ਨਵੀਂ ਦਿੱਲੀ—ਜਨਤਕ ਖੇਤਰ ਦੀ ਹਿੰਦੁਸਤਾਨ ਕਾਪਰ ਦਾ ਚਾਲੂ ਵਿੱਤੀ ਸਾਲ ਦੀ ਦਸੰਬਰ 2018 'ਚ ਖਤਮ ਤੀਜੀ ਤਿਮਾਹੀ ਦਾ ਮੁਨਾਫਾ 82.66 ਫੀਸਦੀ ਵਧ ਕੇ 34.56 ਕਰੋੜ ਰੁਪਏ 'ਤੇ ਪਹੁੰਚ ਗਿਆ। ਆਮਦਨੀ ਵਧਣ ਨਾਲ ਕੰਪਨੀ ਦਾ ਮੁਨਾਫਾ ਵਧਿਆ ਹੈ। ਬੰਬਈ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਇਸ ਨਾਲ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਕੰਪਨੀ ਨੇ 18.92 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਤਿਮਾਹੀ ਦੇ ਦੌਰਾਨ ਕੰਪਨੀ ਦੀ ਕੁੱਲ ਆਮਦਨ ਵਧ ਕੇ 478.91 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 446.84 ਕਰੋੜ ਰੁਪਏ ਸੀ। ਤਿਮਾਹੀ ਦੇ ਦੌਰਾਨ ਕੰਪਨੀ ਦਾ ਕੁੱਲ ਖਰਚ ਵਧ ਕੇ 427.56 ਕਰੋੜ ਰੁਪਏ ਰਿਹਾ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 418.71 ਕਰੋੜ ਰੁਪਏ ਰਿਹਾ ਸੀ।
ਹਵਾਈ ਮੁਸਾਫਰਾਂ ਦੀ ਢਿੱਲੀ ਹੋਵੇਗੀ ਜੇਬ, ਇਨ੍ਹਾਂ ਸ਼ਹਿਰਾਂ ਦੇ ਵਧੇ ਕਿਰਾਏ
NEXT STORY