ਨਵੀਂ ਦਿੱਲੀ- ਹੁਣ ਤੁਹਾਨੂੰ ਪੈਸੇ ਕਢਾਉਣ ਲਈ ਏ. ਟੀ. ਐੱਮ. ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਤੇ ਪਾਬੰਦੀਆਂ ਦੇ ਮੱਦੇਨਜ਼ਰ ਐੱਚ. ਡੀ. ਐੱਫ. ਸੀ. ਬੈਂਕ ਨੇ ਤਾਲਾਬੰਦੀ ਦੌਰਾਨ ਗਾਹਕਾਂ ਦੀ ਸਹਾਇਤਾ ਲਈ ਪੂਰੇ ਭਾਰਤ ਵਿਚ ਮੋਬਾਇਲ ਆਟੋਮੈਟਿਕ ਟੇਲਰ ਮਸ਼ੀਨਾਂ (ਏ. ਟੀ. ਐੱਮ.) ਚਲਾਉਣ ਦਾ ਐਲਾਨ ਕੀਤਾ ਹੈ, ਯਾਨੀ ਏ. ਟੀ. ਐੱਮ. ਵਾਲੀ ਗੱਡੀ ਤੁਹਾਡੇ ਇਲਾਕੇ ਵਿਚ ਘੁੰਮੇਗੀ। ਬੈਂਕ ਨੇ ਚੰਡੀਗੜ੍ਹ ਤੇ ਲੁਧਿਆਣਾ ਸਣੇ 19 ਸ਼ਹਿਰਾਂ ਵਿਚ ਏ. ਟੀ. ਐੱਮ. ਗੱਡੀਆਂ ਤਾਇਨਾਤ ਕੀਤੀਆਂ ਹਨ।
ਬੈਂਕ ਦੇ ਇਸ ਯਤਨ ਨਾਲ ਸੀਲਬੰਦ ਖੇਤਰਾਂ ਵਿਚ ਆਮ ਲੋਕਾਂ ਨੂੰ ਪੈਸੇ ਕਢਾਉਣ ਲਈ ਆਪਣੇ ਇਲਾਕੇ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਐੱਚ. ਡੀ. ਐੱਫ. ਸੀ. ਬੈਂਕ ਦੇ ਥਰਡ ਪਾਰਟੀ ਪ੍ਰੋਡਕਟਸ ਤੇ ਗੈਰ-ਰਿਹਾਇਸ਼ੀ ਕਾਰੋਬਾਰ ਦੇ ਸਮੂਹ ਮੁਖੀ ਸੰਪਤਕੁਮਾਰ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਮੋਬਾਈਲ ਏ. ਟੀ. ਐੱਮ. ਮਸ਼ੀਨਾਂ ਨਾਲ ਲੋਕਾਂ ਨੂੰ ਵੱਡਾ ਸਮਰਥਨ ਮਿਲੇਗਾ। ਇਸ ਨਾਲ ਲੋਕਾਂ ਦੀ ਬੈਂਕਿੰਗ ਲੋੜ ਪੂਰੀ ਹੋ ਸਕੇਗੀ।
ਇਨ੍ਹਾਂ ਸ਼ਹਿਰਾਂ 'ਚ HDFC ਮੋਬਾਇਲ ATM ਤਾਇਨਾਤ
ਇਹ ਵੀ ਪੜ੍ਹੋ- ਥਾਈਲੈਂਡ ਜਾਣ ਵਾਲੇ ਲੋਕਾਂ ਲਈ ਝਟਕਾ, 1 ਮਈ ਤੋਂ ਰੱਦ ਹੋ ਜਾਣਗੇ ਇਹ 'ਪੇਪਰ'
ਜਿਨ੍ਹਾਂ ਸ਼ਹਿਰਾਂ ਵਿਚ ਐੱਚ. ਡੀ. ਐੱਫ. ਸੀ. ਬੈਂਕ ਨੇ ਏ. ਟੀ. ਐੱਮ. ਗੱਡੀਆਂ ਤਾਇਨਾਤ ਕੀਤੀਆਂ ਹਨ ਉਨ੍ਹਾਂ ਵਿਚ ਮੁੰਬਈ, ਸਲੇਮ, ਪੁਣੇ, ਦੇਹਰਾਦੂਨ, ਚੇੱਨਈ, ਲਖਨਊ, ਹੋਸੂਰ, ਲੁਧਿਆਣਾ, ਤ੍ਰਿਚੀ, ਚੰਡੀਗੜ੍ਹ, ਹੈਦਰਾਬਾਦ, ਕੱਟਕ, ਇਲਾਹਾਬਾਦ, ਅਹਿਮਦਾਬਾਦ, ਭੁਵਨੇਸ਼ਵਰ, ਦਿੱਲੀ, ਵਿਜੇਵਾੜਾ, ਤ੍ਰਿਵੰਦ੍ਰਮ ਅਤੇ ਕੋਇੰਬਟੂਰ ਹਨ। ਮੋਬਾਇਲ ਏ. ਟੀ. ਐੱਮ. 'ਤੇ 15 ਤੋਂ ਵੱਧ ਕਿਸਮਾਂ ਦੇ ਲੈਣ-ਦੇਣ ਕੀਤੇ ਜਾ ਸਕਦੇ ਹਨ। ਇਹ ਮੋਬਾਇਲ ਏ. ਟੀ. ਐੱਮ. ਯਾਨੀ ਏ. ਟੀ. ਐੱਮ. ਵਾਲੀ ਚੱਲਦੀ ਫਿਰਦੀ ਗੱਡੀ ਇਕ ਦਿਨ ਵਿਚ 3-4 ਥਾਵਾਂ ਨੂੰ ਕਵਰ ਕਰਨਗੇ।
ਇਹ ਵੀ ਪੜ੍ਹੋ- 1 ਮਈ ਤੋਂ ਕੋਰੋਨਾ ਵਾਇਰਸ ਟੀਕਾ ਲਵਾਉਣ ਵਾਲੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ
►ਬੈਂਕ ਦੀ ਇਸ ਪਹਿਲ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਰਿਲਾਇੰਸ ਵੱਲੋਂ ਕੋਰੋਨਾ ਮਰੀਜ਼ਾਂ ਲਈ 875 ਬੈੱਡਾਂ ਦਾ ਪ੍ਰਬੰਧ, ਮੁਫ਼ਤ ਹੋਵੇਗਾ ਪੀੜਤਾਂ ਦਾ ਇਲਾਜ
NEXT STORY