੈਰਲ ਤੈਅ ਕਰਨ ਦੀ ਤਿਆਰੀ 'ਚ
NEXT STORY