ਬਿਜ਼ਨੈੱਸ ਡੈਸਕ - ਭਾਰਤ ਤੇ ਪਾਕਿਸਤਾਨ ਦਰਮਿਆਨ ਦੁਵੱਲੇ ਵਪਾਰ ਦੇ ਪੂਰੀ ਤਰ੍ਹਾਂ ਬੰਦ ਹੋਣ ਨਾਲ ਪਾਕਿਸਤਾਨ ਦਾ ਫਾਰਮਾਸਿਊਟੀਕਲ ਉਦਯੋਗ ਤੇ ਸਿਹਤ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ’ਚ ਫਾਰਮਾਸਿਊਟੀਕਲ ਸਮੱਗਰੀ, ਟੀਕੇ, ਕੈਂਸਰ ਰੋਕੂ ਤੇ ਸੱਪ ਦੇ ਜ਼ਹਿਰ ਦੀਆਂ ਦਵਾਈਆਂ ਸ਼ਾਮਲ ਹਨ।
ਦੂਜੇ ਪਾਸੇ ਭਾਰਤ ਨੂੰ ਇਸ ਦਾ ਸਿਰਫ਼ ਮਾਮੂਲੀ ਆਰਥਿਕ ਪ੍ਰਭਾਵ ਮਹਿਸੂਸ ਹੋਇਆ ਹੈ। ਵਪਾਰ ਤੇ ਉਦਯੋਗ ਮੰਤਰਾਲਾ ਅਨੁਸਾਰ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਵਪਾਰ ’ਚ ਕਾਫ਼ੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ :     ਬੈਂਕ ਖਾਤੇ 'ਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ, 31 ਮਈ  ਹੈ ਆਖਰੀ ਤਾਰੀਖ
ਭਾਰਤ ਤੋਂ ਪਾਕਿਸਤਾਨ ਨੂੰ ਬਰਾਮਦ ਵਿੱਤੀ ਸਾਲ 2018-19 ’ਚ 2,067 ਮਿਲੀਅਨ ਡਾਲਰ ਤੋਂ ਘੱਟ ਕੇ ਵਿੱਤੀ ਸਾਲ 2020-21 ’ਚ ਸਿਰਫ 327 ਮਿਲੀਅਨ ਡਾਲਰ ਰਹਿ ਗਈ।
ਹਾਲਾਂਕਿ ਵਿੱਤੀ ਸਾਲ 2023-24 ’ਚ ਬਰਾਮਦ ਥੋੜ੍ਹੀ ਵਧ ਕੇ 1,189 ਮਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਈ ਪਰ ਕੁਝ ਦਿਨ ਪਹਿਲਾਂ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਨੇ ਵਪਾਰ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ।
ਇਹ ਵੀ ਪੜ੍ਹੋ :     RBI ਦੀ ICICI, BOB ਸਮੇਤ ਕਈ ਹੋਰਾਂ 'ਤੇ ਸਖ਼ਤ ਕਾਰਵਾਈ, ਲਗਾਇਆ ਭਾਰੀ ਜੁਰਮਾਨਾ 
ਵਿੱਤੀ ਸਾਲ 2024-25 ਦੇ ਅਪ੍ਰੈਲ ਤੋਂ ਜਨਵਰੀ ਤੱਕ ਭਾਰਤ ਵੱਲੋਂ ਪਾਕਿਸਤਾਨ ਨੂੰ 491 ਮਿਲੀਅਨ ਡਾਲਰ ਦੇ ਭੇਜੇ ਗਏ ਸਾਮਾਨ ’ਚ 60 ਫੀਸਦੀ ਫਾਰਮਾਸਿਊਟੀਕਲ ਤੇ ਜੈਵਿਕ ਰਸਾਇਣ ਸਨ, ਜਿਨ੍ਹਾਂ ਦੀ ਕੀਮਤ ਕ੍ਰਮਵਾਰ 110.06 ਮਿਲੀਅਨ ਡਾਲਰ ਅਤੇ 129.55 ਮਿਲੀਅਨ ਡਾਲਰ ਸੀ।
ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਅਨੁਸਾਰ ਹਰ ਸਾਲ 10 ਬਿਲੀਅਨ ਡਾਲਰ ਤੋਂ ਵੱਧ ਮੁੱਲ ਦਾ ਭਾਰਤੀ ਸਾਮਾਨ ਕੋਲੰਬੋ, ਦੁਬਈ ਅਤੇ ਸਿੰਗਾਪੁਰ ਵਰਗੀਆਂ ਬੰਦਰਗਾਹਾਂ ਰਾਹੀਂ ਤੀਜੀ-ਧਿਰ ਦੇ ਲੈਣ-ਦੇਣ ਰਾਹੀਂ ਪਾਕਿਸਤਾਨ ਪਹੁੰਚਦਾ ਹੈ।
ਇਨ੍ਹਾਂ ਨੂੰ ਯੂ. ਏ. ਈ. ਦੇ ਡਿਊਟੀ-ਫ੍ਰੀ ਟ੍ਰਾਂਜ਼ਿਟ ਹੱਬਾਂ ’ਚ ਬਾਂਡਡ ਵੇਅਰਹਾਊਸਾਂ ’ਚ ਭੇਜਿਆ ਜਾਂਦਾ ਹੈ ਜਾਂ ਦੂਜੇ ਦੇਸ਼ਾਂ ਦੀਆਂ ਵਸਤਾਂ ਵਜੋਂ ਰੀਲੇਬਲ ਕੀਤਾ ਜਾਂਦਾ ਹੈ । ਫਿਰ ਪਾਕਿਸਤਾਨ ਭੇਜਿਆ ਜਾਂਦਾ ਹੈ। ਇਸ ਨਾਲ ਦਰਾਮਦਕਾਰਾਂ ਦੀ ਲਾਗਤ ਕਾਫ਼ੀ ਵੱਧ ਜਾਂਦੀ ਹੈ । ਅੰਤ ’ਚ ਖਪਤਕਾਰਾਂ ’ਤੇ ਅਸਰ ਪੈਂਦਾ ਹੈ।
ਸਰਕਾਰ ਨੇ ਹੁਣ ਪਾਕਿਸਤਾਨ ਲਈ ਤੀਜੀ ਧਿਰ ਦੀ ਬਰਾਮਦ ’ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ ਇਹ ਕਹਿਣਾ ਸੌਖਾ ਪਰ ਕਰਨਾ ਔਖਾ ਹੈ।
ਇਹ ਵੀ ਪੜ੍ਹੋ :     PNB-Bandhan Bank ਨੇ FD ਦੀਆਂ ਵਿਆਜ ਦਰਾਂ 'ਚ ਕੀਤਾ ਬਦਲਾਅ, ਜਾਣੋ ਨਵੀਆਂ ਦਰਾਂ
ਪਾਕਿਸਤਾਨ ਨੂੰ ਭਾਰਤੀ ਸਾਮਾਨ ’ਤੇ ਨਿਰਭਰਤਾ ਕਾਰਨ ਵੱਡਾ ਆਰਥਿਕ ਨੁਕਸਾਨ ਹੋਇਆ ਜੋ ਕਿਫਾਇਤੀ, ਪਹੁੰਚ ਯੋਗ, ਫਾਰਮਾਸਿਊਟੀਕਲ ਅਤੇ ਸਿਹਤ ਸੰਭਾਲ ਵਰਗੇ ਪ੍ਰਮੁੱਖ ਉਦਯੋਗਾਂ ਲਈ ਅਹਿਮ ਸਨ ਕਿਉਂਕਿ ਭਾਰਤ ਘੱਟ ਕੀਮਤ ਵਾਲੀਆਂ ਦਵਾਈਆਂ ਅਤੇ ਏ. ਪੀ. ਆਈ ਦਾ ਮੁੱਖ ਸਪਲਾਇਰ ਸੀ।
ਪਾਕਿਸਤਾਨ ਦਾ ਬਰਾਮਦ ਉਦਯੋਗ ਭਾਰਤੀ ਕਪਾਹ ਅਤੇ ਰੰਗਾਂ ’ਤੇ ਮੁੱਖ ਰੂਪ ਨਾਲ ਨਿਰਭਰ ਕਰਦਾ ਹੈ। ਭਾਰਤ ਤੋਂ ਪਿਆਜ਼, ਟਮਾਟਰ ਅਤੇ ਹੋਰ ਜਲਦੀ ਖਰਾਬ ਹੋਣ ਵਾਲੀਆਂ ਵਸਤੂਆਂ ਦੀ ਦਰਾਮਦ ਬਹੁਤ ਜ਼ਰੂਰੀ ਸੀ। ਸਪਲਾਈ ਦੀ ਘਾਟ ਕਾਰਨ ਕੀਮਤਾਂ ਵਧੀਆਂ ਹਨ।
ਭਾਰਤ ਦਾ ਪਾਕਿਸਤਾਨ ਨਾਲ ਵਪਾਰ
ਸਾਲ               ਬਰਾਮਦ                   ਦਰਾਮਦ                      ਵਪਾਰ ਸਰਪਲੱਸ
2024-25           491                        490                             -------
2023-24           1189                          3                              1186
2022-23            627                         20                               607
2021-22           514                          3                                 511
2020-21          327                           2                                 324
2019-20          817                          14                                 803
2018-19         2067                        495                               1572
2017-18         1924                       489                                1435
2016-17         1822                       454                                 1368
ਸਾਰੇ ਅੰਕੜੇ ਮਿਲੀਅਨ ਅਮਰੀਕੀ ਡਾਲਰ ’ਚ
ਇਹ ਵੀ ਪੜ੍ਹੋ :     ਰਿਕਾਰਡ ਪੱਧਰ ਤੋਂ ਧੜੰਮ ਡਿੱਗਾ ਸੋਨਾ! 7,000 ਰੁਪਏ ਹੋ ਗਿਆ ਸਸਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਭੂ-ਰਾਜਨੀਤਿਕ ਤਣਾਅ ਦਰਮਿਆਨ ਸੈਂਸੈਕਸ-ਨਿਫਟੀ ਉਤਰਾਅ-ਚੜ੍ਹਾਅ ਜਾਰੀ
NEXT STORY